ਨਾਭਾ ਬਾਈਕ ਰਾਈਡਰਜ਼ ਗਰੁੱਪ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਖਿਲਾਫ ਰੋਸ ਪ੍ਰਦਰਸ਼ਨ
ਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨਾਭਾ ਵਿੱਚ ਨਾਭਾ ਬਾਈਕ ਰਾਈਡਰਜ਼ ਗਰੁੱਪ ਦੇ ਵੱਲੋਂ ਹੱਥਾਂ ਦੇ ਵਿੱਚ ਤਿਰੰਗੇ ਫੜ ਕੇ ਬਾਈਕ ਚਲਾਉਂਦੇ ਵਿਖਾਈ ਦਿੱਤੇ ਉੱਥੇ ਹੀ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਨਾਭਾ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨਾਭਾ ਵਿੱਚ ਨਾਭਾ ਬਾਈਕ ਰਾਈਡਰਜ਼ ਗਰੁੱਪ ਦੇ ਵੱਲੋਂ ਹੱਥਾਂ ਦੇ ਵਿੱਚ ਤਿਰੰਗੇ ਫੜ ਕੇ ਬਾਈਕ ਚਲਾਉਂਦੇ ਵਿਖਾਈ ਦਿੱਤੇ ਉੱਥੇ ਹੀ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਨਾਭਾ ਬਾਈਕ ਰਾਈਡਰਜ਼ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਘਿਨੋਣੀ ਘਟਨਾ ਨੂੰ ਅੰਜਾਮ ਦਿੱਤਾ ਨਿਹੱਥੇ ਲੋਕਾਂ ਤੇ ਅੱਤਿਆਚਾਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨਾਂ ਅੱਤਵਾਦੀਆਂ ਨੂੰ ਸ੍ਰੀਨਗਰ ਦੇ ਲਾਲ ਚੌਂਕ ਦੇ ਵਿੱਚ ਖੜਾ ਕੇ ਗੋਲੀਆਂ ਮਾਰਨੀਆਂ ਚਾਹੀਦੀਆਂ ਹਨ ਜਿਨਾਂ ਨੇ ਇਹ ਘਨੋਣਾ ਕੰਮ ਕੀਤਾ।
ਪਹਿਲਗਾਮ ਵਿਖੇ ਅੱਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਹੁਣ ਅੱਤਵਾਦੀਆਂ ਦੇ ਖਿਲਾਫ ਸਾਰਾ ਹੀ ਦੇਸ਼ ਇੱਕਜੁੱਟ ਹੋ ਕੇ ਮੂੰਹ ਤੋੜ ਜਵਾਬ ਦੇਣ ਦੀ ਗੱਲ ਕਰ ਰਿਹਾ ਹੈ ਅਤੇ ਜੌ ਨਿਹੱਥੇ ਲੋਕਾਂ ਨੂੰ ਜਾਨ ਗਵਾਉਣੀ ਪਈ ਉਹਨਾਂ ਦਾ ਬਦਲਾ ਲਿਆ ਜਾ ਸਕੇ। ਜਿਸ ਦੇ ਰੋਸ ਵਜੋਂ ਅੱਜ ਦੇਸ਼ ਭਰ ਵਿੱਚ ਪਾਕਿਸਤਾਨ ਅੱਤਵਾਦੀ ਹਮਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਜਿਸ ਦੌਰਾਨ ਨਾਭਾ ਬਾਈਕ ਰਾਈਡਰਜ਼ ਗਰੁੱਪ ਦੇ ਵੱਲੋਂ ਹੱਥਾਂ ਦੇ ਵਿੱਚ ਤਿਰੰਗੇ ਫੜ ਕੇ ਬਾਈਕ ਚਲਾਉਂਦੇ ਵਿਖਾਈ ਦਿੱਤੇ। ਉੱਥੇ ਹੀ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਤੇ ਮਨਜਿੰਦਰ ਸਿੰਘ ਬਾਈਕ ਰਾਈਡਰਜ਼, ਰਮਨਦੀਪ ਕੌਰ ਬਾਈਕ ਰਾਈਡਰਜ਼, ਮਿਅੰਕ ਜਿੰਦਲ ਬਾਈਕ ਰਾਈਡਰਜ਼ ਨੇ ਕਿਹਾ ਕਿ ਨਾਭਾ ਬਾਈਕ ਰਾਈਡਰਜ਼ ਗਰੁੱਪ ਦੇ ਵੱਲੋਂ ਮੋਟਰਸਾਈਕਲ ਰੈਲੀ ਕੱਢ ਕੇ ਪਾਕਿਸਤਾਨੀ ਅੱਤਵਾਦ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਜੋ ਪਹਿਲਗਾਮ ਦੇ ਵਿੱਚ ਨਿਹੱਥੇ ਲੋਕਾਂ ਤੇ ਅੱਤਵਾਦੀਆਂ ਦੇ ਵੱਲੋਂ ਹਮਲਾ ਕਰਕੇ ਮੌਤ ਦੇ ਘਾਟ ਉਤਾਰਿਆ। ਉਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ। ਅਸੀਂ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਅਸੀਂ ਇੱਕਜੁੱਟ ਹਾਂ ਅਤੇ ਜੋ ਪਹਿਲਗਾਮ ਵਿਖੇ ਅੱਤਵਾਦੀ ਹਮਲਾ ਹੋਇਆ ਹੈ ਸਾਨੂੰ ਯਕੀਨ ਹੈ ਸਰਕਾਰ ਉਸ ਦਾ ਮੂੰਹ ਤੋੜ ਜਵਾਬ ਦੇਵੇਗੀ, ਪਰ ਪਾਕਿਸਤਾਨ ਆਪਣੀਆਂ ਕੋਜੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ, ਅਸੀਂ ਕਰੜੇ ਸ਼ਬਦਾਂ ਵਿੱਚ ਇਸ ਦੀ ਨਖੇਦੀ ਕਰਦੇ ਹਾਂ। ਅਸੀਂ ਮੰਗ ਕਰਦੇ ਹਾਂ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।