Begin typing your search above and press return to search.

ਰਣਜੀਤ ਸਿੰਘ ਐਨਕਾਊਂਟਰ 'ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੀ ਝਾੜ, DGP ਗੌਰਵ ਯਾਦਵ ਤੋਂ ਅਦਾਲਤ ਨੇ ਮੰਗੇ ਕਈ ਜਵਾਬ

ਗੁਰਦਾਸਪੁਰ ਦੇ ਬਹੁ–ਚਰਚਿਤ ਰਣਜੀਤ ਸਿੰਘ ਐਨਕਾਊਂਟਰ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਤਿੱਖੀ ਝਾੜ ਪਾਈ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਸਲਾਹ ਦਿੱਤੀ ਕਿ ਤੁਸੀਂ ਅਦਾਲਤਾਂ ਬਣਨ ਦੀ ਕੋਸ਼ਿਸ਼ ਨਾ ਕਰੋ

ਰਣਜੀਤ ਸਿੰਘ ਐਨਕਾਊਂਟਰ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੀ ਝਾੜ, DGP ਗੌਰਵ ਯਾਦਵ ਤੋਂ ਅਦਾਲਤ ਨੇ ਮੰਗੇ ਕਈ ਜਵਾਬ
X

mehtabmasih@gmail.comBy : [email protected]

  |  5 March 2026 4:26 PM IST

  • whatsapp
  • Telegram

ਮਾਮਲੇ ਦੀ ਅਗਲੇਰੀ ਸੁਣਵਾਈ 17 ਮਾਰਚ ਨੂੰ

ਚੰਡੀਗੜ੍ਹ: ਗੁਰਦਾਸਪੁਰ ਦੇ ਬਹੁ–ਚਰਚਿਤ ਰਣਜੀਤ ਸਿੰਘ ਐਨਕਾਊਂਟਰ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਤਿੱਖੀ ਝਾੜ ਪਾਈ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਸਲਾਹ ਦਿੱਤੀ ਕਿ ਤੁਸੀਂ ਅਦਾਲਤਾਂ ਬਣਨ ਦੀ ਕੋਸ਼ਿਸ਼ ਨਾ ਕਰੋ। ਤੁਹਾਡਾ ਕੰਮ ਸਿਰਫ਼ ਮੁਲਜ਼ਮ ਨੂੰ ਅਦਾਲਤ ਤੋਂ ਸਜ਼ਾ ਦਿਵਾਉਣਾ ਹੈ।

ਅਦਾਲਤ ਨੇ ਪੁੱਛਿਆ ਕਿ ਉਨ੍ਹਾਂ ਸਾਰੇ ਹਾਲਾਤ ਬਾਰੇ ਸਮਝਾਓ ਕਿ ਮੁਕਾਬਲਾ ਕਿਹੜੇ ਹਾਲਾਤ ਵਿੱਚ ਹੋਇਆ ਸੀ। ਅਦਾਲਤ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਮੁਲਜ਼ਮ ਸਿਰਫ਼ 19 ਸਾਲਾਂ ਦਾ ਸੀ। ਪਹਿਲਾਂ ਵਾਂਗ ਇਹ ਪੈਟਰਨ ਸਾਫ਼ ਦਿਸਦਾ ਹੈ। ਪਹਿਲਾਂ ਉਹ ਰਾਤੀਂ ਫ਼ਰਾਰ ਹੋ ਗਿਆ ਤੇ ਫਿਰ ਉਸ ਨੇ ਹਥਿਆਰ ਵੀ ਲੈ ਲਏ। ਅਜਿਹੀਆਂ ਗੱਲਾਂ ਪਹਿਲਾਂ ਵੀ ਬਹੁਤ ਸੁਣੀਆਂ ਹਨ।

ਤਦ ਸਰਕਾਰ ਨੇ ਸਪੱਸ਼ਟ ਕੀਤਾ ਕਿ ਰਣਜੀਤ ਸਿੰਘ ਨਾਲ਼ ਤਿੰਨ–ਚਾਰ ਜਣੇ ਸਨ। ਉਹ ਪਹਿਲਾਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਐਨਕਾਊਂਟਰ ਮੌਕੇ ਪੁਲਿਸ ਦੀ ਕਾਰ ਪਲਟ ਗਈ ਸੀ। ਡੀਜੀਪੀ ਗੌਰਵ ਯਾਦਵ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇਦ ੀ ਜਾਂਚ ਲਈ ਇੱਕ SIT ਕਾਇਮ ਕੀਤੀ ਗਈ ਹੈ।

ਹਾਈ ਕੋਰਟ ਦੀ ਮਦਦਗਾਰ ਵਕੀਲ ਤਨੂ ਬੇਦੀ ਨੇ ਕਿਹਾ ਕਿ ਪਿਛਲੇ ਵਰ੍ਹੇ ਨਵੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਕੁੱਲ 34 ਮੁਕਾਬਲੇ ਹੋਏ ਹਨ। ਉਨ੍ਹਾਂ ਸਾਰੇ ਮਾਮਲਿਆਂ ਵਿੱਚ ਇੱਕੋ ਜਿਹੀਆਂ ਕਹਾਣੀਆਂ ਸਾਹਮਣੇ ਆਈਆਂ ਹਨ।

ਹਾਈ ਕੋਰਟ ਨੇ ਕਿਹਾ ਕਿ ਦੋ ਸੁਰੱਖਿਆ ਅਧਿਕਾਰੀਆਂ ਦਾ ਕਤਲ ਹੋਣਾ ਇੱਕ ਬੇਹੱਦ ਗੰਭੀਰ ਮਾਮਲਾ ਹੈ। ਪਰ ਐਨਕਾਊਂਟਰ ਬਾਰੇ ਹੁਣ ਕਈ ਤਰ੍ਹਾਂ ਦੇ ਸੁਆਲ ਉਠ ਰਹੇ ਹਨ।

ਹਾਈ ਕੋਰਟ ਨੇ ਹੁਣ ਇਸ ਮਾਮਲੇ ਦੀ ਅਗਲੇਰੀ ਸੁਣਵਾਈ ਲਈ 17 ਮਾਰਚ ਦਾ ਦਿਨ ਤੈਅ ਕੀਤਾ ਹੈ। DGP ਗੌਰਵ ਯਾਦਵ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ 'ਚ ਪੇਸ਼ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੰਜਾਬ ਪੁਲਿਸ ਨਾਲ਼ ਮੁਕਾਬਲੇ 'ਚ ਮਾਰੇ ਗਏ 19 ਸਾਲਾ ਰਣਜੀਤ ਸਿੰਘ ਦਾ ਮਾਮਲਾ ਇਸ ਵੇਲੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸੇ ਲਈ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖ਼ੁਦ ਇਸ ਵਾਰਦਾਤ ਦਾ ਗੰਭੀਰ ਨੋਟਿਸ ਲਿਆ ਸੀ। ਤਦ ਅਦਾਲਤ ਨੇ ਪੰਜਾਬ ਦੇ DGP ਗੌਰਵ ਯਾਦਵ ਨੂੰ ਤੁਰੰਤ ਤਲਬ ਕਰ ਲਿਆ ਤੇ ਇਸ ਮਾਮਲੇ ਦੀ ਸੁਣਵਾਈ ਅੱਜ ਵੀਰਵਾਰ ਦੁਪਹਿਰ ਦੋ ਵਜੇ ਰੱਖੀ ਗਈ ਸੀ।

ਇੱਥੇ ਦੱਸ ਦੇਈਏ ਕਿ ਬੀਤੇ ਕਈ ਦਿਨਾਂ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਇਸ ਮਾਮਲੇ ਨੂੰ ਲੈ ਕੇ ਵੱਡਾ ਵਿਵਾਦ ਛਿੜਿਆ ਹੋਇਆ ਹੈ। ਪਹਿਲਾਂ ਬੀਤੀ 22 ਫ਼ਰਵਰੀ ਦੀ ਰਾਤ ਨੂੰ ਦੋ ਸੁਰੱਖਿਆ ਅਧਿਕਾਰੀਆਂ ਦਾ ਕਤਲ ਹੋਇਆ ਸੀ। ਉਸ ਤੋਂ ਬਾਅਦ ਪੁਲਿਸ ਮੁਕਾਬਲਾ ਹੋ ਗਿਆ। ਉਸ ਮੁਕਾਬਲੇ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਕਿੰਤੂ–ਪ੍ਰੰਤੂ ਉਠ ਰਹੇ ਹਨ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਡਿਆਣ ਲਾਗਲੀ ਚੌਕੀ 'ਤੇ ਪੰਜਾਬ ਪੁਲਿਸ ਦੇ ASI ਗੁਰਨਾਮ ਸਿੰਘ ਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਇਸ ਲਈ ਰਣਜੀਤ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀ ਸ਼ੱਕੀ ਮੁਲਾਜ਼ਮ ਜ਼ਿੰਮੇਵਾਰ ਹਨ।

ਰਣਜੀਤ ਸਿੰਘ ਦੇ ਪਰਿਵਾਰ ਨੇ ਗੁਰਦਾਸਪੁਰ ਪੁਲਿਸ ਦੇ ਅਜਿਹੇ ਸਾਰੇ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਪਹਿਲਾਂ ਰਣਜੀਤ ਸਿੰਘ ਨੂੰ ਘਰੋਂਂ ਆਪਣੇ ਨਾਲ਼ ਲੈ ਕੇ ਗਈ ਸੀ। ਬਾਅਦ ਵਿੱਚ ਉਸ ਨੂੰ ਫ਼ੇਕ ਐਨਕਾਊਂਟਰ ਵਿੱਚ ਕਤਲ ਕਰ ਦਿੱਤਾ।

ਪੁਲਿਸ ਨੇ ਤਦ ਇਹ ਵੀ ਦਾਅਵਾ ਕੀਤਾ ਸੀ ਕਿ ਜਦੋਂ ਉਹ ਦੋ ਸੁਰੱਖਿਆ ਅਧਿਕਾਰੀਆਂ ਦੇ ਕਤਲ ਕਾਂਡ ਦੀ ਜਾਂਚ ਕਰ ਰਹੇ ਸਨ। ਉਦੋਂ ਰਣਜੀਤ ਸਿੰਘ ਨੂੰ ਉਸ ਥਾਂ 'ਤੇ ਲਿਜਾਂਦਾ ਜਾ ਰਿਹਾ ਸੀ, ਜਿੱਥੇ ਉਸ ਨੇ ਕਥਿਤ ਤੌਰ ਉਤੇ ਹਥਿਆਰ ਲੁਕਾ ਕੇ ਰੱਖੇ ਸਨ। 'ਪਰ ਫਿਰ ਰਣਜੀਤ ਸਿੰਘ ਪੁਲਿਸ ਕੋਲ਼ੋਂ ਛੁੱਟ ਕੇ ਭੱਜ ਨਿੱਕਲ਼ਿਆ। ਤਦ ਇੱਕ ਮੁਕਾਬਲੇ ਵਿੱਚ ਪੁਲਿਸ ਉਤੇ ਗੋਲ਼ੀਬਾਰੀ ਹੋਈ। ਬਾਅਦ 'ਚ ਜਵਾਬੀ ਕਾਰਵਾਈ ਦੌਰਾਨ ਉਹ ਪੁਲਿਸ ਦੀ ਗੋਲ਼ੀ ਨਾਲ਼ ਮਾਰਿਆ ਗਿਆ। ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।'

ਰਣਜੀਤ ਸਿੰਘ ਦਾ ਪੋਸਟ–ਮਾਰਟਮ ਭਾਵੇਂ ਮੰਗਲ਼ਵਾਰ ਨੂੰ ਹੋ ਗਿਆ ਸੀ ਪਰ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸਸਕਾਰ ਹਾਲ਼ੇ ਤੱਕ ਨਹੀਂ ਕੀਤਾ ਹੈ। ਪਰਿਵਾਰ ਦੀ ਮੰਗ ਹੈ ਕਿ ਪਹਿਲਾਂ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਹੋਵੇ, ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it