ਪ੍ਰਵਾਸੀ ਦੀ ਬੀੜੀ ਨੇ ਸਾੜਤੇ 3 ਕਿਸਾਨਾਂ ਦੇ ਸੁਪਨੇ, 12 ਕੀਲੇ ਫ਼ਸਲ ਸੜ ਕੇ ਸੁਆਹ
ਜਿਥੇ ਇਕ ਪਾਸੇ ਕੁਦਰਤ ਦੇ ਕਹਿਰ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਓਥੇ ਹੀ ਦੂਸਰੇ ਪਾਸੇ ਲਗਾਤਰ ਲੱਗ ਰਹੀਆਂ ਅੱਗਾਂ ਕਾਰਨ ਕਿਸਾਨਾਂ ਦੀ ਪੁੱਤਾ ਵਾਂਗ ਫਸਲ ਸੜ੍ਹਕੇ ਸੁਆਹ ਹੋ ਰਹੀ ਹੈ।ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿਥੇ ਠੇਕੇ 'ਤੇ ਜ਼ਮੀਨ ਲੈਕੇ ਖੇਤੀ ਕਰਨ ਵਾਲੇ 3 ਕਿਸਾਨਾਂ ਦੀ ਸਾਢੇ 12 ਕੀਲੇ ਦੀ ਕਣਕ ਸੜ੍ਹਕੇ ਸੁਆਹ ਹੋ ਗਈ ਹੈ।

ਨਾਭਾ (ਵਿਵੇਕ ਕੁਮਾਰ): ਜਿਥੇ ਇਕ ਪਾਸੇ ਕੁਦਰਤ ਦੇ ਕਹਿਰ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਓਥੇ ਹੀ ਦੂਸਰੇ ਪਾਸੇ ਲਗਾਤਰ ਲੱਗ ਰਹੀਆਂ ਅੱਗਾਂ ਕਾਰਨ ਕਿਸਾਨਾਂ ਦੀ ਪੁੱਤਾ ਵਾਂਗ ਫਸਲ ਸੜ੍ਹਕੇ ਸੁਆਹ ਹੋ ਰਹੀ ਹੈ।ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿਥੇ ਠੇਕੇ 'ਤੇ ਜ਼ਮੀਨ ਲੈਕੇ ਖੇਤੀ ਕਰਨ ਵਾਲੇ 3 ਕਿਸਾਨਾਂ ਦੀ ਸਾਢੇ 12 ਕੀਲੇ ਦੀ ਕਣਕ ਸੜ੍ਹਕੇ ਸੁਆਹ ਹੋ ਗਈ ਹੈ।
ਨਾਭਾ ਬਲਾਕ ਦੇ ਪਿੰਡ ਰੰਨੋ 'ਚ ਤਿੰਨ ਕਿਸਾਨਾਂ ਵੱਲੋਂ ਠੇਕੇ ਤੇ ਲੈ ਕੇ ਜਮੀਨ ਤੇ ਕਣਕ ਦੀ ਫਸਲ ਦੀ ਖੇਤੀ ਕੀਤੀ ਗਈ ਸੀ ਅਤੇ ਹੁਣ ਕਣਕ ਬਿਲਕੁਲ ਪੱਕ ਕੇ ਤਿਆਰ ਹੋ ਗਈ ਸੀ ਅਤੇ ਕਿਸਾਨਾਂ ਵੱਲੋਂ ਕਣਕ ਵੱਢਣ ਦੀ ਤਿਆਰੀ ਕੀਤੀ ਗਈ ਸੀ। ਪਰ ਅਚਾਨਕ ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਅਤੇ ਤਕਰੀਬਨ ਸਾਢੇ 12 ਕੀਲੇ ਕਣਕ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਇੱਥੇ ਪ੍ਰਵਾਸੀ ਮਜ਼ਦੂਰ ਬੱਲੀਆਂ ਚੁੱਕਦੇ ਫਿਰ ਰਹੇ ਸੀ ਅਤੇ ਉਹਨਾਂ ਵੱਲੋਂ ਹੀ ਬੀੜੀ ਵਗੈਰਾ ਪੀਤੀ ਅਤੇ ਉਸਦੀ ਚੰਗਿਆਰੀ ਨੇ ਹੀ ਇਹ ਵੱਡਾ ਨੁਕਸਾਨ ਕਰ ਦਿੱਤਾ। ਇਸ ਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਕਿਉਂਕਿ ਇਹ ਜਮੀਨ ਸਾਰੀ ਹੀ ਠੇਕੇ ਤੇ ਲਈ ਹੋਈ ਸੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਗੁਰਵਿੰਦਰ ਸਿੰਘ, ਰਾਮ ਸਿੰਘ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਇਹ ਸਾਰੀ ਹੀ ਜਮੀਨ ਅਸੀਂ ਠੇਕੇ ਤੇ ਲਈ ਹੋਈ ਹੈ ਅਤੇ ਜਿਸ ਵਿੱਚੋਂ ਅਸੀਂ ਮੁਨਾਫਾ ਕਮਾਉਣਾ ਸੀ। ਉਹ ਕਣਕ ਦੀ ਫਸਲ ਬਿਲਕੁਲ ਸੜ ਕੇ ਸੁਆਹ ਹੋ ਗਈ ਹੈ। ਕਿਉਂਕਿ ਅਸੀਂ ਬੜੇ ਹੀ ਮਿਹਨਤ ਨਾਲ ਠੇਕੇ ਤੇ ਲੈ ਕੇ ਇਹ ਕਣਕ ਪਾਲੀ ਸੀ ਅਤੇ ਸਾਨੂੰ ਪੂਰੀ ਖੁਸ਼ੀ ਸੀ ਕਿ ਇਸ ਵਾਰ ਕਣਕ ਵਧੀਆ ਹੋਈ ਹੈ, ਪਰ ਸਾਡੀਆਂ ਉਮੀਦਾਂ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਇਹ ਕਣਕ ਨੂੰ ਅੱਗ ਲੱਗ ਗਈ।