ਬਜ਼ੁਰਗ ਮਾਂ ਨੂੰ 12 ਸਾਲ ਮਗਰੋਂ ਮਿਲਿਆ ਜਵਾਨ ਪੁੱਤ ਦੀ ਮੌਤ ਦਾ ਇਨਸਾਫ਼
ਝੂਠਾ ਪੁਲਿਸ ਮੁਕਾਬਲਾ ਬਣਾ ਕੇ ਪੁਲਿਸ ਵੱਲੋਂ ਮਾਰੇ ਗਏ 22 ਸਾਲਾਂ ਦੇ ਅਰਵਿੰਦਰਪਾਲ ਸਿੰਘ ਦੇ ਪੀੜਤ ਪਰਿਵਾਰ ਨੂੰ ਆਖ਼ਰਕਾਰ 12 ਸਾਲਾਂ ਮਗਰੋਂ ਉਸ ਸਮੇਂ ਇਨਸਾਫ਼ ਮਿਲ ਗਿਆ, ਜਦੋਂ ਹਾਈਕੋਰਟ ਨੇ ਇਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਅਤੇ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ।

ਅੰਮ੍ਰਿਤਸਰ: ਝੂਠਾ ਪੁਲਿਸ ਮੁਕਾਬਲਾ ਬਣਾ ਕੇ ਪੁਲਿਸ ਵੱਲੋਂ ਮਾਰੇ ਗਏ 22 ਸਾਲਾਂ ਦੇ ਅਰਵਿੰਦਰਪਾਲ ਸਿੰਘ ਦੇ ਪੀੜਤ ਪਰਿਵਾਰ ਨੂੰ ਆਖ਼ਰਕਾਰ 12 ਸਾਲਾਂ ਮਗਰੋਂ ਉਸ ਸਮੇਂ ਇਨਸਾਫ਼ ਮਿਲ ਗਿਆ, ਜਦੋਂ ਹਾਈਕੋਰਟ ਨੇ ਇਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਅਤੇ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ।
ਅੰਮ੍ਰਿਤਸਰ ਵਿਖੇ ਸਾਲ 2013 ਵਿਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ 22 ਸਾਲਾ ਅਰਵਿੰਦਰਪਾਲ ਸਿੰਘ ਦੇ ਪਰਿਵਾਰ ਨੂੰ ਆਖ਼ਰਕਾਰ 12 ਸਾਲਾਂ ਮਗਰੋਂ ਇਨਸਾਫ਼ ਮਿਲ ਗਿਆ। ਅਦਾਲਤ ਨੇ ਇਸ ਮੁਕਾਬਲੇ ਨੂੰ ਝੂਠਾ ਦੱਸਿਆ ਅਤੇ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ। ਅਦਾਲਤ ਨੇ ਆਖਿਆ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਪੁਲਿਸ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਅਜਿਹੀਆਂ ਘਟਨਾਵਾਂ ਕਾਨੂੰਨ ਦੇ ਰਾਜ ਦੀ ਨੀਂਹ ਹਿਲਾ ਦਿੰਦੀਆਂ ਨੇ।
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਅਰਵਿੰਦਰਪਾਲ ਸਿੰਘ ਦੀ ਮਾਂ ਦਲਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਪੁਲਿਸ ਨੇ ਉਸ ਦੇ ਪੁੱਤਰ ਨੂੰ ਨਾਜਾਇਜ਼ ਮਾਰਿਆ ਸੀ। ਉਹ ਇਕ ਨਾਈ ਦੀ ਦੁਕਾਨ ’ਤੇ ਬੈਠਾ ਸੀ, ਜਦੋਂ ਪੁਲਿਸ ਨੇ ਬਿਨਾਂ ਕਿਸੇ ਕਸੂਰ ਤੋਂ ਉਸ ਦੇ ਸਿੱਧੀ ਛਾਤੀ ਵਿਚ ਗੋਲੀ ਮਾਰ ਦਿੱਤੀ ਸੀ। ਉਸ ਨੇ ਦੱਸਿਆ ਕਿ ਪੁਲਿਸ ਨੇ ਝੂਠੀ ਕਹਾਣੀ ਬਣਾ ਕੇ ਉਸ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਸੀ ਪਰ ਅੱਜ ਸਾਨੂੰ 12 ਸਾਲਾਂ ਮਗਰੋਂ ਜਾ ਕੇ ਇਨਸਾਫ਼ ਮਿਲਿਆ ਹੈ।
ਦੱਸ ਦਈਏ ਕਿ ਅਦਾਲਤ ਨੇ ਇਸ ਗੱਲ ’ਤੇ ਨਰਾਜ਼ਗੀ ਜਤਾਈ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ 304 ਤਹਿਤ ਮਾਮਲਾ ਦਰਜ ਕੀਤਾ ਗਿਆ ਜਦਕਿ ਇਹ ਮਾਮਲਾ ਸਪੱਸ਼ਟ ਤੌਰ ’ਤੇ 320 ਦਾ ਬਣਦਾ ਹੈ। ਹਾਈਕੋਰਟ ਨੇ ਝਾੜ ਪਾਉਂਦਿਆਂ ਆਖਿਆ ਕਿ ਏਜੰਸੀਆਂ ਨੂੰ ਖ਼ੁਦ ਜੱਜ, ਜਿਊਰੀ ਅਤੇ ਫਾਂਸੀ ਦੇਣ ਵਾਲੇ ਦੀ ਭੂਮਿਕਾ ਨਿਭਾਉਣ ਦਾ ਅਧਿਕਾਰ ਨਹੀਂ। 22 ਸਾਲਾ ਅਰਵਿੰਦਰਪਾਲ ਸਿੰਘ ਪਿੰਡ ਚੀਮੇ ਦਾ ਰਹਿਣ ਵਾਲਾ ਸੀ।