ਪਿੰਡ ਆਦਮਵਾਲ ਚ ਵੱਡਾ ਹਾਦਸਾ, ਤਿੰਨ ਖੰਭੇ ਤੋੜ ਦੁਕਾਨਾਂ 'ਚ ਜਾ ਵੜਿਆ ਟਰੱਕ
ਤੇਜ਼ ਰਫ਼ਤਾਰ ਵਾਹਨਾਂ ਕਾਰਨ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਨੇ, ਜਿਸ ਵਿਚ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ, ਬੀਤੀ ਰਾਤ ਅਜਿਹਾ ਹੀ ਇਕ ਸੜਕ ਹਾਦਸਾ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਵਾਪਰ ਗਿਆ, ਜਦੋ ਇਕ ਤੇਜ਼ ਰਫ਼ਤਾਰ ਟਰੱਕ ਬਿਜਲੀ ਦੇ ਖੰਭੇ ਤੇ ਮੀਟਰ ਦੇ ਬਕਸੇ ਤੋੜਦਾ ਹੋਇਆ ਦੁਕਾਨਾਂ ਵਿਚ ਜਾ ਵੱਜਾ,

ਹੁਸ਼ਿਆਰਪੁਰ (ਜਗਮੀਤ ਸਿੰਘ) : ਤੇਜ਼ ਰਫ਼ਤਾਰ ਵਾਹਨਾਂ ਕਾਰਨ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਨੇ, ਜਿਸ ਵਿਚ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ, ਬੀਤੀ ਰਾਤ ਅਜਿਹਾ ਹੀ ਇਕ ਸੜਕ ਹਾਦਸਾ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਵਾਪਰ ਗਿਆ, ਜਦੋ ਇਕ ਤੇਜ਼ ਰਫ਼ਤਾਰ ਟਰੱਕ ਬਿਜਲੀ ਦੇ ਖੰਭੇ ਤੇ ਮੀਟਰ ਦੇ ਬਕਸੇ ਤੋੜਦਾ ਹੋਇਆ ਦੁਕਾਨਾਂ ਵਿਚ ਜਾ ਵੱਜਾ,ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਖੰਭੇ ਅਤੇ ਮੇਨ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ,ਜਿਸ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਸਾਰੀ ਰਾਤ ਬੰਦ ਰਹੀ
ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਪਿੰਡ ਆਦਮਪਾਲ ਵਿੱਚ ਰਾਤ ਕਰੀਬ ਸਾਢੇ ਕ 12 ਵਜੇ ਮਾਲ ਨਾਲ ਲੱਦਿਆ ਇੱਕ ਟਰੱਕ ਉਲਟੇ ਹੱਥ ਜਾ ਕੇ ਬਿਜਲੀ ਦੇ ਖੰਭੇ ਅਤੇ ਮੀਟਰ ਦੇ ਬਕਸੇ ਤੋੜਦਾ ਹੋਇਆ ਅਤੇ ਕਈ ਦੁਕਾਨਾਂ ਦੇ ਸਾਹਮਣੇ ਲੱਗੀਆਂ ਤਰਪਾਲਾਂ, ਸ਼ੈਡ ਉਡਾਉਣ ਤੋਂ ਬਾਅਦ ਤਿੰਨ ਦੁਕਾਨਾਂ ਵਿੱਚ ਜਾ ਵੱਜਾ। ਜਿਸ ਨਾਲ ਬਿਜਲੀ ਦੇ ਖੰਭੇ ਅਤੇ ਮੇਨ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ ਅਤੇ ਇਲਾਕੇ ਵਿੱਚ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਰਾਤ ਤੋਂ ਹੀ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪਿਆ,
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਸ਼ਮਦੀਦਾਂ ਨੇ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ, ਦਸ ਦੇਈਏ ਕਿ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਟਰੱਕ ਦੇ ਡਰਾਈਵਰ ਨੀ ਹਿਰਾਸਤ ਵਿਚ ਲੈ ਲਿਆ ਗਿਆ ਹੈ,