ਹੁਣ ਜੇਲ੍ਹ ਦੀ ਚੱਕੀ ਪੀਸੇਗਾ ਪਾਸਟਰ ਬਜਿੰਦਰ! ਇਕ ਹੋਰ ਔਰਤ ਨੇ ਦਰਜ ਕਰਾਈ ਸ਼ਿਕਾਇਤ
ਪੰਜਾਬ ਦੇ ਮਸ਼ਹੂਰ ਤੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਲਗਾਤਰ ਵੱਧ ਦੀਆਂ ਦਿਖਾਈ ਦੇ ਰਹੀਆਂ ਨੇ। ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀਡੀਓ 'ਚ ਕੁੱਟਮਾਰ ਹੋਣ ਵਾਲੀ ਮਹਿਲਾ ਨੇ ਮੋਹਾਲੀ ਦੇ ਮੁਲਾਂਪੁਰ ਥਾਣੇ 'ਚ ਇਕ ਸ਼ਿਕਾਇਤ ਦਿੱਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਪਾਸਟਰ ਬਜਿੰਦਰ ਦੇ ਵਲੋਂ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ

ਮੋਹਾਲੀ (ਵਿਵੇਕ) : ਪੰਜਾਬ ਦੇ ਮਸ਼ਹੂਰ ਤੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਲਗਾਤਰ ਵੱਧ ਦੀਆਂ ਦਿਖਾਈ ਦੇ ਰਹੀਆਂ ਨੇ। ਦਰਅਸਲ ਪਿੱਛਲੇ ਮਹੀਨੇ ਕਪੂਰਥਲਾ ਦੀ ਰਹਿਣ ਵਾਲੀ 22 ਸਾਲਾ ਕੁੜੀ ਨੇ ਬਜਿੰਦਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕੁੜੀ ਨੇ ਪਾਦਰੀ 'ਤੇ ਅਣ-ਉਚਿਤ ਛੂਹਣ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਹੁਣ ਉਸਤੋਂ ਬਾਅਦ ਪਾਸਟਰ ਬਜਿੰਦਰ ਸਿੰਘ ਦੀ ਆਪਣੇ ਸਟਾਫ ਨਾਲ ਕੁੱਟਮਾਰ ਕਰਨ ਦੀ ਇਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸਦੇ ਵਿੱਚ ਪਹਿਲਾਂ ਪਾਸਟਰ ਦੇ ਵਲੋਂ ਇਕ ਨੌਜਵਾਨ ਦੇ ਥੱਪੜ ਮਾਰਿਆ ਗਿਆ ਉਸਤੋਂ ਬਾਅਦ ਕੋਲ ਬੈਠੀ ਇਕ ਮਹਿਲਾ ਦੇ ਨਾਲ ਵੀ ਕੁੱਟਮਾਰ ਕੀਤੀ ਗਈ।
ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀਡੀਓ 'ਚ ਕੁੱਟਮਾਰ ਹੋਣ ਵਾਲੀ ਮਹਿਲਾ ਨੇ ਮੋਹਾਲੀ ਦੇ ਮੁਲਾਂਪੁਰ ਥਾਣੇ 'ਚ ਇਕ ਸ਼ਿਕਾਇਤ ਦਿੱਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਪਾਸਟਰ ਬਜਿੰਦਰ ਦੇ ਵਲੋਂ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਉਸਦੇ ਪਰਿਵਾਰ ਖਿਲਾਫ ਸਾਜਿਸ਼ ਰਚੀ ਜਾ ਰਹੀ ਹੈ। ਮਹਿਲਾ ਨੇ ਕਿਹਾ ਕਿ ਪਾਸਟਰ ਵਲੋਂ ਮਹਿਲਾ ਤੇ ਚਰਚ ਦੇ ਕੀਮਤੀ ਕਾਗਜ਼ ਚੋਰੀ ਕਰਨ ਦੇ ਇਲਜਾਮ ਲਗਾਏ ਗਏ ਨੇ। ਇਸਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਉਸਦੇ ਪਤੀ 'ਤੇ ਝੂਠਾ ਬਲਾਤਕਾਰ ਮਾਮਲਾ ਪਾਉਣ ਦੇ ਲਈ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਉਸਦੇ ਪਤੀ 'ਤੇ ਝੂਠੇ ਇਲਜਾਮ ਲਗਾ ਸਕਣ। ਇਸ ਤੋਂ ਇਲਾਵਾ ਮਹਿਲਾ ਨੇ ਕਿਹਾ ਕਿ ਉਸਤੇ ਲਗਾਤਰ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਕਰਕੇ ਉਸਦੇ ਪੂਰੇ ਪਰਿਵਾਰ 'ਚ ਡਰ ਦਾ ਮਾਹੌਲ ਹੈ।
ਉਧਰ ਦੂਸਰੇ ਪਾਸੇ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਵਲੋ ਅਮ੍ਰਿਤਸਰ 'ਚ ਪਾਸਟਰ ਬਰਜਿੰਦਰ ਸਿੰਘ ਖਿਲਾਫ਼ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ। ਭਗਤ ਸਿੰਘ ਦੁਆਬੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕਾਰਵਾਈ ਕਰਕੇ ਪਾਸਟਰ ਬਜਿੰਦਰ ਸਿੰਘ ਨੂੰ ਗ੍ਰਿਫਤਾਰ ਨਹੀਂ ਕਰਦਾ ਤਾ ਹਿੰਦੂ, ਸਿੱਖ ਅਤੇ ਵਾਲਮੀਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਜਾਵੇਗੀ ।ਭਗਤ ਸਿੰਘ ਦੁਆਬੀ ਨੇ ਪਾਸਟਰ ਨੂੰ ਵੀ ਚਿਤਾਵਨੀ ਦਿਤੀ ਹੈ ਕੀ ਪਾਸਟਰ ਪੰਜਾਬ ਬੰਦ ਕਰਨ ਦੀ ਧਮਕੀਆ ਦਿੰਦਾ ਹੈ ਪਾਸਟਰ ਨੂੰ ਕੋਈ ਗਲੀ ਵੀ ਬੰਦ ਨਹੀ ਕਰਨ ਦਿੱਤੀ ਜਾਵੇਗੀ।
ਜਿਕਰੇਖਾਸ ਹੈ ਕਿ ਸਾਲ 2018 ਵਿੱਚ ਜ਼ੀਰਕਪੁਰ ਦੀ ਇੱਕ ਔਰਤ ਨੇ ਪਾਸਟਰ ਬਜਿੰਦਰ ਸਿੰਘ 'ਤੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ। ਉਪਰੰਤ ਪਾਸਟਰ ਨੂੰ 2018 ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਜ਼ਮਾਨਤ 'ਤੇ ਹੈ।