ਅੰਮ੍ਰਿਤਸਰ ਬਟਾਲਾ ਰੋਡ ਬਿਜਲੀ ਘਰ ਦੇ ਪਾਵਰ ਹਾਊਸ 'ਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ ਬਟਾਲਾ ਰੋਡ ਮੁਸਤਫਾ ਬਾਅਦ ਇਲਾਕੇ ਵਿੱਚ ਬਣੇ ਬਿਜਲੀ ਘਰ ਦੇ ਪਾਵਰ ਹਾਊਸ ਚ ਅੱਜ ਸਵੇਰੇ ਤੜਕਸਾਰ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਅਚਾਨਕ ਪਾਵਰ ਹਾਊਸ ਦੇ ਗਦਾਮ ਦੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਪਾਵਰ ਹਾਊਸ ਦੇ ਗੁਦਾਮ ਚ ਪਏ ਕੰਡਮ ਹਾਲਤ ਚ ਟਰਾਂਸਫਾਰਮਰ ਅਤੇ ਹੋਰ ਕਵਾੜ ਦੇ ਸਮਾਨ ਨੂੰ ਅੱਗ ਲੱਗ ਗਈ।

ਅੰਮ੍ਰਿਤਸਰ : ਅੰਮ੍ਰਿਤਸਰ ਬਟਾਲਾ ਰੋਡ ਮੁਸਤਫਾ ਬਾਅਦ ਇਲਾਕੇ ਵਿੱਚ ਬਣੇ ਬਿਜਲੀ ਘਰ ਦੇ ਪਾਵਰ ਹਾਊਸ ਚ ਅੱਜ ਸਵੇਰੇ ਤੜਕਸਾਰ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਅਚਾਨਕ ਪਾਵਰ ਹਾਊਸ ਦੇ ਗਦਾਮ ਦੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਪਾਵਰ ਹਾਊਸ ਦੇ ਗੁਦਾਮ ਚ ਪਏ ਕੰਡਮ ਹਾਲਤ ਚ ਟਰਾਂਸਫਾਰਮਰ ਅਤੇ ਹੋਰ ਕਵਾੜ ਦੇ ਸਮਾਨ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਕਾਫੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪਾਵਰ ਹਾਊਸ ਦੇ ਵਿੱਚ ਬਣੇ ਛੋਟੇ ਜੰਗਲ ਨੂੰ ਵੀ ਅੱਗ ਲੱਗ ਗਈ। ਇਸ ਨਾਲ ਕਾਫੀ ਵੱਡਾ ਨੁਕਸਾਨ ਹੋਇਆ। ਦਮਕਲ ਵਿਭਾਗ ਦੀਆਂ ਦਰਜਨਾਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।
ਦੂਜੇ ਪਾਸੇ ਸਵੇਰੇ ਇਲਾਕਾ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ ਨੂੰ ਬਿਜਲੀ ਘਰ ਦੇ ਪਾਵਰ ਹਾਊਸ 'ਚ ਭਿਆਨਕ ਅੱਗ ਲੱਗੀ ਅਤੇ ਅੱਗ ਲੱਗਣ ਦੇ ਨਾਲ ਨਜ਼ਦੀਕ ਬਣੇ ਘਰਾਂ ਨੂੰ ਵੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਇਸ ਪਾਵਰ ਹਾਊਸ ਦੇ ਗੁਦਾਮਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਵਾਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਪਰ ਬਿਜਲੀ ਵਿਭਾਗ ਵੱਲੋਂ ਇਸ ਦੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਬਿਜਲੀ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਨਕਾਮੀ ਕਰਕੇ ਹੀ ਇਹ ਅੱਗ ਲੱਗਦੀ ਹੈ।
ਉਹਨਾਂ ਕਿਹਾ ਕਿ ਪਾਵਰ ਹਾਊਸ ਦੇ ਵਿੱਚ ਕੰਡਮ ਟ੍ਰਾਂਸਫਾਰਮ ਤਾਰਾਂ ਦੇ ਬੰਡਲ ਅਤੇ ਟਰਾਂਸਫਾਰਮਾਂ ਦਾ ਤੇਲ ਵੀ ਪਿਆ ਹੁੰਦਾ ਹੈ ਜਿਸ ਕਰਕੇ ਇਹ ਅੱਗ ਨੇ ਭਿਆਨਕ ਰੂਪ ਧਾਰਨ ਕੀਤਾ ਸੀ। ਉਹਨਾਂ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਲਾਕਾ ਵਾਸੀ ਇਕੱਠੇ ਹੋ ਕੇ ਐਸਡੀਓ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਜਦੋਂ ਇਸ ਸੰਬੰਧ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।