Begin typing your search above and press return to search.

ਪੰਜਾਬ 'ਚ NRI ਤੇ ਉਸਦੀ ਕੇਅਰਟੇਕਰ ਦਾ ਕਤਲ

ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ 'ਚ ਇਕ ਐੱਨ.ਆਰ.ਆਈ. ਵਿਅਕਤੀ ਅਤੇ ਉਸਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਲਾਸ਼ਾਂ ਕੋਲੋ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਜਾਪ ਰਹੀ ਹੈ। ਮ੍ਰਿਤਕ ਐਨਆਰਆਈ ਦੀ ਪਛਾਣ ਸੰਤੋਖ ਸਿੰਘ ਵਜੋਂ ਹੋਈ ਹੈ ਜੋ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ ਜੋ ਸੰਤੋਖ ਸਿੰਘ ਦੇ ਘਰ ’ਚ ਕੇਅਰ ਟੇਕਰ ਵਜੋਂ ਰਹਿ ਰਹੀ ਸੀ।

ਪੰਜਾਬ ਚ NRI ਤੇ ਉਸਦੀ ਕੇਅਰਟੇਕਰ ਦਾ ਕਤਲ
X

Makhan shahBy : Makhan shah

  |  25 Sept 2025 3:14 PM IST

  • whatsapp
  • Telegram

ਹੁਸ਼ਿਆਰਪੁਰ (ਵਿਵੇਕ ਕੁਮਾਰ): ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ 'ਚ ਇਕ ਐੱਨ.ਆਰ.ਆਈ. ਵਿਅਕਤੀ ਅਤੇ ਉਸਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਲਾਸ਼ਾਂ ਕੋਲੋ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਜਾਪ ਰਹੀ ਹੈ। ਮ੍ਰਿਤਕ ਐਨਆਰਆਈ ਦੀ ਪਛਾਣ ਸੰਤੋਖ ਸਿੰਘ ਵਜੋਂ ਹੋਈ ਹੈ ਜੋ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ ਜੋ ਸੰਤੋਖ ਸਿੰਘ ਦੇ ਘਰ ’ਚ ਕੇਅਰ ਟੇਕਰ ਵਜੋਂ ਰਹਿ ਰਹੀ ਸੀ।

ਇਸ ਘਟਨਾ ਦਾ ਉਸ ਵਕਤ ਪਤਾ ਲੱਗਾ ਜਦੋਂ ਸਵੇਰ ਸਮੇਂ ਮਨਜੀਤ ਕੌਰ ਦੀਆਂ ਕੁੜੀਆਂ ਨੇ ਮਕਾਨ ਨੂੰ ਬਾਹਰੋਂ ਬੰਦ ਹੋਣ ’ਤੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸੰਤੋਖ ਸਿੰਘ ਤੇ ਮਨਜੀਤ ਕੌਰ ਦੀਆਂ ਲਾਸ਼ਾ ਪਈਆਂ ਸਨ। ਜਿਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡਾ. ਮੁਕੇਸ਼ ਕੁਮਾਰ ਐੱਸ.ਪੀ. (ਡੀ), ਜਸਪ੍ਰੀਤ ਸਿੰਘ ਡੀ.ਐੱਸ.ਪੀ. ਗੜ੍ਹਸ਼ੰਕਰ, ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚਕੇ ਘਟਨਾ ਦੀ ਜਾਂਚ ਕਰ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੀ ਵੱਡੀ ਧੀ ਨੇ ਦੱਸਿਆ ਉਸਦਾ ਮਾਤਾ ਦਾ ਫ਼ੋਨ ਕੱਲ੍ਹ ਤੋਂ ਬੰਦ ਆ ਰਿਹਾ ਸੀ ਜਿਸ ਕਰਕੇ ਉਸਨੂੰ ਚਿੰਤਾ ਹੋਈ ਕਿਉਂਕਿ ਉਹਨਾਂ ਦਾ ਫ਼ੋਨ ਪਹਿਲਾਂ ਕਦੇ ਬੰਦ ਨਹੀਂ ਹੋਇਆ ਸੀ।ਜਿਸ ਤੋਂ ਬਾਅਦ ਉਸ ਦੀ ਛੋਟੀ ਭੇਜ ਆਇਆ ਤੇ ਉਸਨੇ ਓਥੇ ਖੂਨ ਦੇਖਿਆ ਜਿਸ ਤੋਂ ਬਾਅਦ ਉਹਨਾਂ ਨੇ ਸਰਪੰਚ ਨੂੰ ਫੋਨ ਕੀਤਾ ਅਤੇ ਘਰ 'ਚ ਜਾਕੇ ਦੇਖਿਆ ਤਾਂ ਦੋਵਾਂ ਦੀ ਲਾਸ਼ ਓਥੇ ਪਈ ਹੋਈ ਸੀ।

Next Story
ਤਾਜ਼ਾ ਖਬਰਾਂ
Share it