ਪੰਜਾਬ ਵਿੱਚ ਇੱਕ ਗਲਤੀ ਕਾਰਨ ਤੁਹਾਨੂੰ ਭਰਨੇ ਪੈਣਗੇ ਹਜ਼ਾਰਾਂ ਰੁਪਏ ਦੇ ਚਲਾਨ
ਪੰਜਾਬੀਆਂ ਲਈ ਜਿਹੜੇ ਵਾਹਨ ਚਲਾਉਂਦੇ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਆਦਤਰ ਦੇਖਿਆ ਜਾਂਦਾ ਹੈ ਚਲਾਨ ਹੋਣ ਤੇ ਲੋਕ ਪੁਲਿਸ ਅੱਗੇ ਹੱਥ ਜੋੜ ਕੇ ਚਲਾਨ ਨਾ ਕੱਟੇ ਜਾਣ ਦੀ ਗੁਜਾਰਿਸ਼ ਕਰਦੇ ਨਜ਼ਰ ਆ ਜਾਂਦੇ ਹਨ ਪਰ ਹੁਣ ਇਹ ਤਰਤੀਬ ਕੰਮ ਨਹੀਂ ਆਵੇਗੀ। ਜੀ ਹਾਂ ਪੰਜਾਬ ਵਿੱਚ ਹੁਣ ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ 'ਤੇ ਗੱਲ ਕਰਨ ਵਾਲੇ ਲੋਕਾਂ ਦੀ ਖੈਰ ਨਹੀਂ।
By : Makhan shah
ਚੰਡੀਗੜ੍ਹ, ਕਵਿਤਾ : ਪੰਜਾਬੀਆਂ ਲਈ ਜਿਹੜੇ ਵਾਹਨ ਚਲਾਉਂਦੇ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਆਦਤਰ ਦੇਖਿਆ ਜਾਂਦਾ ਹੈ ਚਲਾਨ ਹੋਣ ਤੇ ਲੋਕ ਪੁਲਿਸ ਅੱਗੇ ਹੱਥ ਜੋੜ ਕੇ ਚਲਾਨ ਨਾ ਕੱਟੇ ਜਾਣ ਦੀ ਗੁਜਾਰਿਸ਼ ਕਰਦੇ ਨਜ਼ਰ ਆ ਜਾਂਦੇ ਹਨ ਪਰ ਹੁਣ ਇਹ ਤਰਤੀਬ ਕੰਮ ਨਹੀਂ ਆਵੇਗੀ। ਜੀ ਹਾਂ ਪੰਜਾਬ ਵਿੱਚ ਹੁਣ ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ 'ਤੇ ਗੱਲ ਕਰਨ ਵਾਲੇ ਲੋਕਾਂ ਦੀ ਖੈਰ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨ ਵਾਲਿਆਂ ਨੂੰ 5,000 ਰੁਪਏ ਦਾ ਚਲਾਨ ਜਾਰੀ ਕਰਨ ਦਾ ਹੁਕਮ ਕਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਕੋਈ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ 'ਤੇ ਗੱਲ ਕਰਦਾ ਹੈ ਤਾਂ ਦੁਰਘਟਨਾਵਾਂ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ।
ਇਸ ਲਈ ਜੇਕਰ ਤੁਹਾਨੂੰ ਫੋਨ ਚਲਾਉਂਦੇ ਫੜ ਲਿਆ ਜਾਵੇ ਤਾਂ ਹੁਣ ਹੱਥ ਜੋੜ ਕੇ ਤੁਹਾਡਾ ਕੰਮ ਨਹੀਂ ਚਲੇਗਾ ਕਿਉਂਕਿ ਹੁਣ ਈ-ਚਲਾਨ ਸ਼ੁਰੂ ਹੋ ਚੁੱਕਿਆ ਹੈ। ਹੁਣ ਚਲਾਨ ਸਿੱਧਾ ਔਨਲਾਈਨ ਕੀਤਾ ਜਾ ਰਿਹਾ ਹੈ। ਹੁਣ, ਕਿਸੇ ਵੀ ਕਿਸਮ ਦੀ ਤੁਹਾਡੀ ਸਿਫਾਰਸ਼ ਕੰਮ ਨਹੀਂ ਆਵੇਗੀ ਤੇ ਨ ਹੀ ਸਵੀਕਾਰ ਕੀਤੀ ਜਾ ਸਕੇਗੀ। ਅਜਿਹੇ ਵਿੱਚ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਇਸ ਦੇ ਨਾਲ ਇਹ ਵੀ ਦੇਖਿਆ ਜਾਂਦਾ ਹੈ ਕਿ ਲੋਕ ਕਈ ਵਾਰ ਸਰਕਾਰੀ ਵਾਹਨਾਂ ਨੂੰ ਰਾਹ ਨਹੀਂ ਦਿੰਦੇ ਓਨਾਂ ਨੂੰ ਆਪਣੀ ਪਈ ਹੁੰਦੀ ਹੈ ਕਿ ਪਹਿਲਾਂ ਅਸੀਂ ਨਿਕਲ ਜਾਈਏ ਤਾਂ ਹੁਣ ਜੇਕਰ ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਹੋਰ ਸਰਕਾਰੀ ਵਾਹਨਾਂ ਨੂੰ ਰਾਹ ਨਹੀਂ ਦਿੱਤਾ ਗਿਆ ਤਾਂ ਵੀ 10 ਤੋਂ 25 ਹਜ਼ਾਰ ਰੁਪਏ ਦਾ ਚਲਾਨ ਹੋਵੇਗਾ। ਹਾਈ ਸਕਿਓਰਿਟੀ ਨੰਬਰ ਪਲੇਟ ਨਾ ਹੋਣ 'ਤੇ ਵੀ 5,000 ਤੋਂ 10,000 ਰੁਪਏ ਤੱਕ ਦਾ ਜੁਰਮਾਨਾ ਲੱਗੇਗਾ।
ਇਨ੍ਹਾਂ ਹੀ ਨਹੀਂ ਜੇਕਰ ਚਲਾਨ ਦਾ ਸਹੀ ਸਮੇਂ ਤੱਕ ਭੁਗਤਾਨ ਨਹੀਂ ਕੀਤਾ ਤਾਂ ਵੀਂ ਤੁਹਾਨੂੰ ਜੁਰਮਾਨਾਂ ਦੇਣਾ ਪਵੇਗਾ। ਜੀ ਹਾਂ ਜੇਕਰ ਔਨਲਾਈਨ ਚਲਾਨ ਸਮੇਂ ਸਿਰ ਨਹੀਂ ਭਰਿਆ ਜਾਂਦਾ ਹੈ ਤਾਂ ਹੋਰ ਜੁਰਮਾਨਾ ਲੱਗੇਗਾ। ਜੇਕਰ ਦੂਜੀ ਵਾਰ ਚਲਾਨ ਜਾਰੀ ਕੀਤਾ ਜਾਂਦਾ ਹੈ, ਤਾਂ 500 ਰੁਪਏ ਵਾਧੂ ਦੇਣੇ ਪੈਣਗੇ। ਇਸ ਬਾਬਤ ਟ੍ਰੈਫਿਕ ਪੁਲਿਸ ਇੰਚਾਰਜ ਸੁਭਾਸ਼ ਕੁਮਾਰ ਨੇ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਸ਼ਹਿਰ ਵਿੱਚ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ 'ਤੇ ਗੱਲ ਕਰਨ ਕਾਰਨ ਹਾਦਸੇ ਵਾਪਰ ਰਹੇ ਹਨ। ਹੁਣ ਜੇਕਰ ਕੋਈ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਦਾ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਲਾਨ ਨਾ ਭਰਨ ਵਾਲਿਆਂ ਦੇ ਵਾਹਨ ਵੀ ਜ਼ਬਤ ਕੀਤੇ ਜਾ ਸਕਦੇ ਹਨ।