Begin typing your search above and press return to search.

ਪੰਜਾਬੀ ਕਲਾਕਾਰਾਂ ਨੂੰ ਜਾਨ ਦਾ ਖਤਰਾ, ਪੰਜਾਬ ਪੁਲਿਸ ਨੂੰ NIA ਨੇ ਦਿੱਤੀ ਵੱਡੀ ਸੂਹ

ਮਸ਼ਹੂਰ ਪੰਜਾਬੀ ਗਾਇਕ ਤੇ ਰੈਪਰ ਏਪੀ ਢਿੱਲੋਂ ਦਾ ਸ਼ੋਅ ਚੰਡੀਗੜ੍ਹ 'ਚ ਸ਼ਨਿਚਰਵਾਰ ਨੂੰ ਹੋਣ ਜਾ ਰਿਹਾ ਹੈ। ਸੈਕਟਰ-25 ਰੈਲੀ ਗਰਾਊਂਡ 'ਚ ਦੋ ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਜੀ ਹਾਂ ਵੈਸੇ ਤਾਂ ਜਦੋਂ ਕਿਸੇ ਕਲਾਕਾਰ ਦਾ ਸ਼ੋਅ ਹੁੰਦਾ ਹੈ ਤਾਂ ਪੁਲਿਸ ਮੁਲਾਜ਼ਮ ਤੈਇਨਾਤ ਰਹਿੰਦੇ ਹੀ ਹਨ ਪਰ ਇਸ ਵਾਰ ਵਜ੍ਹਾ ਹੋਰ ਹੀ ਹੈ। ਮਤਲਬ ਕਿ ਇਸ ਵਾਰ ਪੰਜਾਬੀ ਕਲਾਕਾਰਾਂ ਦੀ ਜਾਨ ਨੂੰ ਖਤਰਾ ਹੈ ਜਿਸਦੀ ਸੂਹ ਐਨਆਏ ਨੂੰ ਮਿਲੀ

ਪੰਜਾਬੀ ਕਲਾਕਾਰਾਂ ਨੂੰ ਜਾਨ ਦਾ ਖਤਰਾ, ਪੰਜਾਬ ਪੁਲਿਸ ਨੂੰ NIA ਨੇ ਦਿੱਤੀ ਵੱਡੀ ਸੂਹ
X

Makhan shahBy : Makhan shah

  |  20 Dec 2024 7:11 PM IST

  • whatsapp
  • Telegram

ਚੰਡੀਗੜ੍ਹ, ਕਵਿਤਾ: ਮਸ਼ਹੂਰ ਪੰਜਾਬੀ ਗਾਇਕ ਤੇ ਰੈਪਰ ਏਪੀ ਢਿੱਲੋਂ ਦਾ ਸ਼ੋਅ ਚੰਡੀਗੜ੍ਹ 'ਚ ਸ਼ਨਿਚਰਵਾਰ ਨੂੰ ਹੋਣ ਜਾ ਰਿਹਾ ਹੈ। ਸੈਕਟਰ-25 ਰੈਲੀ ਗਰਾਊਂਡ 'ਚ ਦੋ ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਜੀ ਹਾਂ ਵੈਸੇ ਤਾਂ ਜਦੋਂ ਕਿਸੇ ਕਲਾਕਾਰ ਦਾ ਸ਼ੋਅ ਹੁੰਦਾ ਹੈ ਤਾਂ ਪੁਲਿਸ ਮੁਲਾਜ਼ਮ ਤੈਇਨਾਤ ਰਹਿੰਦੇ ਹੀ ਹਨ ਪਰ ਇਸ ਵਾਰ ਵਜ੍ਹਾ ਹੋਰ ਹੀ ਹੈ। ਮਤਲਬ ਕਿ ਇਸ ਵਾਰ ਪੰਜਾਬੀ ਕਲਾਕਾਰਾਂ ਦੀ ਜਾਨ ਨੂੰ ਖਤਰਾ ਹੈ ਜਿਸਦੀ ਸੂਹ ਐਨਆਏ ਨੂੰ ਮਿਲੀ ਤੇ ਐਨਆਈਏ ਨੇ ਇਸਦੀ ਜਾਣਕਾਰੀ ਪੁਲਿਸ ਕੋਲ ਪਹੰਚਾਈ ਜਿਸਤੋਂ ਬਾਅਦ ਚੰਡੀਗੜ੍ਹ ਪਲਿਸ ਚੌਕੰਨੀ ਹੋ ਚੱਕੀ ਹੈ।

ਦਰਅਸਲ ਚੰਡੀਗੜ੍ਹ 'ਚ ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ ਦੇ ਸ਼ੋਅ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਨੇ ਪੰਜਾਬੀ ਕਲਾਕਾਰਾਂ 'ਤੇ ਹਮਲਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਰੈਲੀ ਗਰਾਊਂਡ ਵਿੱਚ 2 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਇਨਪੁਟ ਤੋਂ ਬਾਅਦ ਏਪੀ ਢਿੱਲੋਂ ਦੇ ਸ਼ੋਅ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। NIA ਨੇ ਪੰਜਾਬ ਪੁਲਿਸ ਨੂੰ ਇਨਪੁਟ ਦਿੱਤਾ ਹੈ। ਜਿਸ 'ਚ ਪੰਜਾਬੀ ਕਲਾਕਾਰਾਂ 'ਤੇ ਹਮਲੇ ਦੀ ਸੰਭਾਵਨਾ ਜਤਾਈ ਗਈ ਹੈ।

ਪੰਜਾਬ ਪੁਲਿਸ ਨੇ ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਨਾਲ ਵੀ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਏਪੀ ਢਿੱਲੋਂ ਦੇ ਸ਼ੋਅ ਦੀ ਸੁਰੱਖਿਆ ਵਧਾ ਦਿੱਤੀ ਹੈ। ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਪ੍ਰੋਗਰਾਮ ਹੋਣ ਦੇ ਬਾਵਜੂਦ ਇੱਥੇ ਵੀ ਓਨੀ ਹੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਿੰਨੇ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸਨ। ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਮੌਕੇ 'ਤੇ ਨਾ ਪਹੁੰਚ ਸਕੇ। ਇਸ ਦੇ ਲਈ ਤਿੰਨ ਤੋਂ ਚਾਰ ਕਿਲੋਮੀਟਰ ਦੂਰ ਪਾਰਕਿੰਗ ਵੀ ਬਣਾਈ ਗਈ ਹੈ, ਜਿਸ ਤੱਕ ਸ਼ਟਲ ਬੱਸ ਸੇਵਾ ਦੀ ਮਦਦ ਨਾਲ ਹੀ ਪਹੁੰਚਿਆ ਜਾ ਸਕਦਾ ਹੈ।

ਸੁਰੱਖਿਆ ਪ੍ਰਬੰਧਾਂ ਲਈ 4 ਡੀਐਸਪੀ ਅਤੇ 6 ਇੰਸਪੈਕਟਰ ਵੀ ਤਾਇਨਾਤ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਡਾਕ ਦਸਤੇ ਵੱਲੋਂ ਵੀ ਪ੍ਰੋਗਰਾਮ ਦੀ ਸੁਰੱਖਿਆ ਦਾ ਮੁਆਇਨਾ ਕੀਤਾ ਗਿਆ। ਰੈਲੀ ਵਾਲੀ ਥਾਂ ਦੇ ਸਾਰੇ ਗੇਟਾਂ 'ਤੇ ਮੈਟਲ ਡਿਟੈਕਟਰ ਲਗਾਏ ਜਾਣਗੇ। ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਸਾਦੇ ਕੱਪੜਿਆਂ 'ਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ NIA ਦੇ ਇਨਪੁਟ ਤੋਂ ਬਾਅਦ ਮੋਹਾਲੀ ਸਥਿਤ ਹੋਮਲੈਂਡ ਸੁਸਾਇਟੀ ਦੀ ਸੁਰੱਖਿਆ ਵਿਵਸਥਾ ਵੀ ਵਧਾ ਦਿੱਤੀ ਗਈ ਹੈ। ਇਸ ਸੋਸਾਇਟੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਕਲਾਕਾਰ ਰਹਿੰਦੇ ਹਨ।

Next Story
ਤਾਜ਼ਾ ਖਬਰਾਂ
Share it