Begin typing your search above and press return to search.

ਵਿਦੇਸ਼ਾਂ 'ਚ ਭਾਰਤੀ ਨੌਜਵਾਨਾਂ ਦੀਆਂ ਹੋ ਰਹੀਆਂ ਸੈਂਕੜੇ ਮੌਤਾਂ, ਪੰਜਾਬ ਤੋੌਂ ਨੌਜਵਾਨਾਂ ਦਾ ਵਿਦੇਸ਼ ਜਾਣਾ ਇੱਕ ਗੰਭੀਰ ਰੁਝਾਨ

ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਰੂਸੀ ਫੌਜ ਵਿੱਚ ਜਬਰੀ ਭਰਤੀ ਹੋਣ ਵਾਲੇ ਲੁਧਿਆਣਾ ਦੇ ਸਿਮਰਜੀਤ ਸਿੰਘ ਦੇ ਮਾਰੇ ਜਾਣ ਵਰਗੀਆਂ ਘਟਨਾਵਾਂ ਇਸ ਦੇ ਭਿਆਨਕ ਪੱਖਾਂ ਨੂੰ ਉਜਾਗਰ ਕਰਦੀਆਂ ਹਨ। ਉਹ ਬੀਤੇ ਸਾਲ 10 ਸਤੰਬਰ ਨੂੰ ਯੂਕਰੇਨ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਪਰ

ਵਿਦੇਸ਼ਾਂ ਚ ਭਾਰਤੀ ਨੌਜਵਾਨਾਂ ਦੀਆਂ ਹੋ ਰਹੀਆਂ ਸੈਂਕੜੇ ਮੌਤਾਂ, ਪੰਜਾਬ ਤੋੌਂ ਨੌਜਵਾਨਾਂ ਦਾ ਵਿਦੇਸ਼ ਜਾਣਾ ਇੱਕ ਗੰਭੀਰ ਰੁਝਾਨ
X

mehtabmasih@gmail.comBy : [email protected]

  |  13 March 2026 4:04 PM IST

  • whatsapp
  • Telegram

ਆਖ਼ਰ ਕੀ ਹੋ ਸਕਦਾ ਹੈ ਇਸ ਮਸਲੇ ਦਾ ਹੱਲ?

ਚੰਡੀਗੜ੍ਹ: ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਰੂਸੀ ਫੌਜ ਵਿੱਚ ਜਬਰੀ ਭਰਤੀ ਹੋਣ ਵਾਲੇ ਲੁਧਿਆਣਾ ਦੇ ਸਿਮਰਜੀਤ ਸਿੰਘ ਦੇ ਮਾਰੇ ਜਾਣ ਵਰਗੀਆਂ ਘਟਨਾਵਾਂ ਇਸ ਦੇ ਭਿਆਨਕ ਪੱਖਾਂ ਨੂੰ ਉਜਾਗਰ ਕਰਦੀਆਂ ਹਨ। ਉਹ ਬੀਤੇ ਸਾਲ 10 ਸਤੰਬਰ ਨੂੰ ਯੂਕਰੇਨ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਪਰ ਉਸ ਦੀ ਮੌਤ ਦੀ ਖ਼ਬਰ ਦੋ ਦਿਨ ਪਹਿਲਾਂ ਹੀ ਪਹੁੰਚੀ। ਉਸ ਦੀ ਮ੍ਰਿਤਕ ਦੇਹ ਰੂਸ ਤੋਂ ਵਤਨ ਲਿਆਂਦੀ ਗਈ ਅਤੇ ਅੰਤਿਮ ਸੰਸਕਾਰ ਕੀਤਾ ਗਿਆ।

ਅਜਿਹੀਆਂ ਘਟਨਾਵਾਂ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦੀਆਂ ਹਨ। ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਵਿੱਚ ਵਿਦਿਆਰਥੀ ਅਤੇ ਕਾਮੇ ਦੋਵੇਂ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਅਨੁਸਾਰ, 2018 ਤੋਂ 2023 ਤੱਕ 633 ਭਾਰਤੀ ਵਿਦਿਆਰਥੀਆਂ ਦੀਆਂ ਵਿਦੇਸ਼ਾਂ ਵਿੱਚ ਮੌਤਾਂ ਹੋਈਆਂ, ਜਿਨ੍ਹਾਂ ਵਿੱਚ ਪੰਜਾਬੀ ਨੌਜਵਾਨਾਂ ਦਾ ਵੱਡਾ ਹਿੱਸਾ ਹੈ। ਕਿਉਂਕਿ ਪੰਜਾਬ ਤੋਂ 40 ਤੋਂ 50 ਫ਼ੀ ਸਦੀ ਵਿਦਿਆਰਥੀ ਹੋਰਨਾਂ ਦੇਸ਼ਾਂ ਨੂੰ ਜਾਂਦੇ ਹਨ)।

ਇਸ ਤੋਂ ਇਲਾਵਾ, ਖੇਤੀ ਮਜ਼ਦੂਰਾਂ ਅਤੇ ਗਲੋਬਲ ਵਰਕਰਾਂ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ, ਜਿਵੇਂ ਕਿ ਇਟਲੀ ਵਿੱਚ ਸੜਕ ਹਾਦਸੇ, ਕੈਨੇਡਾ ਵਿੱਚ ਨਸ਼ੇ ਜਾਂ ਗੋਲੀ ਮਾਰਨ ਦੀਆਂ ਘਟਨਾਵਾਂ, ਅਤੇ ਖਾੜੀ ਦੇਸ਼ਾਂ ਵਿੱਚ ਕੰਮ ਦੌਰਾਨ ਹਾਦਸੇ ਵਾਪਰਦੇ ਰਹਿੰਦੇ ਹਨ।

ਖਾੜੀ ਦੇਸ਼ਾਂ ਵਿੱਚ ਹਰ ਰੋਜ਼ 10 ਤੋਂ ਵੱਧ ਭਾਰਤੀ ਮਜ਼ਦੂਰਾਂ ਦੀ ਮੌਤ ਹੁੰਦੀ ਹੈ। ਸਾਲ 2018 ਤੋਂ ਲੈ ਕੇ 2024 ਤੱਕ ਲਗਭਗ 22,000 ਮੌਤਾਂ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ 20 ਤੋਂ 30 ਫ਼ੀ ਸਦੀ ਹੈ। ਪੰਜਾਬੀ ਨੌਜਵਾਨਾਂ ਨੂੰ ਹੁਣ ਇਟਲੀ, ਕੈਨੇਡਾ ਅਤੇ ਰੂਸ ਸਮੇਤ ਸਾਰੇ ਹੀ ਦੇਸ਼ਾਂ ਵਿੱਚ ਖ਼ਤਰੇ ਵਧੇਰੇ ਹਨ।

ਸਾਲ 2019 ਤੋਂ ਲੈ ਕੇ 2024 ਤੱਕ ਕੈਨੇਡਾ 'ਚ 172 ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ 50 ਕਾਮੇ ਤੇ ਹੋਰ ਨੌਜਵਾਨ ਵੀ ਉਥੇ ਮਾਰੇ ਗਏ ਹਨ। ਇਨ੍ਹਾਂ ਮੌਤਾਂ ਲਈ ਮੁੱਖ ਤੌਰ ਉਤੇ ਨਸ਼ੇ, ਗੋਲ਼ੀਬਾਰੀ, ਹੋਰ ਹਿੰਸਕ ਵਾਰਦਾਤਾਂ, ਮਾਨਸਿਕ ਤਣਾਅ ਤੇ ਖ਼ੁਦਕੁਸ਼ੀਆਂ ਜ਼ਿੰਮੇਵਾਰ ਹਨ। ਪਿਛਲੇ ਵਰ੍ਹੇ ਐਡਮਿੰਟਨ 'ਚ ਦੋ ਪੰਜਾਬੀ ਨੌਜਵਾਨਾਂ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇੰਝ ਹੀ ਮੈਨੀਟੋਬਾ ਸੂਬੇ ਦੀ ਰਾਜਧਾਨੀ ਵਿਨੀਪੈਗ 'ਚ ਇੱਕ ਭਾਰਤੀ ਨੌਜਵਾਨ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ।

ਇਨ੍ਹਾਂ ਹੀ ਪੰਜ ਸਾਲਾਂ 'ਚ ਅਮਰੀਕਾ ਵਿੱਚ 108 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। 20 ਤੋਂ ਵੱਧ ਮੌਤਾਂ ਸੜਕ ਹਾਦਸਿਆਂ ਜਾਂ ਬੀਮਾਰੀਆਂ ਕਾਰਣ ਹੋਈਆਂ। ਇੰਝ ਹੀ ਇੰਗਲੈਂਡ 'ਚ 56, ਆਸਟ੍ਰੇਲੀਆ 'ਚ 57, ਰੂਸ ਤੇ ਯੂਕਰੇਨ 'ਚ 37, ਇਟਲੀ 'ਚ ਪੰਜ ਅਤੇ ਸੰਯੁਕਤ ਅਰਬ ਅਮੀਰਾਤ ਤੇ ਸਊਦੀ ਅਰਬ ਜਿਹੇ ਖਾੜੀ ਦੇਸ਼ਾਂ ਵਿੱਚ 10 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ।

ਇਹ ਅੰਕੜੇ ਭਾਰਤੀ ਵਿਦੇਸ਼ ਮੰਤਰਾਲੇ ਦੀਆਂ ਰਿਪੋਰਟਾਂ ਤੇ ਮੀਡੀਆ ਦੀਆਂ ਖ਼ਬਰਾਂ 'ਤੇ ਅਧਾਰਤ ਹਨ। ਵਿਦੇਸ਼ ਜਾਣ ਵਾਲ਼ੇ ਭਾਰਤੀ ਨੌਜਵਾਨਾਂ ਵਿੱਚ ਪੰਜਾਬੀਆਂ ਦਾ ਹਿੱਸਾ 30-40% ਹੈ, ਇਸ ਲਈ ਅਸਲ ਅੰਕੜੇ ਵੱਧ ਵੀ ਹੋ ਸਕਦੇ ਹਨ। ਇਨ੍ਹਾਂ ਵਿੱਚੋਂ 96 ਫ਼ੀ ਸਦੀ ਮੌਤਾਂ ਦਿਲ ਦੇ ਰੋਗਾਂ ਤੇ ਨਸ਼ਿਆਂ ਜਾਂ ਸੜਕ ਹਾਦਸਿਆਂ ਤੇ ਹਿੰਸਕ ਵਾਰਦਾਤਾਂ ਕਾਰਣ ਹੋਈਆਂ ਹਨ।

ਪੰਜਾਬ ਵਿੱਚ ਰੋਜ਼ਗਾਰ ਦੀ ਕਮੀ, ਖੇਤੀਬਾੜੀ ਦੀ ਘੱਟ ਲਾਹੇਵੰਦ ਹੋ ਜਾਣਾ ਜਿਹੇ ਕਾਰਣਾਂ ਕਰਕੇ ਵਿਦੇਸ਼ ਜਾਣ ਵਧੇਰੇ ਰੁਝਾਨ ਹੈ। ਇੱਕ ਅਧਿਐਨ ਅਨੁਸਾਰ, ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਬੇਰੁਜ਼ਗਾਰੀ ਦਰ 20% ਤੋਂ ਵੱਧ ਹੈ, ਜਦਕਿ ਖੇਤੀ ਵਿੱਚ ਜ਼ਮੀਨਾਂ ਵੰਡੀਆਂ ਹੋਣ ਕਰਕੇ ਆਮਦਨ ਘੱਟ ਹੈ। ਨੌਜਵਾਨ ਭ੍ਰਿਸ਼ਟਾਚਾਰ ਅਤੇ ਨਸ਼ੇ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਵੀ ਵਿਦੇਸ਼ ਨੂੰ ਤਰਜ਼ੀਹ ਦਿੰਦੇ ਹਨ। ਵਿਦੇਸ਼ ਵਿੱਚ ਚੰਗੀ ਤਨਖ਼ਾਹ ਅਤੇ ਬਿਹਤਰ ਜੀਵਨਸ਼ੈਲੀ ਦਾ ਭਰਮ ਵੀ ਇਸ ਰੁਝਾਨ ਨੂੰ ਵਧਾਉਂਦਾ ਹੈ। ਇੱਕ ਸਰਵੇਖਣ ਵਿੱਚ 70% ਨੌਜਵਾਨਾਂ ਨੇ ਬੇਰੁਜ਼ਗਾਰੀ ਨੂੰ ਮੁੱਖ ਕਾਰਨ ਦੱਸਿਆ।

ਜੇ ਪੰਜਾਬ ਵਿੱਚ ਯੋਗ ਅਤੇ ਲਾਭਦਾਇਕ ਰੋਜ਼ਗਾਰ ਮੌਕੇ ਵਧੇਗਾ ਤਾਂ ਵਿਦੇਸ਼ ਜਾਣ ਦਾ ਰੁਝਾਨ ਘੱਟ ਜਾਵੇਗਾ – ਸ਼ਾਇਦ ਅਜਿਹਾ ਨਹੀਂ ਹੈ। ਇਸ ਵੇਲੇ ਖੇਤੀ ਵਿੱਚ ਮਸ਼ੀਨਾਂ ਦੇ ਵਧਣ ਨਾਲ ਮਜ਼ਦੂਰੀ ਘਟੀ ਹੈ ਅਤੇ ਉਦਯੋਗਾਂ ਦੀ ਕਮੀ ਕਰਕੇ ਨੌਜਵਾਨ ਬੇਹਾਲ ਹਨ। ਜੇ ਸਰਕਾਰ IT, ਟੂਰਿਜ਼ਮ ਅਤੇ ਐਗਰੋ-ਇੰਡਸਟ੍ਰੀ ਵਿੱਚ ਨੌਕਰੀਆਂ ਪੈਦਾ ਕਰੇ ਤਾਂ 50 ਫ਼ੀ ਸਦੀ ਨੌਜਵਾਨ ਵਤਨ ਵਿੱਚ ਹੀ ਰਹਿ ਸਕਦੇ ਹਨ। ਇਹ ਨਾ ਸਿਰਫ਼ ਬ੍ਰੇਨ ਡਰੇਨ ਰੋਕੇਗਾ ਬਲਕਿ ਵਿਦੇਸ਼ ਤੋਂ ਆਉਣ ਵਾਲ਼ੇ ਧਨ 'ਤੇ ਨਿਰਭਰਤਾ ਵੀ ਘਟਾਏਗਾ।

ਇਸ ਰੁਝਾਨ ਨੂੰ ਰੋਕਣ ਲਈ ਬਹੁ-ਪੱਖੀ ਰਣਨੀਤੀ ਚਾਹੀਦੀ ਹੈ, ਜੋ ਸਿੱਖਿਆ, ਰੋਜ਼ਗਾਰ ਅਤੇ ਸਮਾਜਿਕ ਜਾਗਰੂਕਤਾ 'ਤੇ ਅਧਾਰਤ ਹੋਵੇ। ਪੰਜਾਬ ਸਰਕਾਰ ਨੂੰ ਖੇਤੀ ਆਧਾਰਤ ਉਦਯੋਗ, IT ਹੱਬ ਅਤੇ ਟੂਰਿਜ਼ਮ ਵਿੱਚ ਨਿਵੇਸ਼ ਵਧਾਉਣਾ ਚਾਹੀਦਾ ਹੈ। ਉਦਾਹਰਣ ਵਜੋਂ, 'ਰਿਵਰਸ ਮਾਈਗ੍ਰੇਸ਼ਨ' ਸਕੀਮ ਨੂੰ ਵਧੇਰੇ ਫੰਡਿੰਗ ਦੇ ਕੇ ਲਾਗੂ ਕਰਨ ਦੀ ਵੀ ਜ਼ਰੂਰਤ ਹੈ। ਇੱਕ ਅਧਿਐਨ ਅਨੁਸਾਰ, ਰੋਜ਼ਗਾਰ ਪੈਦਾ ਕਰਨ ਨਾਲ ਬ੍ਰੇਨ ਡਰੇਨ 40% ਘਟ ਸਕਦਾ ਹੈ। ਦਿਹਾਤੀ ਖੇਤਰਾਂ ਵਿੱਚ ਸਟਾਰਟਅਪਸ ਲਈ ਲੋਨ ਅਤੇ ਟ੍ਰੇਨਿੰਗ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਸਕੂਲਾਂ ਵਿੱਚ ਕਰੀਅਰ ਗਾਈਡੈਂਸ ਅਤੇ ਵੋਕੇਸ਼ਨਲ ਟ੍ਰੇਨਿੰਗ ਨੂੰ ਲਾਜ਼ਮੀ ਕਰਨਾ ਹੋਵੇਗਾ। ਪੰਜਾਬੀ ਨੌਜਵਾਨਾਂ ਨੂੰ ਸਥਾਨਕ ਬਾਜ਼ਾਰ ਵਿੱਚ ਕੰਮ ਆਉਣ ਵਾਲ਼ੇ ਹੁਨਰ ਸਿਖਾਉਣੇ ਹੋਣਗੇ; ਜਿਵੇਂ ਡਿਜੀਟਲ ਮਾਰਕੀਟਿੰਗ ਜਾਂ ਆਰਗੈਨਿਕ ਫਾਰਮਿੰਗ। ਇੰਝ ਪੰਜਾਬ ਬ੍ਰੇਨ–ਗੇਨ ਵੱਲ ਵਧੇਗਾ। ਯੂਨੀਵਰਸਿਟੀਆਂ ਵਿੱਚ ਖੋਜ ਤੇ ਵਿਕਾਸ ਨੂੰ ਵਧਾਉਣਾ ਹੋਵੇਗਾ, ਤਾਂ ਨੌਜਵਾਨ ਵਿਦੇਸ਼ੀ ਡਿਗਰੀਆਂ ਲਈ ਨਾ ਭੱਜਣ।

ਵਿਦੇਸ਼ ਵਸੇ ਪੰਜਾਬੀਆਂ ਨੂੰ ਵਾਪਸ ਆਉਣ ਲਈ ਇਨਸੈਂਟਿਵ ਦੇਣੇ ਚਾਹੀਦੇ ਹਨ; ਜਿਵੇਂ ਟੈਕਸ ਛੋਟ ਜਾਂ ਨੈੱਟਵਰਕਿੰਗ। ਸਕੂਲਾਂ ਵਿੱਚ ਵਿਦੇਸ਼ੀ ਖ਼ਤਰਿਆਂ ਬਾਰੇ ਵਰਕਸ਼ਾਪਸ ਲਾਉਣ ਦੀ ਵੀ ਲੋੜ ਹੈ। ਨਸ਼ੇ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮਾਂ ਨਾਲ ਸਮਾਜਿਕ ਮਾਹੌਲ ਬਿਹਤਰ ਕਰਨਾ ਹੋਵੇਗਾ।

ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਪ੍ਰੀ-ਡਿਪਾਰਚਰ ਟ੍ਰੇਨਿੰਗ ਅਤੇ ਇੰਸ਼ੋਰੈਂਸ ਲਾਜ਼ਮੀ ਹੋਣਾ ਚਾਹੀਦਾ ਹੈ। ਗਲੋਬਲ ਭਾਈਚਾਰੇ ਨਾਲ ਮਿਲ ਕੇ ਸ਼ੋਸ਼ਣ ਵਿਰੁੱਧ ਕਾਨੂੰਨੀ ਸਹਾਇਤਾ ਵਧਾਉਣ ਦੀ ਵੀ ਜ਼ਰੂਰਤ ਹੈ। ਲੰਬੇ ਸਮੇਂ ਵਿੱਚ, ਪੰਜਾਬ ਨੂੰ ਆਰਥਿਕ ਹੱਬ ਬਣਾਉਣ ਲਈ ਰਾਸ਼ਟਰੀ ਨੀਤੀ ਚਾਹੀਦੀ ਹੈ।

Next Story
ਤਾਜ਼ਾ ਖਬਰਾਂ
Share it