ਨਵੇਂ ਸਾਲ 'ਤੇ ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਲਗਾਈ ਆਸਥਾ ਦੀ ਡੁਬਕੀ
ਨਵੇ ਸਾਲ ਦੀ ਸ਼ੁਰੂਆਤ ਮੌਕੇ ਜਿਥੇ 31 ਦਸੰਬਰ ਤੋਂ ਹੀ ਦੇਸ਼ਾ ਵਿਦੇਸ਼ਾ ਦੀਆਂ ਸੰਗਤਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ, ਉਥੇ ਹੀ ਉਹਨਾ ਵਲੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਆਸਥਾ ਦੀ ਡੁਬਕੀ ਲਗਾ ਸਚਖੰਡ ਵਿਚ ਮਥਾ ਟੇਕਿਆ ਅਤੇ ਵਾਹਿਗੁਰੂ ਅਗੇ ਨਵੇ ਸਾਲ ਦੀ ਆਮਦ ਦੀ ਸ਼ੁਰੂਆਤ ਅਤੇ ਚੜਦੀਕਲਾ ਦੀ ਅਰਦਾਸ ਕੀਤੀ।
By : Makhan shah
ਅੰਮ੍ਰਿਤਸਰ : ਨਵੇ ਸਾਲ ਦੀ ਸ਼ੁਰੂਆਤ ਮੌਕੇ ਜਿਥੇ 31 ਦਸੰਬਰ ਤੋਂ ਹੀ ਦੇਸ਼ਾ ਵਿਦੇਸ਼ਾ ਦੀਆਂ ਸੰਗਤਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ, ਉਥੇ ਹੀ ਉਹਨਾ ਵਲੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਆਸਥਾ ਦੀ ਡੁਬਕੀ ਲਗਾ ਸਚਖੰਡ ਵਿਚ ਮਥਾ ਟੇਕਿਆ ਅਤੇ ਵਾਹਿਗੁਰੂ ਅਗੇ ਨਵੇ ਸਾਲ ਦੀ ਆਮਦ ਦੀ ਸ਼ੁਰੂਆਤ ਅਤੇ ਚੜਦੀਕਲਾ ਦੀ ਅਰਦਾਸ ਕੀਤੀ। ਉੱਥੇ ਹੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਪਰਿਵਾਰ ਸਣੇ ਨਵੇਂ ਸਾਲ ਨੂੰ ਲੈ ਕੇ ਅੱਜ ਗੁਰੂ ਘਰ ਵਿੱਚ ਨਤਮਸਤਕ ਹੋਏ ਤੇ ਪੰਜਾਬ ਦੀ ਤੇ ਦੇਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ
ਇਸ ਮੋਕੇ ਗਲਬਾਤ ਕਰਦੀਆ ਦੇਸ਼ ਦੇ ਵੱਖ ਵੱਖ ਹਿਸਿਆ ਤੋ ਆਈ ਸੰਗਤਾਂ ਨੇ ਦਸਿਆ ਕਿ ਕੋਈ ਨਵੇ ਸ਼ਾਲ ਦਾ ਸਵਾਗਤ ਕਲਬ ਜਾ ਕੇ ਤੇ ਕੋਈ ਪਾਰਟੀਆ ਮਣਾ ਕਰਦੇ ਹਨ ਪਰ ਅਸੀ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗੁਰੂ ਮਹਾਰਾਜ ਅਗੇ ਨਤਮਸਤਕ ਹੋ ਆਪਣੇ ਨਵੇ ਸਾਲ ਦੀ ਚੜਦੀਕਲਾ ਦੀ ਅਰਦਾਸ ਕਰਨ ਪਹੁੰਚੇ ਹਾਂ।ਕਿਉਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਅਤੇ ਸੰਸਾਰ ਭਰ ਦੇ ਲੋਕਾ ਦੀ ਆਸਥਾ ਦਾ ਕੇਦਰ ਹੈ ਜਿਥੇ ਆ ਮਨ ਨੂੰ ਬਹੁਤ ਸਾਂਤੀ ਮਿਲੀ ਹੈ ਅਤੇ ਜਦੌ ਵਾਹਿਗੁਰੂ ਸਾਡੇ ਤੇ ਮੇਹਰ ਭਰਾ ਹਥ ਰਖਦੇ ਹਨ ਤੇ ਜੀਵਨ ਦਾ ਹਰ ਦਿਨ ਚੜਦੀਕਲਾ ਵਾਲਾ ਹੁੰਦਾ ਹੈ।