Begin typing your search above and press return to search.

ਪਠਾਣਮਾਜਾਰਾ ਦੇ ਪਰਿਵਾਰ ਨੂੰ ਵਿਰੋਧੀ ਸਿਆਸੀ ਪਾਰਟੀ ਦੇ ਆਗੂਆਂ ਦੀ ਹਮਦਰਦੀ

ਆਮ ਆਦਮੀ ਪਾਰਟੀ ਦੇ ਸਾਥੀ ਵਿਧਾਈਕਾਂ ਨੂੰ ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਉਹ ਔਖੀ ਘੜੀ ਵਿੱਚ ਮੇਰੇ ਨਾਲ ਨਹੀਂ ਖੜੇ, ਉਹਨਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਠਾਨਮਾਜਾਰਾ ਨੇ ਕਿਹਾ ਸੀ ਕਿ ਮੇਰੀ ਪਤਨੀ ਦੇ ਪੰਜ ਅਪਰੇਸ਼ਨ ਹੋ ਚੁੱਕੇ ਹਨ ਉਹ ਬਿਮਾਰ ਹੈ ਪਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਮੇਰੇ ਪਰਿਵਾਰ ਨੰ ਤੰਗ ਪਰੇਸ਼ਾਨ ਕਰ ਰਹੀ ਹੈ।

ਪਠਾਣਮਾਜਾਰਾ ਦੇ ਪਰਿਵਾਰ ਨੂੰ ਵਿਰੋਧੀ ਸਿਆਸੀ ਪਾਰਟੀ ਦੇ ਆਗੂਆਂ ਦੀ ਹਮਦਰਦੀ
X

Makhan shahBy : Makhan shah

  |  29 Sept 2025 2:28 PM IST

  • whatsapp
  • Telegram

ਚੰਡੀਗੜ੍ਹ (ਗੁਰਪਿਆਰ ਥਿੰਦ): ਆਦਮੀ ਪਾਰਟੀ ਦੇ ਸਾਥੀ ਵਿਧਾਈਕਾਂ ਨੂੰ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਉਹ ਔਖੀ ਘੜੀ ਵਿੱਚ ਮੇਰੇ ਨਾਲ ਨਹੀਂ ਖੜੇ, ਉਹਨਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਠਾਣਮਾਜਾਰਾ ਨੇ ਕਿਹਾ ਸੀ ਕਿ ਮੇਰੀ ਪਤਨੀ ਦੇ ਪੰਜ ਅਪਰੇਸ਼ਨ ਹੋ ਚੁੱਕੇ ਹਨ ਉਹ ਬਿਮਾਰ ਹੈ ਪਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਮੇਰੇ ਪਰਿਵਾਰ ਨੰ ਤੰਗ ਪਰੇਸ਼ਾਨ ਕਰ ਰਹੀ ਹੈ।

ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਠਾਣਮਾਜਰਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਠਾਨਮਾਜਾਰਾ ਦੀ ਪਤਨੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਦੂਜੇ ਸਿਆਸੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਪਠਾਨਮਾਜਰਾ ਦੇ ਪਰਿਵਾਰ ਨਾਲ ਮੁਲਾਕਾਤ ਕਰਨੀ ਚਾਹੀ ਪਰ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ ਉਹਨਾਂ ਨੇ ਉਸਤੋਂ ਬਾਅਦ ਫੋਂਨ ਤੇ ਹੀ ਗੱਲ ਕੀਤੀ ਸੀ ਤੇ ਪਠਾਣਮਾਜਰਾ ਦੀ ਪਤਨੀ ਦਾ ਹਾਲਚਾਲ ਜਾਣਿਆ ਸੀ ।

ਪਰ ਦੂਜੇ ਪਾਸ ਪਟਿਆਲਾ ਪੁਲਿਸ ਫੇਲ ਕਿਉਂ ਹੋ ਗਈ ਕਿ ਪੁਲਿਸ ਨੂੰ ਪਤਾ ਨਹੀਂ ਕਿ ਪਠਾਨਮਾਜਰਾ ਕਿੱਥੋ ਬੈਠ ਕਿ ਵੀਡੀਓ ਸ਼ੋਸ਼ਲ ਮੀਡੀਆ ਤੇ ਜਾਰੀ ਕਰ ਰਹੇ ਹਨ ਜਾਂ ਕਿਹੜੇ ਦੇਸ਼ ਵਿੱਚ ਹਨ। ਕੁਲਬੀਰ ਜ਼ੀਰਾ ਨੇ ਵੀ ਪਠਾਣਮਾਜਰਾ ਦੀ ਪਤਨੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲਣ ਦਿੱਤਾ ਗਿਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਪਠਾਣਮਾਜ਼ਰਾ ਨੇ ਕਿਹਾ ਸੀ ਮੇਰੇ ਉੱਤੇ ਸਰਕਾਰ ਨਜਾਇਜ਼ ਪਰਚੇ ਦਰਜ ਕਰ ਰਹੀ ਹੈ, ਮਾਈਨੰਗ ਨੂੰ ਲੈ ਕਿ ਚਾਹੇ ਫੇਰ ਗੋਲੀ ਚਲਾਉਣ ਦੇ ਝੂਠੇ ਆਰੋਪ ਵਿੱਚ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਮੇਰੇ ਨਜ਼ਦੀਕੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਕੁਲਬੀਰ ਸਿੰਘ ਜ਼ੀਰਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੇ ਉਹਨਾਂ ਨੇ ਕਿਹਾ ਪੰਜਾਬ ਵਿੱਚ ਹੜ੍ਹਾਂ ਦਾ ਜਿੰਮੇਵਾਰ ਪਠਾਨਮਾਜਾਰਾ ਨੇ ਆਪਣੀ ਹੀ ਸਰਕਾਰ ਨੂੰ ਦੱਸਿਆ ਸੀ ਅਤੇ ਘੇਰਿਆ ਸੀ ਆਈ.ਏ.ਐਸ ਕ੍ਰਿਸ਼ਨ ਕੁਮਾਰ ਤੇ ਵੀ ਵੱਡੇ ਆਰੋਪ ਲਗਾਏ ਸਨ। ਉਹਨਾਂ ਨੇ ਕਿਹਾ ਕਿ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੇਜਰੀਵਾਲ ਦੀਆਂ ਭੇਡਾਂ ਬਣਕੇ ਰਹਿ ਗਈਆਂ ਹਨ ਜੋ ਉਹਨਾਂ ਦਾ ਸਾਥ ਨਹੀਂ ਦੇ ਰਹੀਆਂ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਲਗਾਤਾਰ ਹਰਮੀਤ ਸਿੰਘ ਪਠਾਣਮਾਜਰਾ ਦੇ ਪੱਖ ਵਿੱਚ ਆ ਰਹੇ ਹਨ ਤੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਹਨ।

ਇਹਨਾਂ ਸਿਆਸੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ ਪਰ ਹਾਲੇ ਤੱਕ ਕੋਈ ਵੀ ਆਪ ਦਾ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪੱਖ ਵਿੱਚ ਨਹੀਂ ਆਏ।

Next Story
ਤਾਜ਼ਾ ਖਬਰਾਂ
Share it