ਮਨਪ੍ਰੀਤ ਇਆਲ਼ੀ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ
ਸੁਖਬੀਰ ਬਾਦਲ ਨੇ ਬੁਧਵਾਰ ਨੂੰ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਮੁੱਲਾਂਪੁਰ ਦਾਖਾ ਦੇ ਇਸੇਵਾਲ ਪਿੰਡ ਵਿਚ ਅਰਬਨ ਅਸਟੇਟ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕਾਂ ਨਾਲ ਮਿਲਣ ਪਹੁੰਚੇ ਸਨ। ਜਿੱਥੇ ਆਪਣੇ ਸੰਬੋਧਨ ਵਿਚ ਇਆਲੀ ਤੇ ਹਮਲੇ ਕਰਦੇ ਹੋਏ ਕਿਹਾ ਕਿ ਇਸ 'ਤੇ ਇਆਲੀ ਨੇ ਕਿਹਾ

ਚੰਡੀਗੜ੍ਹ: (ਜਗਮੀਤ ਸਿੰਘ) ਸੁਖਬੀਰ ਬਾਦਲ ਨੇ ਬੁਧਵਾਰ ਨੂੰ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਮੁੱਲਾਂਪੁਰ ਦਾਖਾ ਦੇ ਇਸੇਵਾਲ ਪਿੰਡ ਵਿਚ ਅਰਬਨ ਅਸਟੇਟ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕਾਂ ਨਾਲ ਮਿਲਣ ਪਹੁੰਚੇ ਸਨ। ਜਿੱਥੇ ਆਪਣੇ ਸੰਬੋਧਨ ਵਿਚ ਇਆਲੀ ਤੇ ਹਮਲੇ ਕਰਦੇ ਹੋਏ ਕਿਹਾ ਕਿ ਇਸ 'ਤੇ ਇਆਲੀ ਨੇ ਕਿਹਾ ਕਿ ਅੱਜ ਜੇ ਉਹ ਕਰੋੜਪਤੀ ਬਣਿਆ ਹੈ ਤਾਂ ਇੱਥੋਂ ਨਿਕਲੇ ਬਾਈਪਾਸ ਅਤੇ ਹੋਈ ਤਰੱਕੀ ਦੇ ਕਾਰਨ ਬਣਿਆ ਹੈ। ਆਪਣੀ ਸਮਝਦਾਰੀ ਦੇ ਨਾਲ ਨਹੀਂ।
ਓਹਨਾ ਕਿਹਾ ਕਿ ਕੁੱਝ ਲੋਕ ਆਪਣੇ ਆਪ ਨੂੰ ਪਾਰਟੀ ਤੋਂ ਉੱਚਾ ਸਮਝ ਲੈਂਦੇ ਹਨ ਪਰ ਪਾਰਟੀ ਤੋਂ ਉੱਚਾ ਕੋਈ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਇਆਲੀ ਨੂੰ ਗੱਦਾਰ ਕਰਾਰ ਦਿੰਦੇ ਹੋਏ ਕਿਹਾ ਕਿ ਗੱਦਾਰਾਂ ਲਈ ਪਾਰਟੀ ਵਿਚ ਕੋਈ ਥਾਂ ਨਹੀਂ ਹੈ। ਹੁਣ ਮਨਪ੍ਰੀਤ ਨਾ ਤਾਂ ਅਕਾਲੀ ਦਲ ਦਾ ਹਿੱਸਾ ਹੈ ਅਤੇ ਨਾ ਹੀ ਹੁਣ ਉਹ ਅਕਾਲੀ ਦਲ ਵਿਚ ਕਦੇ ਸ਼ਾਮਲ ਹੋ ਸਕਦਾ ਹੈ।
ਹੁਣ ਤੁਸੀਂ ਆਪਣਾ ਮਨ ਬਣਾ ਲਵੋ ਕਿ ਇਸ ਪਾਰਟੀ ਨੂੰ ਅੱਗੇ ਵਧਾਉਣਾ ਹੈ ਅਤੇ ਗਦਾਰਾਂ ਨੂੰ ਸਬਕ ਸਿਖਾਉਣਾ ਹੈ। ਸੁਖਬੀਰ ਬਾਦਲ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਮੁੱਲਾਂਪੁਰ ਦਾਖਾ ਵਿਚ ਪਾਰਟੀ ਦਫਤਰ ਬਣਾ ਰਹੇ ਹਨ, ਜਿਥੇ ਉਨ੍ਹਾਂ ਦੀ ਪਾਰਟੀ ਦੇ ਸਭ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਇਸ 'ਤੇ ਮਨਪ੍ਰੀਤ ਸਿੰਘ ਇਆਲੀ ਦਾ ਕਹਿਣਾ ਹੈ ਕਿ ਜੇਕਰ ਸ਼੍ਰੀ ਅਕਾਲ ਤਖਤ ਦਾ ਫੈਸਲਾ ਮੰਨਣਾ ਅਤੇ ਪਾਰਟੀ ਹਿਤ ਵਿਚ ਗੱਲ ਕਰਨਾ ਗਦਾਰੀ ਹੈ ਤਾਂ ਮੈਂ ਗਦਾਰ ਹੀ ਹਾਂ। ਮੈਂ ਕਦੇ ਵੀ ਰਾਜਨੀਤੀ ਵਿਚ ਆ ਕੇ ਆਪਣਾ ਆਰਥਿਕ ਫਾਇਦਾ ਨਹੀਂ ਲਿਆ। ਸਗੋਂ ਆਪ ਪੈਸਾ ਖਰਚ ਕਰਕੇ ਪਾਰਟੀ ਲਈ ਕੰਮ ਕੀਤੇ ਹਨ। ਇਆਲੀ ਨੇ ਇਹ ਵੀ ਕਿਹਾ ਕਿ ਸਾਰੇ ਹੀ ਪਾਰਟੀ ਤੋਂ ਬਣੇ ਹਨ। ਪਾਰਟੀ ਨੇ ਉਨ੍ਹਾਂ ਨੂੰ ਕਰੋੜਪਤੀ ਨਹੀਂ ਬਣਾਇਆ। ਉਨ੍ਹਾਂ ਨੇ ਆਪਣੇ ਬਲ 'ਤੇ ਪੈਸੇ ਲੈ ਕੇ ਚੋਣ ਲੜੀਆਂ ਹਨ।
ਸੁਖਬੀਰ ਬਾਦਲ ਨੂੰ ਜਵਾਬ ਦਿੰਦੇ ਹੋਏ ਇਆਲੀ ਨੇ ਕਿਹਾ ਕਿ ਲੜਾਈ ਸਿਧਾਂਤਾ ਦੀ ਹੀ, ਅਸੀਂ ਹੁਕਮਨਾਮਾ ਸਾਹਿਬ ਦੀ ਭਾਵਨਾ ਨੂੰ ਪੂਰਨ ਰੂਪ ਵਿੱਚ ਸਮਰਪਿਤ ਹਾਂ। ਇਸ ਦੇ ਨਾਲ ਹੀ ਇਆਲੀ ਨੇ ਕਿਹਾ ਕਿ ਓਹਨਾਂ ਨੂੰ ਆਪਣੀ ਇਮਾਨਦਾਰੀ ਦੀ ਸਿਆਸਤ ਲਈ ਕਿਸੇ ਤੋ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।