Begin typing your search above and press return to search.

Airport ‘ਤੇ ਸ੍ਰੀ ਸਾਹਿਬ ਪਾ ਕੇ ਡਿਊਟੀ ਦਾ ਮਾਮਲਾ, ਹੁਣ ਹੋਊ ਮਸਲਾ ਹੱਲ

ਪਿੱਛਲੇ ਸਾਲ ਨਵੰਬਰ 2024 'ਚ ਹਵਾਬਾਜ਼ੀ ਮੰਤਰਾਲੇ ਦੇ ਵਲੋਂ ਨਵਾਂ ਨਿਯਮ ਲਾਗੂ ਕੀਤਾ ਜਿਸ ਦੇ ਤਹਿਤ ਏਅਰਪੋਰਟ ਤੇ ਕੰਮ ਕਰ ਰਹੇ ਸਿੱਖ ਮੁਲਾਜਮ ਸ਼੍ਰੀ ਸਾਹਿਬ ਧਾਰਨ ਕਰਕੇ ਡਿਊਟੀ ਨਹੀਂ ਕਰ ਸਕਣਗੇ। ਜਿਸ ਤੋਂ ਬਾਅਦ ਇਸ ਫੈਸਲੇ ਨੂੰ ਲੈਕੇ ਇਸ ਦਾ ਕਾਫੀ ਵਿਰੋਧ ਦੇਖਣ ਨੂੰ ਮਿਲਿਆ। ਕਈ ਧਾਰਮਿਕ ਜਥੇਬੰਦੀਆਂ ਤੇ ਪੰਥਕ ਆਗੂਆਂ ਵਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ।

Airport ‘ਤੇ ਸ੍ਰੀ ਸਾਹਿਬ ਪਾ ਕੇ ਡਿਊਟੀ ਦਾ ਮਾਮਲਾ, ਹੁਣ ਹੋਊ ਮਸਲਾ ਹੱਲ
X

Makhan shahBy : Makhan shah

  |  2 April 2025 8:11 PM IST

  • whatsapp
  • Telegram

ਅੰਮ੍ਰਿਤਸਰ (ਵਿਵੇਕ ਕੁਮਾਰ): ਪਿੱਛਲੇ ਸਾਲ ਨਵੰਬਰ 2024 'ਚ ਹਵਾਬਾਜ਼ੀ ਮੰਤਰਾਲੇ ਦੇ ਵਲੋਂ ਨਵਾਂ ਨਿਯਮ ਲਾਗੂ ਕੀਤਾ ਜਿਸ ਦੇ ਤਹਿਤ ਏਅਰਪੋਰਟ ਤੇ ਕੰਮ ਕਰ ਰਹੇ ਸਿੱਖ ਮੁਲਾਜਮ ਸ਼੍ਰੀ ਸਾਹਿਬ ਧਾਰਨ ਕਰਕੇ ਡਿਊਟੀ ਨਹੀਂ ਕਰ ਸਕਣਗੇ। ਜਿਸ ਤੋਂ ਬਾਅਦ ਇਸ ਫੈਸਲੇ ਨੂੰ ਲੈਕੇ ਇਸ ਦਾ ਕਾਫੀ ਵਿਰੋਧ ਦੇਖਣ ਨੂੰ ਮਿਲਿਆ। ਕਈ ਧਾਰਮਿਕ ਜਥੇਬੰਦੀਆਂ ਤੇ ਪੰਥਕ ਆਗੂਆਂ ਵਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ। ਹੁਣ ਇਸ ਮਸਲੇ ਨੂੰ ਲੈਕੇ ਵਿਕਾਸ ਮੰਚ ਸੰਸਥਾ ਦੇ ਆਗੂਆਂ ਵਲੋਂ ਐਸਜੀਪੀਸੀ ਨੂੰ ਇਕ ਮੰਗ ਦਿੱਤਾ ਗਿਆ ਅਤੇ ਇਸ ਫੈਸਲੇ ਨੂੰ ਬਦਲਾਉਣ ਦੀ ਪੈਰਵਾਈ ਕਰਨ ਦੀ ਅਪੀਲ ਕੀਤੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਕਾਸ਼ ਮੰਚ ਦੇ ਆਗੂ ਸਮੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨੇ ਵਿਰੁੱਧ ਨੂੰ ਦੇਖਦੇ ਹੋਏ ਜਰੂਰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਦੇ ਸਿੱਖ ਮੁਲਾਜਮਾਂ ਨੂੰ ਟੈਂਪਰੇਰੀ ਤੌਰ 'ਤੇ ਇਜਾਜਤ ਜਰੂਰ ਦਿੱਤੀ ਪਰ ਇਸ ਦਾ ਕੋਈ ਪੱਕਾ ਹਲ ਹੋਣਾ ਚਾਹੀਦਾ ਹੈ।ਇਸ ਦੇ ਨਾਲ ਹੀ ਓਹਨਾ ਕਿਹਾ ਕਿ ਏਅਰਪੋਰਟ ਦੇ ਸਿੱਖ ਮੁਲਾਜਮਾਂ ਨੂੰ ਸ਼੍ਰੀ ਸਾਹਿਬ ਧਰਨ ਕਰਕੇ ਡਿਊਟੀ ਤੇ ਆਉਣ ਤੋਂ ਮਨਾਹੀ ਕੀਤੀ ਗਈ ਪਰ ਡਮੈਸਟਿਕ ਫਲਾਈਟਾਂ 'ਚ ਸਿੱਖ ਯਾਤਰੀਆਂ ਨੂੰ ਛੇ ਇੰਚ ਦੀ ਸ਼੍ਰੀ ਸਾਹਿਬ ਧਾਰਨ ਕਰਕੇ ਯਾਤਰਾ ਕਰਨ ਦੀ ਇਜਾਜ਼ਤ ਹੈ।


ਇਸ ਦੇ ਨਾਲ ਹੀ ਉਹਨਾਂ ਕਿਹਾ ਅੰਤਰਰਾਸ਼ਟਰੀ ਉੜਾਨ ਵਾਸਤੇ ਸ਼੍ਰੀ ਸਾਹਿਬ ਧਾਰਨ ਕਰਕੇ ਜਾਣ ਦੀ ਇਜਾਜ਼ਤ ਵੀ ਨਹੀਂ। ਜਿਸ ਦੇ ਚਲਦੇ ਅੱਜ ਵਿਕਾਸ ਮੰਚ ਦੇ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਹ ਮੰਗ ਪੱਤਰ ਦੇਣ ਲਈ ਪਹੁੰਚੇ। ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਦਰਸ਼ਨ ਕਰਨ ਆਏ ਸ਼ਰਧਾਲੂਆਂ ਲਈ ਫ੍ਰੀ ਬਸ ਸੇਵਾ ਦੀ ਫਰੀਕੁਐਂਸੀ ਵੀ ਵਧਾਈ ਜਾਵੇ ਹੁਣ ਤਿੰਨ ਸਮੇਂ ਇਹ ਬਸ ਚਲਦੀ ਹੈ ਜਦ ਕਿ ਇਸ ਦਾ ਟਾਈਮ ਟੇਬਲ ਅਤੇ ਤਾਦਾਦ ਜਿਆਦਾ ਵਧਾਣ ਦੀ ਮੰਗ ਕੀਤੀ ਗਈ ਹੈ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਨੇ ਕਿਹਾ ਕੀ ਵਿਕਾਸ ਮੰਚ ਦਾ ਮੰਗ ਪੱਤਰ ਲੈ ਲਿਆ ਗਿਆ ਹੈ ਪਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪਹਿਲਾ ਹੀ ਹਵਾਬਾਜ਼ੀ ਮੰਤਰਾਲੇ ਨੂੰ ਇਕ ਚਿੱਠੀ ਲਿਖੀ ਜਾ ਚੁਕੇ ਹੈ ਅਤੇ ਆਉਣ ਵਾਲੇ ਸਮੇ 'ਚ ਹੋਰ ਤੇਜ਼ੀ ਦੇ ਨਾਲ ਐਸਜੀਪੀਸੀ ਸਿੱਖਾਂ ਦੀ ਲੜਾਈ ਲੜੇਗੀ।

Next Story
ਤਾਜ਼ਾ ਖਬਰਾਂ
Share it