Begin typing your search above and press return to search.

ਬਰਨਾਲਾ ਦੇ ਮਸ਼ਹੂਰ ਬਿਜਨਸਮੈਨ ਤੋਂ ਫੜੀ ਗਈ ਅਫੀਮ, ਦਿਨਾਂ 'ਚ ਹੀ ਬਣਾ ਲਈ ਕੋਠੀ

ਪੁਲਿਸ ਨੇ ਬਰਨਾਲਾ ਦੇ ਇੱਕ ਮਸ਼ਹੂਰ ਬਿਜਨਸਮੈਨ ਸੁਮਿਤ ਕੁਮਾਰ ਅਤੇ ਉਸ ਦੇ ਸਾਥੀ ਗਗਨਦੀਪ ਸਿੰਘ ਉਰਫ ਗਗਨ ਤੋਂ ਪੰਜ ਕਿਲੋ ਅਫੀਮ ਬਰਾਮਦ ਕੀਤੀ ਹੈ। ਜਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਉਨਾਂ ਦੀ ਪੁੱਛਗਿੱਛ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬਰਨਾਲਾ ਦੇ ਮਸ਼ਹੂਰ ਬਿਜਨਸਮੈਨ ਤੋਂ ਫੜੀ ਗਈ ਅਫੀਮ, ਦਿਨਾਂ ਚ ਹੀ ਬਣਾ ਲਈ ਕੋਠੀ
X

Makhan shahBy : Makhan shah

  |  23 Aug 2025 8:47 PM IST

  • whatsapp
  • Telegram

ਬਰਨਾਲਾ : ਪੁਲਿਸ ਨੇ ਬਰਨਾਲਾ ਦੇ ਇੱਕ ਮਸ਼ਹੂਰ ਬਿਜਨਸਮੈਨ ਸੁਮਿਤ ਕੁਮਾਰ ਅਤੇ ਉਸ ਦੇ ਸਾਥੀ ਗਗਨਦੀਪ ਸਿੰਘ ਉਰਫ ਗਗਨ ਤੋਂ ਪੰਜ ਕਿਲੋ ਅਫੀਮ ਬਰਾਮਦ ਕੀਤੀ ਹੈ। ਜਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਉਨਾਂ ਦੀ ਪੁੱਛਗਿੱਛ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਸੁਮਿਤ ਕੁਮਾਰ ਨਿਵਾਸੀ ਬਰਨਾਲਾ ਅਤੇ ਗਗਨਦੀਪ ਸਿੰਘ ਉਰਫ ਗਗਨ ਨਿਵਾਸੀ ਕੱਟੂ ਰੋਡ ਉਪਲੀ ਦੋਨੋਂ ਜਾਣੇ ਬਾਹਰਲੀ ਸਟੇਟ ਵਿੱਚੋਂ ਅਫੀਮ ਲਿਆ ਕੇ ਆਸ ਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ ਜੋ ਆਪਣੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਅਫੀਮ ਵੇਚਣ ਜਾ ਰਹੇ ਸਨ, ਜਿਨਾਂ ਨੂੰ ਬਰਨਾਲਾ ਪੁਲਿਸ ਨੇ ਗਿਰਫਤਾਰ ਕਰ ਲਿਆ। ਪੁਲਿਸ ਨੇ ਦੋਨਾਂ ਕੋਲੋਂ ਪੰਜ ਕਿਲੋ ਅਫੀਮ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ।


ਉਨਾਂ ਦੱਸਿਆ ਕਿ ਗਗਨਦੀਪ ਸਿੰਘ ਉਰਫ ਗਗਨ ਜੋ ਕਿ ਆਰ ਐਮਪੀ ਡਾਕਟਰ ਹੈ ਦੇ ਖਿਲਾਫ ਪਹਿਲਾਂ ਵੀ ਦੋ ਕੇਸ ਦਰਜ ਹਨ। ਦੱਸ ਦੀਏ ਕੇ ਸੁਮਿਤ ਕੁਮਾਰ ਬਰਨਾਲਾ ਦਾ ਮਸ਼ਹੂਰ ਮੋਬਾਇਲਾਂ ਦਾ ਬਿਜਨਸਮੈਨ ਹੈ, ਜਿਸ ਨੇ ਕੁਝ ਸਮੇਂ ਵਿੱਚ ਹੀ ਸ਼ਹਿਰ ਦੀ ਪੋਸ਼ ਕਲੋਨੀ ਵਿੱਚ ਸ਼ਾਨਦਾਰ ਕੋਠੀ ਸਥਾਪਿਤ ਕਰ ਲਈ ਅਤੇ ਹੋਰ ਵੀ ਕਾਫੀ ਕੁਝ ਬਣਾ ਲਿਆ। ਪੁਲਿਸ ਵੱਲੋਂ ਦੋਨਾਂ ਜਣਿਆਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਹੋਰ ਵੀ ਇੰਨਾ ਦੀ ਪੁੱਛ ਤਾਸ਼ ਕੀਤੀ ਜਾ ਰਹੀ ਹੈ।


ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਸੁਮਿਤ ਕੁਮਾਰ ਵੱਲੋਂ ਜੋ ਪੋਸ ਕਲੋਨੀ ਵਿੱਚ ਕੋਠੀ ਪਾਈ ਗਈ ਹੈ ਉਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਨਸ਼ੇ ਦੀ ਕਮਾਈ ਨਾ ਬਣਾਈ ਗਈ ਹੈ ਤਾਂ ਉਸ ਨੂੰ ਵੀ ਪੁਲਿਸ ਵੱਲੋਂ ਅਟੈਚ ਕੀਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it