Begin typing your search above and press return to search.

ਜਥੇਦਾਰ ਅਕਾਲ ਤਖ਼ਤ ਨੇ ਦਿੱਤਾ ਕੌਮ ਦੇ ਨਾਮ ਇਕਜੁੱਟ ਹੋਣ ਦਾ ਸੰਦੇਸ਼

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਤੁਸੀਂ ਸਾਰਿਆਂ ਨੇ ਦੇਖੀ ਕਿ ਕਿਵੇਂ ਜੰਗ ਦੀ ਮਾਰ ਵੀ ਸਰਹੱਦੀ ਖੇਤਰਾਂ ਨੇ ਝੱਲੀ ਅਤੇ ਹੁਣ ਹੜ੍ਹ ਦੀ ਮਾਰ ਵੀ ਸਰਹੱਦੀ ਖੇਤਰਾਂ ਵਿੱਚ ਭਾਰੂ ਪੈ ਰਿਹਾ ਹੈ। ਹੜ੍ਹਾਂ ਨੇ ਇੱਕ ਵਾਰ ਫਿਰ ਸਭ ਕੁਝ ਤਬਾਹ ਕਰ ਦਿੱਤਾ। ਪੰਜਾਬ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ।

ਜਥੇਦਾਰ ਅਕਾਲ ਤਖ਼ਤ ਨੇ ਦਿੱਤਾ ਕੌਮ ਦੇ ਨਾਮ ਇਕਜੁੱਟ ਹੋਣ ਦਾ ਸੰਦੇਸ਼
X

Makhan shahBy : Makhan shah

  |  30 Aug 2025 5:29 PM IST

  • whatsapp
  • Telegram

ਅੰਮ੍ਰਿਤਸਰ, ਕਵਿਤਾ : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਤੁਸੀਂ ਸਾਰਿਆਂ ਨੇ ਦੇਖੀ ਕਿ ਕਿਵੇਂ ਜੰਗ ਦੀ ਮਾਰ ਵੀ ਸਰਹੱਦੀ ਖੇਤਰਾਂ ਨੇ ਝੱਲੀ ਅਤੇ ਹੁਣ ਹੜ੍ਹ ਦੀ ਮਾਰ ਵੀ ਸਰਹੱਦੀ ਖੇਤਰਾਂ ਵਿੱਚ ਭਾਰੂ ਪੈ ਰਿਹਾ ਹੈ। ਹੜ੍ਹਾਂ ਨੇ ਇੱਕ ਵਾਰ ਫਿਰ ਸਭ ਕੁਝ ਤਬਾਹ ਕਰ ਦਿੱਤਾ। ਪੰਜਾਬ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ। ਹਜ਼ਾਰਾਂ ਲੋਕ ਜਾਂ ਤਾਂ ਹੜ੍ਹਾਂ ਵਿੱਚ ਫਸ ਗਏ ਜਾਂ ਬੇਘਰ ਹੋ ਗਏ। ਲੱਖਾਂ ਏਕੜ ਦੀ ਫਸਲ ਤਬਾਹ ਹੋ ਗਈ। ਬੱਚਿਆਂ ਦੀ ਪੜ੍ਹਾਈ ਠੱਪ ਹੋ ਗਈ। ਖੇਤੀ ਠੱਪ ਹੋ ਗਈ। ਪਿੰਡ ਵਾਸੀ ਜੋ ਵੀ ਛੋਟਾ-ਮੋਟਾ ਕਾਰੋਬਾਰ ਕਰਦੇ ਸਨ, ਉਹ ਵੀ ਬਰਬਾਦ ਹੋ ਗਿਆ।

ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਰਣਜੀਤ ਸਾਗਰ ਡੈਮ ਤੋਂ ਛੱਡੇ ਗਏ ਪਾਣੀ ਨੇ ਪਠਾਨਕੋਟ ਜ਼ਿਲ੍ਹੇ ਨੂੰ ਹਫੜਾ-ਦਫੜੀ ਵਿੱਚ ਪਾ ਦਿੱਤਾ ਹੈ। ਡੈਮ ਤੋਂ ਰਾਵੀ ਦਰਿਆ ਵਿੱਚ ਛੱਡੇ ਗਏ ਪਾਣੀ ਦਾ ਸਭ ਤੋਂ ਵੱਧ ਨੁਕਸਾਨ ਸਰਹੱਦੀ ਖੇਤਰ ਅਤੇ ਸੁਜਾਨਪੁਰ ਹਲਕੇ ਵਿੱਚ ਹੋਇਆ ਹੈ। ਫਸਲਾਂ ਅਤੇ ਲੋਕਾਂ ਦੇ ਘਰ ਤਬਾਹ ਹੋ ਗਏ ਹਨ। ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਕਈ ਇਲਾਕਿਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਘਰ ਛੇ ਫੁੱਟ ਤੱਕ ਪਾਣੀ ਨਾਲ ਭਰੇ ਹੋਏ ਹਨ।

ਅਜਿਹੀ ਸਥਿਤੀ ਵਿੱਚ ਕਈ ਪੰਜਾਬੀ ਹੀ ਆਪਣੇ ਪੰਜਾਬੀਆਂ ਦਾ ਫਾਇਦਾ ਚੁੱਕ ਰਹੇ ਹਨ ਅਤੇ ਮੌਕੇ ਦਾ ਫਾਇਦਾ ਚੁੱਕਦਿਆਂ ਕਈ ਦੁਕਾਨਦਾਰਾਂ ਵੱਲੋਂ ਕੀਮਤਾਂ ਵਧਾ ਦਿੱਤੀਆਂ ਹਨ। ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਲਾਬਜ਼ਾਰੀ ਰੋਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਹਰ ਇੱਕ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਘਰਾਂ, ਫਸਲਾਂ ਅਤੇ ਮਾਲ-ਡੰਗਰ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸ ਕਰਕੇ ਲੋਕ ਬਹੁਤ ਮੁਸ਼ਕਲਾਂ ਵਿੱਚ ਹਨ।


ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਹਮੇਸ਼ਾ ਮੁਸ਼ਕਲਾਂ ਦੇ ਸਮੇਂ ਪ੍ਰੇਮ, ਇਤਫ਼ਾਕ ਅਤੇ ਭਾਈਚਾਰੇ ਨਾਲ ਇੱਕ-ਦੂਜੇ ਦੀ ਮਦਦ ਕਰਦਾ ਆਇਆ ਹੈ। “ਅੱਜ ਵੀ ਲੋੜ ਹੈ ਕਿ ਕੋਈ ਵੀ ਪੰਜਾਬੀ ਭੁੱਖਾ ਨਾ ਰਹੇ, ਕਿਸੇ ਦੇ ਮਾਲ ਡੰਗਰ ਨੂੰ ਚਾਰੇ ਤੋਂ ਬਿਨਾਂ ਨਾ ਰਹਿਣਾ ਪਵੇ, ਅਤੇ ਹਰ ਪੀੜਤ ਪਰਿਵਾਰ ਨੂੰ ਛੱਤ ਅਤੇ ਸਹਾਰਾ ਮਿਲੇ। ਉਨ੍ਹਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਉਤਰਣ ਤੋਂ ਬਾਅਦ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਅਤੇ ਉਸ ਵੇਲੇ ਵੀ ਪੰਜਾਬੀਆਂ ਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਇਕ-ਦੂਜੇ ਦਾ ਸਾਥ ਦੇਣਾ ਪਵੇਗਾ।

ਜਥੇਦਾਰ ਸਾਹਿਬ ਨੇ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਨਾਮ ’ਤੇ ਡੱਟ ਕੇ ਸੇਵਾ ਕਰਨ ਤੇ ਪੀੜਤਾਂ ਦੀ ਮਦਦ ਜਾਰੀ ਰੱਖਣ। ਇਸਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਵਾਰ-ਵਾਰ ਹੜ੍ਹਾਂ ਦੇ ਪਿੱਛੇ ਅਸਲ ਕਾਰਨ ਕੀ ਹਨ। “2023 ਵਿੱਚ ਵੀ ਪੰਜਾਬ ਨੇ ਹੜ੍ਹ ਦੀ ਵੱਡੀ ਮਾਰ ਸਹੀ ਸੀ, ਅਤੇ ਸਿਰਫ ਦੋ ਸਾਲ ਬਾਅਦ ਫਿਰ ਇਹ ਹੜ੍ਹ ਵੱਧ ਤੀਬਰ ਰੂਪ ਵਿੱਚ ਸਾਹਮਣੇ ਆਇਆ ਹੈ। ਦਰਿਆਵਾਂ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਕਿਉਂ ਵੜਦਾ ਹੈ, ਇਹ ਸੱਚਾਈ ਲੋਕਾਂ ਸਾਹਮਣੇ ਆਉਣੀ ਲਾਜ਼ਮੀ ਹੈ ਤਾਂ ਜੋ ਪੰਜਾਬ ਵਾਸੀ ਸੁਚੇਤ ਰਹਿਣ ਤੇ ਭਵਿੱਖ ਵਿੱਚ ਵੱਡੀਆਂ ਮੁਸੀਬਤਾਂ ਤੋਂ ਬਚ ਸਕਣ


ਜਥੇਦਾਰ ਸਾਹਿਬ ਨੇ ਗੁਰੂ ਸਾਹਿਬਾਨ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਦਰਤ ਨਾਲ ਸਾਂਝ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। “ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਕੁਦਰਤ ਦਾ ਆਦਰ ਕਰਨਾ ਚਾਹੀਦਾ ਹੈ। ਅਸੀਂ ਸਭ ਮਿਲ ਕੇ ਗੁਰੂ ਦੀ ਕਿਰਪਾ ਨਾਲ ਇਸ ਮੁਸ਼ਕਲ ਘੜੀ ਤੋਂ ਜਲਦੀ ਬਾਹਰ ਆ ਜਾਵਾਂਗੇ,”।

Next Story
ਤਾਜ਼ਾ ਖਬਰਾਂ
Share it