Begin typing your search above and press return to search.

ਅਪਾਹਜ ਹੋਣ ਦੇ ਬਾਵਜੂਦ ਲੋਕਾਂ ਲਈ ਬਣੇ ਮਸੀਹਾ ਦਾ ਕਤਲ

ਪੂਰੇ ਪੰਜਾਬ ਵਿਚ ਗੁੰਡਾਗਰਦੀ ਦਾ ਦੌਰ ਸ਼ਰੇਆਮ ਚੱਲ ਰਿਹਾ ਹੈ। ਹਰ ਪਾਸੇ ਚੋਰੀਆਂ, ਡਕੈਤੀ ਅਤੇ ਕਤਲੋਗਾਰਦ ਹੋ ਰਹੀਆਂ ਹਨ। ਪੰਜਾਬ ਵਿੱਚ ਕਹਿੰਦੇ ਆ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਅਤੇ ਨਸ਼ਿਆਂ ਦੀ ਵਗਦੀ ਨਦੀ ਵਿਚ ਨੌਜਵਾਨ ਲਗਾਤਾਰ ਗਰਕ ਹੁੰਦੇ ਜਾ ਰਹੇ ਹਨ

ਅਪਾਹਜ ਹੋਣ ਦੇ ਬਾਵਜੂਦ ਲੋਕਾਂ ਲਈ ਬਣੇ ਮਸੀਹਾ ਦਾ ਕਤਲ
X

Makhan shahBy : Makhan shah

  |  23 Aug 2025 8:07 PM IST

  • whatsapp
  • Telegram

ਸੰਗਰੂਰ, ਕਵਿਤਾ : ਪੂਰੇ ਪੰਜਾਬ ਵਿਚ ਗੁੰਡਾਗਰਦੀ ਦਾ ਦੌਰ ਸ਼ਰੇਆਮ ਚੱਲ ਰਿਹਾ ਹੈ। ਹਰ ਪਾਸੇ ਚੋਰੀਆਂ, ਡਕੈਤੀ ਅਤੇ ਕਤਲੋਗਾਰਦ ਹੋ ਰਹੀਆਂ ਹਨ। ਪੰਜਾਬ ਵਿੱਚ ਕਹਿੰਦੇ ਆ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਅਤੇ ਨਸ਼ਿਆਂ ਦੀ ਵਗਦੀ ਨਦੀ ਵਿਚ ਨੌਜਵਾਨ ਲਗਾਤਾਰ ਗਰਕ ਹੁੰਦੇ ਜਾ ਰਹੇ ਹਨ ਅਤੇ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਭਾਵੇਂ ਇਨਸਾਨੀ ਰਿਸ਼ਤੇ ਤਾਰ-ਤਾਰ ਹੀ ਕਿਉਂ ਨਾ ਕਰਨੇ ਪੈਣ, ਓਹ ਭੋਰਾ ਵੀ ਫਿਕਰ ਨਹੀਂ ਕਰਦੇ। ਨਸ਼ੇੜੀ ਆਪਣੀ ਨਸ਼ੇ ਦੀ ਪੂਰਤੀ ਕਰਨ ਲਈ ਨਹੀਂ ਸੋਚਦੇ ਕਿ ਸਾਹਮਣੇ ਵਾਲਾ ਆਪਣਾ ਹੈ ਜਾਂ ਬਿਗਾਨਾ।


ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਵਿੱਚ ਪੈਂਦੇ ਪਿੰਡ ਰਾਮਪੁਰਾ ਤੋਂ ਜਿੱਥੇ ਇਕ ਨਸ਼ੇੜੀ ਭਤੀਜੇ ਵਲੋਂ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਆਪਣੇ ਹੀ ਚਾਚੇ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਜਿਸਤੋਂ ਬਾਅਦ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਦੇ ਵਿੱਚ ਸੋਗ ਦੀ ਲਹਿਰ ਓਦੋ ਦੌੜ ਗਈ ਜਦੋਂ ਪਤਾ ਲੱਗਿਆ ਕਿ ਦੇਸ਼ ਵਿਦੇਸ਼ ਦੇ ਨਾਮੀ ਮਨੋਵਿਗਿਆਨ ਦੇ ਮਾਹਿਰ ਪਵਿੱਤਰ ਸਿੰਘ ਉਰਫ ਬਾਬਾ ਡੈੱਕ ਉੱਤੇ ਉਨ੍ਹਾਂ ਦੇ ਭਤੀਜੇ ਵੱਲੋਂ ਹਮਲਾ ਕੀਤਾ ਗਿਆ ਤੇ ਹੁਣ ਮੌਤ ਹੋ ਗਈ ਹੈ।


ਤੁਹਾਨੂੰ ਦੱਸ਼ ਦਈਏ ਕਿ ਮ੍ਰਿਤਕ ਪਵਿੱਤਰ ਸਿੰਘ ਦਾ ਭਰਾ ਬਣ ਕੇ ਕਰੀਬ ਢਾਈ ਦਹਾਕਿਆਂ ਤੋਂ ਉਸ ਕੋਲ ਰਹਿੰਦੇ ਗੋਬਿੰਦਰ ਸਿੰਘ ਪੁੱਤਰ ਭੂਰਾ ਸਿੰਘ ਨੇ ਪੁਲਿਸ ਨੂੰ ਲਿਖ਼ਾਏ ਬਿਆਨਾਂ ਵਿਚ ਦੱਸਿਆ ਕਿ ਪਵਿੱਤਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਾਮਪੁਰਾ, ਜੋ ਦੋਨੋ ਲੱਤਾਂ ਤੋਂ ਅਪਾਹਜ ਸੀ, ਜਿਸ ਦੀਆਂ ਬਾਹਾਂ ਵੀ ਸਿਰ ਤੱਕ ਨਹੀਂ ਸਨ ਜਾਂਦੀਆਂ ਮਨੋਵਿਗਿਆਨਿਕ ਢੰਗ ਨਾਲ ਮਾਨਸਿਕ ਰੋਗੀਆਂ ਦਾ ਇਲਾਜ ਕਰਦਾ ਸੀ, ਦਾ ਭਤੀਜਾ ਜੋ ਕਥਿਤ ਤੌਰ ’ਤੇ ਨਸ਼ਾ ਕਰਦਾ ਸੀ ਤੇ ਨਸ਼ੇ ਦੀ ਪੂਰਤੀ ਲਈ ਪਵਿੱਤਰ ਸਿੰਘ ਤੋਂ ਪੈਸੇ ਮੰਗਦਾ ਰਹਿੰਦਾ ਸੀ।


ਲੰਘੇ ਦਿਨੀਂ ਉਹ ਪੈਸੇ ਲੈਣ ਆਇਆ ਤਾਂ ਉਸ ਨੇ ਪਵਿੱਤਰ ਸਿੰਘ ਨਾਲ ਝਗੜਾ ਕਰਦਿਆਂ ਉਸ ਦੇ ਸਿਰ ’ਤੇ ਲੋਹੇ ਦੀ ਚੀਜ਼ ਨਾਲ ਕਥਿਤ ਵਾਰ ਕਰਦਿਆਂ ਉਸ ਗੰਭੀਰ ਰੂਪ ਵਿਚ ਜਖ਼ਮੀ ਕਰਕੇ ਉਥੋਂ 3-4 ਮੋਬਾਈਲ ਅਤੇ ਨਕਦੀ ਲੈ ਕੇ ਮੌਕੇ ’ਤੋਂ ਫ਼ਰਾਰ ਹੋ ਗਿਆ।


ਉਨ੍ਹਾਂ ਦੱਸਿਆਂ ਕਿ ਉਨ੍ਹਾਂ ਪਵਿੱਤਰ ਸਿੰਘ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖ਼ਦਿਆਂ ਪਟਿਆਲਾ ਭੇਜ ਦਿੱਤਾ। ਇਲਾਜ ਦੌਰਾਨ ਪਵਿੱਤਰ ਸਿੰਘ ਦੀ ਮੌਤ ਹੋ ਗਈ। ਇਸ ਸੰਬੰਧੀ ਡੀ.ਐਸ.ਪੀ. ਰਾਹੁਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਤੇ ਮਨਵੀਰ ਸਿੰਘ ਪੁੱਤਰ ਹਰਕੀਰਤ ਸਿੰਘ ’ਤੇ ਮਾਮਲਾ ਦਰਜ ਕਰਦਿਆਂ ਫ਼ਰਾਰ ਹੋਏ ਮਨਵੀਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਪਵਿੱਤਰ ਸਿੰਘ ਖੁਦ ਅਪਾਹਜ ਸਨ ਅਤੇ ਵ੍ਹੀਲਚੇਅਰ ਤੇ ਹੀ ਰਹਿੰਦੇ ਸਨ ਅਤੇ ਉਹ ਮਨੋਵਿਗਿਆਨ ਦੇ ਮਾਹਿਰ ਹੋਣ ਦੇ ਨਾਲ ਸਮਾਜ ਸੇਵੀ ਅਤੇ ਲੋੜਵੰਦਾ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਅਤੇ ਉਨਾਂ ਕੋਲ ਅਨੇਕਾਂ ਵੱਖ-ਵੱਖ ਥਾਵਾਂ ਤੋਂ ਬੱਚੇ ਮਨੋਵਿਗਿਆਨ ਦੀ ਸਿੱਖਿਆ ਹਾਸਿਲ ਕਰਨ ਲਈ ਆਉਂਦੇ ਸਨ। ਅਤੇ ਉਹਨਾਂ ਕਿਹਾ ਕਿ ਇਹ ਘਾਟਾ ਇਕੱਲੇ ਜ਼ਿਲ੍ਹਾ ਸੰਗਰੂਰ ਲਈ ਨਹੀਂ ਪੂਰੇ ਦੇਸ਼ ਵਿਦੇਸ਼ ਨੂੰ ਇਸ ਸ਼ਖਸ ਦੇ ਜਾਨ ਨਾਲ ਵੱਡਾ ਘਾਟਾ ਪਿਆ ਹੈ।

ਇਸ ਮੌਕੇ ਉਹਨਾਂ ਵੱਲੋਂ ਗੋਦ ਲਈ ਗਈ ਲੜਕੀ ਵਲੋਂ ਦੱਸਿਆ ਗਿਆ ਕਿ ਉਹ ਬਚਪਨ ਤੋਂ ਹੀ ਉਹਨਾਂ ਦੇ ਘਰ ਰਹਿੰਦੀ ਸੀ ਅਤੇ ਉਹਨਾਂ ਦਾ ਸੁਭਾਅ ਅਜਿਹਾ ਸੀ ਕਿ ਉਹਨਾਂ ਸਾਡੇ ਉੱਤੇ ਕਦੇ ਕੋਈ ਟੈਨਸ਼ਨ ਆਉਣ ਹੀ ਨਹੀਂ ਦਿੱਤੀ ਅਤੇ ਅੱਜ ਉਹਨਾਂ ਦੇ ਜਾਣ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਅਤੇ ਕਦੇ ਨਾ ਪੂਰੇ ਹੋਣ ਵਾਲਾ ਘਾਟਾ ਪਿਆ ਹੈ।


ਇਥੇ ਇਹ ਦੱਸਣਯੋਗ ਹੈ ਕਿ ਪਵਿੱਤਰ ਸਿੰਘ ਜੋ ਜਨਮ ਤੋਂ ਹੀ ਲੱਤਾਂ ਤੋਂ ਪੂਰੀ ਤਰ੍ਹਾਂ ਅਪਾਹਜ ਸੀ, ਪਰ ਮਾਨਸਿਕ ਤੌਰ ’ਤੇ ਮਜਬੂਤ ਹੋਣ ਕਰਕੇ ਉਹ ਸਟੀਰੀਓ ਅਤੇ ਡੈਕ ਆਪ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ, ਜਿਸ ਦੌਰਾਨ ਉਹ ‘ਬਾਬਾ ਡੈਕ’ ਫਰਮ ਬਣਾ ਕੇ ਵੱਡੇ ਪੱਧਰ ’ਤੇ ਕੰਮ ਕਰਦਿਆਂ ਪ੍ਰਸਿੱਧ ਹੁੰਦਿਆਂ ‘ਪਵਿੱਤਰ ਬਾਬਾ’ ਬਣ ਗਿਆ।


ਉਨ੍ਹਾਂ ਡੈਕਾਂ ਦੇ ਕੰਮ ਦੇ ਨਾਲ ਹੋਰ ਇਲੈਕਟਰੀਕਲ ਦਾ ਕੰਮ ਕਰਨ ਦੇ ਨਾਲ-ਨਾਲ ਮਨੋਵਿਗਿਆਨਿਕ ਢੰਗ ਨਾਲ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ ਦਾ ਇਲਾਜ ਕਰਦਿਆਂ ਇੰਨਾਂ ਮਸ਼ਹੂਰ ਹੋ ਗਿਆ ਕਿ ਉਸ ਕੋਲ ਵੱਡੇ ਅਧਿਕਾਰੀ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮਨੋਵਿਗਿਆਨਿਕ ਢੰਗ ਨਾਲ ਇਲਾਜ ਕਰਾਉਣ ਆਉਂਦੇ ਸਨ। ਇਸ ਦੌਰਾਨ ਉਹ ਕਈ ਦੇਸ਼ਾਂ ਵਿਚ ਇਲਾਜ ਕਰਨ ਲਈ ਗਿਆ। ਪਵਿੱਤਰ ਬਾਬਾ ਦੇ ਕਤਲ ਹੋਣ ਦਾ ਪਤਾ ਲਗਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

Next Story
ਤਾਜ਼ਾ ਖਬਰਾਂ
Share it