ਪ੍ਰਵਾਸੀਆਂ ਦੇ ਹੱਕ 'ਚ ਗਰਜੇ ਨਿਸ਼ਾਂਤ ਸ਼ਰਮਾ
ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਮਾਸੂਮ ਦੇ ਨਾਲ ਪ੍ਰਵਾਸੀ ਦੇ ਵੱਲੋਂ ਦਰਿੰਦਗੀ ਕਰਨ ਤੋਂ ਬਾਅਦ ਮਾਸੂਮ ਦਾ ਕਤਲ ਕਰ ਦਿੱਤਾ ਗਿਆ। ਜਿਸ ਨੂੰਲੈ ਕੇ ਪੂਰੇ ਪੰਜਾਬ ਦੇ ਲੋਕਾਂ ਅੰਦਰ ਪ੍ਰਵਾਸੀਆਂ ਨੂੰ ਲੈਕੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਓਥੇ ਹੀ ਕੁੱਝ ਲੋਕ ਇਸ ਗੱਲ ਦੀ ਮੰਗ ਕਰ ਰਹੇ ਨੇ ਕਈ ਪੰਜਾਬ ਵਿੱਚੋ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਓਥੇ ਹੀ ਕਈ ਪਿੰਡਾਂ ਦੀਆ ਪੰਚਾਇਤਾਂ ਦੇ ਵਲੋਂ ਪ੍ਰਸਬਵਿਆ ਖਿਲਾਫ਼ ਮਤੇ ਵੀ ਪਾ ਦਿੱਤੇ ਗਏ ਨੇ। ਓਥੇ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਇਕ ਦੀ ਗਲਤੀ ਕਾਰਨ ਸਾਰੇ ਪ੍ਰਵਾਸੀਆਂ ਨੂੰ ਨਹੀਂ ਕਢਣਾ ਚਾਹੀਦਾ ਬਲਕਿ ਉਹਨਾਂ ਦੇ ਉਪਰ ਕੁਝ ਨਿਯਮ ਲਾਗੂ ਕਰ ਦੇਣੇ ਚਾਹੀਦੇ ਨੇ। ਇਸੇ ਕੜੀ ਤਹਿਤ ਅੱਜ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਦੋਸ਼ੀ ਨੂੰ ਫਾਂਸੀ ਤੋਂ ਵੀ ਗੰਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਉਸ ਦੀ ਆੜ 'ਚ ਸਾਰੇ ਪ੍ਰਵਾਸੀਆਂ ਨੂੰ ਗਲਤ ਨਹੀਂ ਕਹਿਣਾ ਚਾਹੀਦਾ। ਇੱਕ ਬੰਦਾ ਗਲਤੀ ਕਰੇ ਤੇ ਪਰਿਵਾਰ ਨੂੰ ਉਹਦੀ ਕੌਮ ਨੂੰ ਟਾਰਗੇਟ ਕਰਨਾ ਗਲਤ ਗੱਲ ਆ ਗੁੱਸਾ ਰੋਸ ਜਾਇਜ਼ ਹੈ।

By : Makhan shah
ਨਾਭਾ (ਵਿਵੇਕ ਕੁਮਾਰ): ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਮਾਸੂਮ ਦੇ ਨਾਲ ਪ੍ਰਵਾਸੀ ਦੇ ਵੱਲੋਂ ਦਰਿੰਦਗੀ ਕਰਨ ਤੋਂ ਬਾਅਦ ਮਾਸੂਮ ਦਾ ਕਤਲ ਕਰ ਦਿੱਤਾ ਗਿਆ। ਜਿਸ ਨੂੰਲੈ ਕੇ ਪੂਰੇ ਪੰਜਾਬ ਦੇ ਲੋਕਾਂ ਅੰਦਰ ਪ੍ਰਵਾਸੀਆਂ ਨੂੰ ਲੈਕੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਓਥੇ ਹੀ ਕੁੱਝ ਲੋਕ ਇਸ ਗੱਲ ਦੀ ਮੰਗ ਕਰ ਰਹੇ ਨੇ ਕਈ ਪੰਜਾਬ ਵਿੱਚੋ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਓਥੇ ਹੀ ਕਈ ਪਿੰਡਾਂ ਦੀਆ ਪੰਚਾਇਤਾਂ ਦੇ ਵਲੋਂ ਪ੍ਰਸਬਵਿਆ ਖਿਲਾਫ਼ ਮਤੇ ਵੀ ਪਾ ਦਿੱਤੇ ਗਏ ਨੇ। ਓਥੇ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਇਕ ਦੀ ਗਲਤੀ ਕਾਰਨ ਸਾਰੇ ਪ੍ਰਵਾਸੀਆਂ ਨੂੰ ਨਹੀਂ ਕਢਣਾ ਚਾਹੀਦਾ ਬਲਕਿ ਉਹਨਾਂ ਦੇ ਉਪਰ ਕੁਝ ਨਿਯਮ ਲਾਗੂ ਕਰ ਦੇਣੇ ਚਾਹੀਦੇ ਨੇ। ਇਸੇ ਕੜੀ ਤਹਿਤ ਅੱਜ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਦੋਸ਼ੀ ਨੂੰ ਫਾਂਸੀ ਤੋਂ ਵੀ ਗੰਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਉਸ ਦੀ ਆੜ 'ਚ ਸਾਰੇ ਪ੍ਰਵਾਸੀਆਂ ਨੂੰ ਗਲਤ ਨਹੀਂ ਕਹਿਣਾ ਚਾਹੀਦਾ। ਇੱਕ ਬੰਦਾ ਗਲਤੀ ਕਰੇ ਤੇ ਪਰਿਵਾਰ ਨੂੰ ਉਹਦੀ ਕੌਮ ਨੂੰ ਟਾਰਗੇਟ ਕਰਨਾ ਗਲਤ ਗੱਲ ਆ ਗੁੱਸਾ ਰੋਸ ਜਾਇਜ਼ ਹੈ।
ਇਸ ਦੇ ਨਾਲ ਹੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਜੋਂ ਇਹ ਪ੍ਰਵਾਸੀਆ ਵਾਲਾ ਮੁੱਦਾ ਚੱਲ ਰਿਹਾ ਇਸ ਮੁੱਦੇ ਤੇ ਬਹੁਤ ਜਲਦੀ ਅਸੀਂ ਪ੍ਰੈਸ ਵਾਰਤਾ ਰੱਖਣੀ ਹੈ। ਸਾਡੀ ਕੋਰ ਕਮੇਟੀ ਦੀ ਬੈਠਕ ਕਰਾਂਗੇ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਸਰਕਾਰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਇਹ ਵੱਡਾ ਸੰਜੀਦਾ ਮੁੱਦਾ ਹੈ ਇਸ ਦੇ ਨਾਲ ਪੰਜਾਬ 'ਚ ਮਾਹੌਲ ਤੇ ਆਪਸੀ ਭਾਈਚਾਰਾ ਵੀ ਖਰਾਬ ਹੋ ਸਕਦਾ ਹੈ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਈ ਸ਼ਹਿਰਾਂ ਵਿੱਚ ਰੇਹੜੀਆਂ ਨਹੀਂ ਲੱਗਣ ਦਿੱਤੀਆਂ ਜਾ ਰਹੀਆਂ ਇਸ 'ਤੇ ਸਰਕਾਰ ਨੂੰਗੌਰ ਕਰਨ ਦੀ ਜਰੂਰਤ ਹੈ। ਇਸ ਦੇ ਨਾਲ ਹੋ ਓਹਨਾ ਕਿਹਾ ਕਿ ਸਰਕਾਰ ਮੈਨੂੰ ਨਹੀਂ ਲੱਗਦਾ ਇਦਾਂ ਚੱਲਣ ਦੇਗੀ ਇਦਾਂ ਦੀ ਗੁੰਡਾਗਰਦੀ ਪੰਜਾਬ ਵਿੱਚ ਨਹੀਂ ਚੱਲ ਸਕਦੀ। ਜੇ ਬਿਹਾਰ ਦੇ ਵਿੱਚ ਕੋਈ ਪੰਜਾਬੀ ਰੇਹੜੀ ਲਗਾ ਸਕਦਾ ਹੈ ਤਾਂ ਕੋਈ ਬਿਹਾਰੀ ਬੰਦਾ ਪੰਜਾਬ ਵਿੱਚ ਰੇਹੜੀ ਕਿਉਂ ਨਹੀਂ ਲਗਾ ਸਕਦਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੋਈ ਵੀ ਕਿਸੇ ਵੀ ਕਿਸਮ ਦਾ ਗਲਤ ਕੰਮ ਨਾ ਕਰੇ। ਪਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ। ਜੇ ਕੋਈ ਮਕਾਨ ਮਾਲਕ ਨਹੀਂ ਕਰਵਾਉਂਦਾ ਤਾਂ ਉਸ ਖਿਲਾਫ ਬਣਦੀ ਕਾਰਵਾਈ ਜਰੂਰ ਹੋਣੀ ਚਾਹੀਦੀ।


