Begin typing your search above and press return to search.

ਫਿਲਮ ’ਚ ਕੰਮ ਕਰਨ ਵਾਲੇ ਗੁਰਸਿੱਖ ਮੁੰਡੇ ਦਾ ਕਤਲ

ਅਕਾਲ ਅਕੈਡਮੀ ਧਾਲੀਵਾਲ ਬੇਟ ਤੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਵਿਖੇ ਬਤੌਰ ਗਤਕਾ ਅਧਿਆਪਕ ਦੀ ਸੇਵਾ ਨਿਭਾ ਰਹੇ ਵਿਅਕਤੀ ਦੀ ਥਾਣਾ ਫੱਤੂਢੀਂਗਾ ਅਧੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਮੁੰਡੀ ਮੋੜ ਦੇ ਨਜ਼ਦੀਕ ਬੁੱਧਵਾਰ ਸਵੇਰੇ ਪੈਟਰੋਲ ਪੰਪ ਦੇ ਕੋਲ ਮਿੱਟੀ ਵਿੱਚ ਨੱਪੀ ਹੋਈ ਗਲੀ ਸੜੀ ਲਾਸ਼ ਛੇਵੇਂ ਦਿਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਫਿਲਮ ’ਚ ਕੰਮ ਕਰਨ ਵਾਲੇ ਗੁਰਸਿੱਖ ਮੁੰਡੇ ਦਾ ਕਤਲ
X

Makhan shahBy : Makhan shah

  |  15 May 2025 1:02 PM IST

  • whatsapp
  • Telegram

ਕਪੂਰਥਲਾ : ਅਕਾਲ ਅਕੈਡਮੀ ਧਾਲੀਵਾਲ ਬੇਟ ਤੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਵਿਖੇ ਬਤੌਰ ਗਤਕਾ ਅਧਿਆਪਕ ਦੀ ਸੇਵਾ ਨਿਭਾ ਰਹੇ ਵਿਅਕਤੀ ਦੀ ਥਾਣਾ ਫੱਤੂਢੀਂਗਾ ਅਧੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਮੁੰਡੀ ਮੋੜ ਦੇ ਨਜ਼ਦੀਕ ਬੁੱਧਵਾਰ ਸਵੇਰੇ ਪੈਟਰੋਲ ਪੰਪ ਦੇ ਕੋਲ ਮਿੱਟੀ ਵਿੱਚ ਨੱਪੀ ਹੋਈ ਗਲੀ ਸੜੀ ਲਾਸ਼ ਛੇਵੇਂ ਦਿਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।


ਮ੍ਰਿਤਕ ਵਿਅਕਤੀ ਦੀ ਪਹਿਚਾਣ ਸੋਧ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲੀ ਕਲਾਂ ਜਿਲਾ ਤਰਨ ਤਰਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੋਧ ਸਿੰਘ ਨੇ ਤਰਸੇਮ ਜੱਸੜ ਦੀ ਫਿਲਮ ਗੁਰੂ ਨਾਨਕ ਜਹਾਜ਼ ਵਿਚ ਵੀ ਕੰਮ ਕੀਤਾ ਸੀ। ਮ੍ਰਿਤਕ ਵਿਅਕਤੀ ਦੀ ਪਹਿਚਾਨ ਉਸ ਦੇ ਭਰਾ ਵੱਲੋਂ ਕੀਤੀ ਗਈ ਹੈ।


ਮ੍ਰਿਤਕ ਵਿਅਕਤੀ ਦੇ ਭਰਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾ ਦੀ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਭੁਲੱਥ ਵਿਖੇ ਦਰਜ ਕਰਵਾਈ ਸੀ ਪਰ ਪੁਲਿਸ ਵੱਲੋਂ ਕੋਈ ਵੀ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਉਹ ਆਪਣੇ ਪੱਧਰ ਤੇ ਆਪਣੇ ਭਰਾ ਦੀ ਭਾਲ ਕਰਦੇ ਰਹੇ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਉਹਨਾਂ ਦੇ ਭਰਾ ਦਾ ਮੋਟਰਸਾਈਕਲ ਜੋ ਕਿ ਉਹਨਾਂ ਦੇ ਨਾਂ ਤੇ ਦਰਜ ਹੈ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਉਸੇ ਦਿਨ ਬਰਾਮਦ ਹੋ ਗਿਆ ਸੀ ਪਰ ਪੁਲਿਸ ਨੇ ਉਹਨਾਂ ਨੂੰ ਕੋਈ ਵੀ ਇਤਲਾਅ ਨਹੀਂ ਦਿੱਤੀ।


ਉਹਨਾਂ ਪੁਲਿਸ ਪ੍ਰਸ਼ਾਸਨ ਦੀ ਕਰ ਗੁਜ਼ਾਰੀ ਤੇ ਸਵਾਲੀਆ ਚਿੰਨ ਖੜੇ ਕਰ ਦਿੱਤੇ ਹਨ। ਮ੍ਰਿਤਕ ਵਿਅਕਤੀ ਦੇ ਭਰਾ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਾਰੇ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ। ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it