ਮੂਸੇਵਾਲਾ ਕਤਲ ਮਾਮਲੇ ’ਚ ‘ਲੇਡੀ ਗੈਂਗਸਟਰ’ ਗ੍ਰਿਫ਼ਤਾਰ
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਵੱਡੀ ਤੇ ਅਹਿਮ ਅਪਡੇਟ ਨਿਕਲ ਕੇ ਸਾਮਣੇ ਆ ਰਹੀ ਹੈ,ਜਿਸ ਵਿੱਚ ਅੰਬਾਲਾ ਸੀਆਈਏ ਸਟਾਫ ਨੇ ਅੰਮ੍ਰਿਤਸਰ ਤੋਂ ਇਕ ਕਾਜਲ ਨਾਮ ਦੀ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਹੈ।

ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਵੱਡੀ ਤੇ ਅਹਿਮ ਅਪਡੇਟ ਨਿਕਲ ਕੇ ਸਾਮਣੇ ਆ ਰਹੀ ਹੈ,ਜਿਸ ਵਿੱਚ ਅੰਬਾਲਾ ਸੀਆਈਏ ਸਟਾਫ ਨੇ ਅੰਮ੍ਰਿਤਸਰ ਤੋਂ ਇਕ ਕਾਜਲ ਨਾਮ ਦੀ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਹੈ। ਜਾਣਕਰੀ ਅਨੁਸਾਰ ਕੁਝ ਦਿਨ ਪਹਿਲਾਂ ਅੰਬਾਲਾ ਦੇ ਨਾਰਾਇਣਗੜ੍ਹ ਵਿੱਚ ਕਾਜਲ ਨੇ ਆਪਣੀ ਗਲੈਮਰਸ ਲੁੱਕ ਅਤੇ ਸ਼ਖਸੀਅਤ ਦਿਖਾ ਕੇ ਦੁਕਾਨਦਾਰ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਦੁਕਾਨ ਤੋਂ 2 ਸੋਨੇ ਦੀਆਂ ਮੁੰਦਰੀਆਂ ਚੋਰੀ ਕਰ ਲਈਆਂ ਸਨ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮਾਮਲੇ ਵਿੱਚ ਅੰਬਾਲਾ ਸੀਆਈਏ ਸਟਾਫ ਨੇ ਕਾਜਲ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪੁਲਿਸ ਨੇ ਕਾਜਲ ਕੋਲੋਂ ਸੋਨੇ ਦੀਆਂ ਅੰਗੂਠੀਆਂ ਵੀ ਬਰਾਮਦ ਕੀਤੀਆਂ ਹਨ।
ਫੜੀ ਗਈ ਕੁੜੀ ਕਾਜਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਜਿਸ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਇਲਾਕਿਆਂ ਵਿੱਚ 5 ਤੋਂ 6 ਬੈਂਕਾਂ ਵਿੱਚ ਡਕੈਤੀਆਂ ਨੂੰ ਅੰਜਾਮ ਦਿੱਤਾ ਹੈ। ਕਾਜਲ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਅਤੇ ਉੱਥੇ ਹੀ ਉਸ ਨੂੰ ਨਸ਼ੇ ਕਰਨ ਦੀ ਆਦਤ ਲੱਗੀ। ਇਸ ਤੋਂ ਬਾਅਦ ਉਹ ਆਪਣਾ ਨਸ਼ਾ ਪੂਰਾ ਕਰਨ ਲਈ ਇਸ ਲਾਈਨ ਵਿੱਚ ਸ਼ਾਮਲ ਹੋ ਗਈ।
ਇਸ ਦੇ ਨਾਲ ਹੀ ਪੁਲਿਸ ਜਾਂਚ ਵਿੱਚ ਕਾਜਲ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਦਸਿਆ ਜਾ ਰਿਹਾ ਕਿ ਉਹ ਜੱਗੂ ਭਗਵਾਨਪੁਰੀਆ ਗਰੁੱਪ ਦੀ ਮੈਂਬਰ ਹੈ ਅਤੇ ਉਹ ਗੈਂਗ ਲਈ ਰੇਕੀ ਦਾ ਕੰਮ ਕਰਦੀ ਹੈ। ਉਸਨੇ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਰੇਕੀ ਕਰ ਰਹੇ ਲੋਕਾਂ ਨੂੰ ਗੱਡੀ ਵੀ ਮੁਹੱਈਆ ਕਰਵਾਈ ਸੀ।
ਦਸ ਦੇਈਏ ਕਿ ਫਿਲਹਾਲ ਕਾਜਲ ਨੂੰ ਅੱਜ ਨਰਾਇਣਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਲਈ ਅੰਬਾਲਾ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ।