42 ਕਰੋੜ ਨਾਲ ਪੱਕੀ ਹੋਵੇਗੀ ਨਾਭਾ ਦੀ ਆਹ ਨਹਿਰ
ਪੰਜਾਬ ਦੇ ਨਹਿਰੀ ਵਿਭਾਗ ਦੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਰੋਹਟੀ ਪੁੱਲ ਨਾਭਾ ਤੋਂ ਜੌੜੇ ਪੁਲ ਤੱਕ ਜਾਣ ਵਾਲੀ ਨਹਿਰ ਦੇ ਪੱਕੇ ਕਰਨ ਸਬੰਧੀ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾ ਦੇਵਾਂਗੇ। ਉਹ ਵਾਅਦਾ ਅੱਜ ਪੂਰਾ ਕਰ ਦਿੱਤਾ ਹੈ।
By : Makhan shah
ਨਾਭਾ : ਪੰਜਾਬ ਦੇ ਨਹਿਰੀ ਵਿਭਾਗ ਦੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਰੋਹਟੀ ਪੁੱਲ ਨਾਭਾ ਤੋਂ ਜੌੜੇ ਪੁਲ ਤੱਕ ਜਾਣ ਵਾਲੀ ਨਹਿਰ ਦੇ ਪੱਕੇ ਕਰਨ ਸਬੰਧੀ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾ ਦੇਵਾਂਗੇ। ਉਹ ਵਾਅਦਾ ਅੱਜ ਪੂਰਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਨਹਿਰ ਨੂੰ ਪੱਕੇ ਕਰ ਲਈ 42 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਹੋਵੇਗਾ।
ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਪਰ ਕਿਸਾਨੀ ਮੰਗਾਂ ਦੇ ਹੱਕ ਲਈ ਮਰਨ ਵਰਤ ਪਰ ਬੈਠੇ ਇਸ ਬਾਰੇ ਬੋਲਦਿਆ ਮੰਤਰੀ ਗੋਇਲ ਨੇ ਕਿਹਾ ਕਿ ਇਹ ਬਹੁਤ ਹੀ ਮੰਗਭਾਗੀ ਗੱਲ ਹੈ ਕੀ ਜਗਜੀਤ ਸਿੰਘ ਡੱਲੇਵਾਲ ਅੱਜ ਮਰਨ ਕਿਨਾਰੇ ਬੈਠੇ ਹਨ। ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ, ਕੇਂਦਰ ਸਰਕਾਰ ਦਾ ਰਵਈਆ ਦੇਸ਼ ਦੇ ਢਿੱਡ ਭਰਨ ਵਾਲੇ ਕਿਸਾਨ ਪ੍ਰਤੀ ਬਹੁਤ ਹੀ ਮਾੜਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਸਰਕਾਰ ਸੰਭਾਲੀ ਸੀ ਤਾਂ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਪਾਣੀ ਟੇਲਾਂ ਤੱਕ ਪਹੁੰਚਾਵਾਂਗੇ। ਅਸੀਂ ਅੱਜ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਇਹ ਸੈਕਿੰਡ ਫੀਡਰ ਦਾ ਨੀਹ ਪੱਥਰ ਰੱਖਿਆ ਹੈ। ਇਹ ਪ੍ਰੋਜੈਕਟ ਕਰੀਬ 42 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਨਹਿਰ ਦੀ ਕੁੱਲ ਲੰਬਾਈ 20 ਕਿਲੋਮੀਟਰ ਹੈ। ਇਸ ਤੋਂ ਪਹਿਲਾਂ ਹਲਕਾ ਲਹਿਰਾ ਅਤੇ ਸਤਰਾਣਾ ਵਿਖੇ ਵੀ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖੇ ਗਏ ਹਨ।
ਇਸ ਨਹਿਰ ਦੇ ਪੱਕਾ ਹੋਣ ਨਾਲ ਮਾਨਸਾ, ਪਟਿਆਲਾ ਅਤੇ ਸੰਗਰੂਰ ਆਦਿ ਜਿਲਿਆਂ ਦੀ ਕਰੀਬ 4 ਲੱਖ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਪਹੁੰਚੇਗਾ। ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਮੰਗ ਬਣ ਚੁੱਕੀ ਹੈ। ਮਾਹਿਰਾਂ ਵੱਲੋਂ ਭਵਿੱਖਬਾਣੀ ਕੀਤੀ ਜਾ ਰਹੀਆਂ ਹਨ ਕਿ ਸਾਲ 2037 ਤੱਕ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾ। ਇਸ ਲਈ ਸਾਨੂੰ ਪਾਣੀ ਨੂੰ ਸੰਭਾਲਣ ਦੀ ਜਰੂਰਤ ਹੈ। ਪਿਛਲੀਆਂ ਸਰਕਾਰਾਂ ਵੱਲੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਪਹਿਲਾਂ ਡੈਮਾਂ ਤੋਂ ਮਿਲਣ ਵਾਲੇ ਪਾਣੀ ਵਿੱਚੋਂ ਅਸੀਂ ਕਰੀਬ 68 ਪ੍ਰਤੀਸਤ ਵਰਤੋਂ ਕਰਦੇ ਸੀ ਅਤੇ 38% ਪਾਣੀ ਵਿਅਰਥ ਜਾ ਰਿਹਾ ਸੀ, ਜੋ ਸਾਡੇ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਇਹ 84% ਵਰਤੋਂ ਵਿੱਚ ਲਿਆਂਦਾ ਗਿਆ ਹੈ। ਨਹਿਰੀ ਪਾਣੀ ਦੀ ਵਰਤੋਂ ਕਰਨ ਨਾਲ ਜਮੀਨੀ ਪਾਣੀ ਦਾ ਪੱਧਰ ਉੱਪਰ ਉੱਠਿਆ ਰਹਿੰਦਾ ਹੈ ਜਿਸ ਕਾਰਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨਹਿਰੀ ਪਾਣੀ ਨਾਲ ਹੋਣ ਵਾਲੀ ਫਸਲ ਵੀ ਤੰਦਰੁਸਤ ਹੁੰਦੀ ਹੈ। ਖੇਤੀ ਲਈ ਨਹਿਰੀ ਪਾਣੀ ਦੀ ਵਰਤੋਂ ਕਰਨ ਨਾਲ ਬਿਜਲੀ ਦੀ ਖਪਤ ਵੀ ਨਹੀਂ ਕਰਨੀ ਪੈਂਦੀ।
ਪੱਤਰਕਾਰਾਂ ਨੇ ਸਵਾਲ ਕੀਤਾ ਕਿ ਲੋਕਾਂ ਦਾ ਕਹਿਣਾ ਹੈ ਕਿ ਬਰਸਾਤਾਂ ਦੇ ਸਮੇਂ ਨਹਿਰ ਦੇ ਨਜ਼ਦੀਕ ਲੱਗਦੇ ਪਿੰਡਾਂ ਆਦਿ ਵਿੱਚ ਪਾਣੀ ਜਮਾ ਹੋ ਜਾਂਦਾ ਹੈ ਜੋ ਕੋਈ ਪਿੰਡ ਵਾਸੀਆਂ ਵੱਲੋਂ ਨਹਿਰ ਦੀ ਕੱਚੀ ਪੱਟੀ ਨੂੰ ਪੱਟ ਕੇ ਨਹਿਰ ਵਿੱਚ ਪਾ ਦਿੱਤਾ ਜਾਂਦਾ ਸੀ. ਇਸ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਬੰਧੀ ਸਾਡੇ ਵੱਲੋਂ ਪ੍ਰਪੋਜਲ ਤਿਆਰ ਕੀਤੀ ਗਈ ਹੈ ਜੋ ਅੱਜ ਸਾਨੂੰ ਇੱਥੇ ਲੋਕ ਦੱਸਣਗੇ ਅਸੀਂ ਉਸੇ ਤਰ੍ਹਾਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਕਿਉਂਕਿ ਇਹ ਪ੍ਰੋਜੈਕਟ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤਾ ਗਿਆ ਹੈ।
ਜੇਕਰ ਇਸ ਨਾਲ ਲੋਕਾਂ ਨੂੰ ਮੁਸ਼ਕਿਲ ਪੈਦਾ ਹੁੰਦੀ ਹੈ ਤਾਂ ਅਸੀਂ ਉਸ ਦਾ ਅੱਜ ਹੀ ਹੱਲ ਕਰਾਂਗੇ। ਉਹਨਾਂ ਨੇ ਪੱਤਰਕਾਰ ਨੇ ਸਵਾਲ ਕੀਤਾ ਕਿ ਚੋਣਾਂ ਸਮੇਂ ਹੀ ਐਸ ਵਾਈ ਐਲ ਦੇ ਮੁੱਦੇ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ। ਇਸ ਸਬੰਧੀ ਬੋਲਦਿਆ ਉਹਨਾਂ ਕਿਹਾ ਕਿ ਇਸ ਬਾਰੇ ਤੁਹਾਨੂੰ ਹਰਿਆਣੇ ਦੇ ਆਗੂ ਹੀ ਦੱਸ ਸਕਦੇ ਹਨ। ਜਦੋਂ ਸਾਡੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਤਰੀਕੇ ਇਸ ਗੱਲ ਨੂੰ ਅੱਗੇ ਲੈ ਕੇ ਆਉਂਦੇ ਹਨ ਹੁਣ ਚੋਣਾਂ ਦਾ ਸਮਾਂ ਲੰਘ ਚੁੱਕਾ ਹੈ ਹੁਣ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਉਹਨਾਂ ਵੱਲੋਂ ਰਾਜਨੀਤਿਕ ਖੇਡਾਂ ਖੇਡਣ ਲਈ ਇਹ ਮੁੱਦਾ ਰੱਖਿਆ ਹੋਇਆ ਹੈ ਜਦਕਿ ਸਾਡੇ ਲਈ ਇਹ ਕੋਈ ਮੁੱਦਾ ਨਹੀਂ ਹੈ।
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਪਰ ਕਿਸਾਨੀ ਮੰਗਾਂ ਦੇ ਹੱਕ ਲਈ ਮਰਨ ਵਰਤ ਪਰ ਬੈਠੇ ਇਸ ਬਾਰੇ ਬੋਲਦਿਆ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਗ ਭਾਗੀ ਗੱਲ ਹੈ ਕੀ ਜਗਜੀਤ ਸਿੰਘ ਡੱਲੇਵਾਲ ਅੱਜ ਮਰਨ ਕਿਨਾਰੇ ਬੈਠੇ ਹਨ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਇਥੋਂ ਤੱਕ ਪੰਜਾਬ ਸਰਕਾਰ ਦੀ ਗੱਲ ਹੈ ਤਾਂ ਸਾਡੇ ਪਰਦੇਸਿਕ ਪ੍ਰਧਾਨ ਅਤੇ ਅੱਠ ਕੈਬਨਿਟ ਮੰਤਰੀਆਂ ਅਤੇ ਸੰਗਠਨ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਬੇਨਤੀ ਕੀਤੀ ਗਈ ਸੀ ਕਿ ਲੜਾਈ ਤਾਂ ਹੀ ਜਿੱਤੀ ਜਾਵੇਗੀ ਜੇਕਰ ਜਰਨੈਲ ਤਕੜਾ ਹੋ ਕੇ ਅੱਗੇ ਚੱਲੇਗਾ। ਇਸ ਲਈ ਤੁਸੀਂ ਮੈਡੀਕਲ ਸਹਾਇਤਾ ਜਰੂਰ ਲੈਂਦੇ ਰਹੋ।
ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਤਾਂ ਉਨਾਂ ਨੂੰ ਮੈਡੀਕਲ ਸਹਾਇਤਾ ਲੈ ਲੈਣੀ ਚਾਹੀਦੀ ਹੈ। ਇਸ ਸਬੰਧੀ ਜਲਦ ਡਾਰੈਕਸ਼ਨ ਲੈ ਕੇ ਮਾਨਯੋਗ ਸੁਪਰੀਮ ਕੋਰਟ ਸਾਹਮਣੇ ਆਉਣਾ ਚਾਹੀਦਾ ਹੈ । ਕੇਂਦਰ ਸਰਕਾਰ ਇਸ ਮਸਲੇ ਨੂੰ ਲਟਕਾ ਕੇ ਪੰਜਾਬ ਦੇ ਹਾਲਾਤ ਕਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਕਿਸਾਨ ਅਤੇ ਕਿਸਾਨੀ ਨਾਲ ਸੰਬੰਧਿਤ ਧੰਦਿਆਂ ਖਤਮ ਕਰਨ ਵਿੱਚ ਲੱਗੀ ਹੋਈ ਹੈ। ਇਹਨਾਂ ਵੱਲੋਂ ਆੜਤੀਆ ਐਸੋਸੀਏਸ਼ਨ ਅਤੇ ਰਾਇਸ ਮਿੱਲਰਜ਼ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕੀ ਬਹੁਤ ਹੀ ਮੰਦਭਾਗੀ ਗੱਲ ਹੈ।
ਇਸ ਮੌਕੇ ਤੇ ਪਿੰਡ ਵਾਸੀ ਬਲਦੇਵ ਸਿੰਘ ਕੋਟਲੀ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਨਹਿਰ ਫੇਰ ਇਹਨੂੰ ਪੱਕੇ ਕੰਨ ਦੇ ਲਈ ਨੀਹ ਪੱਥਰ ਬਹੁਤ ਹੀ ਵੱਡਾ ਕਦਮ ਹੈ, ਉਹਨਾਂ ਕਿਹਾ ਕਿ ਜਦੋਂ ਸਾਡੇ ਪਿੰਡਾਂ ਵਿੱਚ ਫਲੱਡ ਆ ਜਾਂਦਾ ਹੈ ਤਾਂ ਅਸੀਂ ਇਸ ਨਹਿਰ ਦੇ ਰਾਹੀਂ ਨਹਿਰ ਨੂੰ ਵੱਢ ਕੇ ਪਾਣੀ ਕੱਢ ਦਿੰਦੇ ਸੀ ਅਤੇ ਅਸੀਂ ਤਾਂ ਇਹੋ ਮੰਗ ਕਰਦੇ ਹਾਂ ਕਿ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜਾਵੇ ਕਿ ਨਹਿਰ ਪੱਕੇ ਹੋਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਸਬੰਧੀ ਜਦੋਂ ਵੀ ਕੋਈ ਹੜ ਦੀ ਆਫਤ ਆਉਂਦੀ ਹੈ ਤਾਂ ਉਸ ਵਿੱਚ ਅਸੀਂ ਪਿੰਡਾਂ ਦਾ ਪਾਣੀ ਕੱਢ ਸਕੀਏ।