Begin typing your search above and press return to search.

ਮੋਹਾਲ਼ੀ ਪੁਲਿਸ ਨੇ ਫੜੇ 12 ਗੁੰਡੇ, ਛੇ ਦੀ ਭਾਲ਼ ਲਈ ਛਾਪੇਮਾਰੀ ਜਾਰੀ

ਮੋਹਾਲ਼ੀ ਦੇ ਫ਼ੇਜ਼–11 ਥਾਣਾ ਇਲਾਕੇ ਦੇ ਲਕਸ਼ਮੀ ਨਾਰਾਇਣ ਮੰਦਰ ਨੇੜੇ ਵਾਪਰੀ ਹਿੰਸਕ ਵਾਰਦਾਤ ਵਾਲ਼ੇ ਕੇਸ 'ਚ ਪੁਲਿਸ ਨੇ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ

ਮੋਹਾਲ਼ੀ ਪੁਲਿਸ ਨੇ ਫੜੇ 12 ਗੁੰਡੇ, ਛੇ ਦੀ ਭਾਲ਼ ਲਈ ਛਾਪੇਮਾਰੀ ਜਾਰੀ
X

mehtabmasih@gmail.comBy : [email protected]

  |  19 Feb 2026 2:39 PM IST

  • whatsapp
  • Telegram

ਨੌਜਵਾਨ ਗੁਰਸੇਵਕ ਸਿੰਘ ਦਾ ਕੀਤਾ ਸੀ ਕਤਲ

ਐਸ.ਏ.ਐਸ. ਨਗਰ (ਮੋਹਾਲੀ): ਮੋਹਾਲ਼ੀ ਦੇ ਫ਼ੇਜ਼–11 ਥਾਣਾ ਇਲਾਕੇ ਦੇ ਲਕਸ਼ਮੀ ਨਾਰਾਇਣ ਮੰਦਰ ਨੇੜੇ ਵਾਪਰੀ ਹਿੰਸਕ ਵਾਰਦਾਤ ਵਾਲ਼ੇ ਕੇਸ 'ਚ ਪੁਲਿਸ ਨੇ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਸਾਰੇ ਤੇਜ਼ਧਾਰ ਕਿਰਚ ਮਾਰ ਕੇ ਕਤਲ ਕੀਤੇ ਗੁਰਸੇਵਕ ਸਿੰਘ ਨਾਂਅ ਦੇ ਨੌਜਵਾਨ ਦੇ ਕੇਸ ਨਾਲ਼ ਸਬੰਧਤ ਹਨ। ਪੁਲਿਸ ਨੂੰ ਹਾਲ਼ੇ ਕੁਝ ਹੋਰਨਾਂ ਦੀ ਭਾਲ਼ ਹੈ।

ਐਸ ਪੀ ਸਿਟੀ ਦਿਲਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 14-15 ਫ਼ਰਵਰੀ ਦੀ ਰਾਤ ਨੂੰ ਗੁਰਸੇਵਕ ਸਿੰਘ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਗਿਆ ਸੀ। ਉਥੇ 15-20 ਨੌਜਵਾਨ ਮੌਜੂਦ ਸਨ, ਜੋ ਮੋਟਰਸਾਈਕਲਾਂ ਦੀ ਦੌੜ ਲਾ ਰਹੇ ਸਨ। ਗੁਰਸੇਵਕ ਸਿੰਘ ਨੇ ਉਨ੍ਹਾਂ ਨੂੰ ਟੋਕਿਆ। ਤਦ ਉਨ੍ਹਾਂ 'ਚੋਂ ਇੱਕ ਨੌਜਵਾਨ ਨੇ ਗੁੱਸੇ 'ਚ ਆ ਕੇ ਗੁਰਸੇਵਕ ਸਿੰਘ ਦੀ ਛਾਤੀ ’ਚ ਕਿਰਚ ਮਾਰ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਸਮੇਤ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਗੁਰਸੇਵਕ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।

ਪੁਲਿਸ ਨੇ ਐਤਵਾਰ, 15 ਫਰਵਰੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ 'ਚ ਕੁੱਲ 18 ਨੌਜਵਾਨਾਂ ਦੇ ਨਾਂਅ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ 'ਚੋਂ 12 ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ; ਜਦ ਕਿ ਬਾਕੀਆਂ ਦੀ ਭਾਲ਼ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।

ਪੁਲਿਸ ਨੇ ਇਸ ਮਾਮਲੇ 'ਚ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਦੋ ਮੋਟਰਸਾਈਕਲ ਅਤੇ ਕਤਲ ਕਰਨ ਲਈ ਵਰਤੀ ਕਿਰਚ ਵੀ ਬਰਾਮਦ ਕਰ ਲਈ ਗਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਤੋਂ ਹੁਣ ਪੁੱਛਗਿੱਛ ਜਾਰੀ ਹੈ।

Next Story
ਤਾਜ਼ਾ ਖਬਰਾਂ
Share it