ਟਿੱਚਰਾਂ ਕਰਨ ਵਾਲੇ ਵਿਰੋਧੀਆਂ ਨੇ ਸਿੱਧੇ ਹੋਏ ਵਿਧਾਇਕ ਡਾ.ਨਿੱਝਰ
ਪਿਛਲੇ ਕਈ ਦਿਨਾਂ ਪੰਜਾਬ 'ਚ ਸਿੱਖਿਆ ਕ੍ਰਾਂਤੀ ਦੇ ਚਰਚੇ ਜ਼ੋਰਾਂ 'ਤੇ ਨੇ ਤੇ ਇਸਦਾ ਵੱਡਾ ਕਾਰਨ ਇਸ ਮੁਹਿੰਮ ਦੇ ਤਹਿਤ ਕੀਤਾ ਜਾ ਰਹੇ ਤੇ ਕੀਤੇ ਜਾਂ ਵਾਲੇ ਉਦਘਾਟਨ।ਸਰਕਾਰ ਦੇ ਵਲੋਂ ਤਕਰੀਬਨ 25 ਹਜ਼ਾਰ ਨੀਂਹ ਪੱਥਰ ਰੱਖਣ ਦੀ ਯੋਜਨਾ ਬਣਾਈ ਗਈ ਸੀ ਜਿਸਦੇ ਤਹਿਤ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਸਕੂਲਾਂ 'ਚ ਹੋਏ ਵਿਕਾਸ ਕਾਰਜਾਂ ਦੀਆਂ ਕਾਰਗੁਜ਼ਾਰੀਆਂ ਦੀ ਘੁੰਡ ਚੁਕਾਈ ਕੀਤੀ ਜਾਣੀ ਸੀ।

ਅੰਮ੍ਰਿਤਸਰ,(ਸੁਖਵੀਰ ਸਿੰਘ ਸ਼ੇਰਗਿੱਲ): ਪਿਛਲੇ ਕਈ ਦਿਨਾਂ ਪੰਜਾਬ 'ਚ ਸਿੱਖਿਆ ਕ੍ਰਾਂਤੀ ਦੇ ਚਰਚੇ ਜ਼ੋਰਾਂ 'ਤੇ ਨੇ ਤੇ ਇਸਦਾ ਵੱਡਾ ਕਾਰਨ ਇਸ ਮੁਹਿੰਮ ਦੇ ਤਹਿਤ ਕੀਤਾ ਜਾ ਰਹੇ ਤੇ ਕੀਤੇ ਜਾਂ ਵਾਲੇ ਉਦਘਾਟਨ।ਸਰਕਾਰ ਦੇ ਵਲੋਂ ਤਕਰੀਬਨ 25 ਹਜ਼ਾਰ ਨੀਂਹ ਪੱਥਰ ਰੱਖਣ ਦੀ ਯੋਜਨਾ ਬਣਾਈ ਗਈ ਸੀ ਜਿਸਦੇ ਤਹਿਤ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਸਕੂਲਾਂ 'ਚ ਹੋਏ ਵਿਕਾਸ ਕਾਰਜਾਂ ਦੀਆਂ ਕਾਰਗੁਜ਼ਾਰੀਆਂ ਦੀ ਘੁੰਡ ਚੁਕਾਈ ਕੀਤੀ ਜਾਣੀ ਸੀ। ਪਰ ਉਧਰ ਵਿਰੋਧੀ ਆਪ ਸਰਕਾਰ ਦੀਆਂ ਇਹਨਾਂ ਉਦਘਾਟਨੀ ਕਾਰਵਾਈਆਂ 'ਤੇ ਤਿੱਖੇ ਸਵਾਲ ਦਾਗ਼ ਰਹੀ ਹੈ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪਖ਼ਾਨੇ ਦੀ ਰਿਪੇਅਰ ਤੋਂ ਬਾਅਦ ਵੀ ਨੀਂਹ ਪੱਥਰ ਰੱਖਿਆ ਜਾਵੇ।
ਹਾਲਾਂਕਿ ਇਹਨਾਂ ਚੁੱਕੇ ਗਏ ਸਵਾਲਾਂ ਦੇ ਜਵਾਬ ਪੰਜਾਬ ਸਰਕਾਰ ਦੇ ਵੱਖ-ਵੱਖ ਵਿਧਾਇਕਾਂ ਤੇ ਮੰਤਰੀਆਂ ਦੇ ਵਲੋਂ ਦੇ ਵੀ ਦਿੱਤੇ ਗਏ ਹਨ ਪਰ ਜਿਹੜਾ ਜਵਾਬ ਡਾ.ਇੰਦਰਬੀਰ ਸਿੰਘ ਨਿੱਝਰ,ਵਿਧਾਇਕ ਦੱਖਣੀ ਅੰਮ੍ਰਿਤਸਰ ਨੇ ਦਿੱਤਾ ਹੈ ਉਸ ਨੂੰ ਵੇਖ ਕੇ ਸ਼ਾਇਦ ਵਿਰੋਧੀ ਹੁਣ ਸ਼ਾਂਤ ਬੈਠ ਜਾਣ ਕਿਉਂਕਿ ਉਹਨਾਂ ਨੇ ਜਵਾਬ ਇੱਕ ਤੱਥ ਨੂੰ ਸਾਹਮਣੇ ਰੱਖ ਕੇ ਦਿੱਤਾ ਹੈ।
ਦਰਅਸਲ ਡਾ.ਨਿੱਝਰ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਸਨ ਤੇ ਜਦੋਂ ਉਹਨਾਂ ਕੋਲੋਂ ਸਵਾਲ ਪੁੱਛਿਆ ਗਿਆ ਕਿ ਸਰਕਾਰ ਦੀ ਪਖ਼ਾਨੇ ਰਿਪੇਅਰ ਦੇ ਉਦਘਟਨਾ ਦੀ ਕਿਰਕਿਰੀ ਹੋ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸਕੂਲ ਅਜਿਹੇ ਸਨ ਜਿੱਥੇ ਪਖ਼ਾਨੇ ਤੱਕ ਮੌਜੂਦ ਹੀ ਨਹੀਂ ਸਨ ਤੇ ਸਾਡੀ ਸਰਕਾਰ ਦੇ ਵਲੋ ਸਾਡੀਆਂ ਧੀਆਂ ਨੂੰ ਖੇਤਾਂ ਦੇ ਵਿੱਚ ਪਖ਼ਾਨੇ ਲਈ ਜਾਣਾ ਬੇਹੱਦ ਔਖਾ ਤੇ ਸ਼ਰਮਨਾਕ ਸੀ ਇਸ ਕਰਕੇ ਸਰਕਾਰ ਦੇ ਵਲੋਂ ਵੱਡੇ ਪੱਧਰ 'ਤੇ ਬਹੁਤ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਵਿਚਾਰ ਅਧੀਨ ਲਿਆ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸਨੂੰ ਲੈ ਕੇ ਵਿਰੋਧੀਆਂ ਦੇ ਵਲੋਂ ਇਹ ਸਭ ਕਿਹਾ ਜਾ ਰਿਹਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਵਿਧਾਇਕ ਨਿੱਝਰ ਹੁਰਾਂ ਦੇ ਦਿੱਤੇ ਇਸ ਜਵਾਬ ਨਾਲ ਵਿਰੋਧੀ ਸੰਤੁਸ਼ਟ ਹੁੰਦੇ ਵੀ ਹਨ ਜਾਂ ਇਹ ਨਿਖੇਧੀ ਦੀਆਂ ਕਾਰਵਾਈਆਂ ਇਸੇ ਤਰੀਕੇ ਜਾਰੀ ਰਹਿਣਗੀਆਂ।