ਫ਼ਿਲਮਾਂ ਵਾਂਗ ਭੇਸ ਬਦਲ ਕੇ ਕਰਦਾ ਫਿਰਦਾ ਸੀ ਚੋਰੀ, ਲੋਕਾਂ ਨੇ ਕੀਤਾ ਕਾਬੂ
ਅਕਸਰ ਤੁਸੀ ਫਿਲਮ 'ਚ ਦੇਖਿਆ ਹੋਵੇਗਾ ਕੀ ਕਿਵੇਂ ਇਕ ਚੋਰ ਵੱਖ ਵੱਖ ਤਰੀਕੇ ਦੇ ਭੇਸ ਬਦਲ ਕਰਕੇ ਚੋਰੀ ਨੂੰ ਅਨਜ਼ਾਮ ਦਿੰਦਾ ਹੈ ਅਤੇ ਲੋਕਾਂ ਦਾ ਲੱਖਾ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਜਾਦਾ ਹੈ।ਅਜਿਹੀ ਇਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਥਾਦੇ ਵਾਲਾ ਰੋਡ ਤੋਂ ਉਸ ਸਮੇ ਸਾਹਮਣੇ ਆਇਆ ਜਦੋਂ ਇਕ ਘਰ 'ਚ ਚੋਰੀ ਕਰਨ ਗਏ ਚੋਰ ਨੂੰ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ

ਸ਼੍ਰੀ ਮੁਕਤਸਰ ਸਾਹਿਬ : ਅਕਸਰ ਤੁਸੀ ਫਿਲਮ 'ਚ ਦੇਖਿਆ ਹੋਵੇਗਾ ਕੀ ਕਿਵੇਂ ਇਕ ਚੋਰ ਵੱਖ ਵੱਖ ਤਰੀਕੇ ਦੇ ਭੇਸ ਬਦਲ ਕਰਕੇ ਚੋਰੀ ਨੂੰ ਅਨਜ਼ਾਮ ਦਿੰਦਾ ਹੈ ਅਤੇ ਲੋਕਾਂ ਦਾ ਲੱਖਾ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਜਾਦਾ ਹੈ। ਅਜਿਹੀ ਇਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਥਾਦੇ ਵਾਲਾ ਰੋਡ ਤੋਂ ਉਸ ਸਮੇ ਸਾਹਮਣੇ ਆਇਆ ਜਦੋਂ ਇਕ ਘਰ 'ਚ ਚੋਰੀ ਕਰਨ ਗਏ ਚੋਰ ਨੂੰ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ।P ਹੈਰਾਨੀ ਵਾਲੀ ਗੱਲ ਸੀ ਕਿ ਇਸ ਨੋਜਵਾਨ ਦੇ ਵੱਲੋਂ ਇਕ ਮਹਿਲਾ ਦਾ ਰੂਪ ਬਣਾਕੇ ਚੋਰੀ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ।
ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਉਨ੍ਹਾਂ ਦੇ ਘਰ ਦੇ ਪਿਛੇ ਹੀ ਰਹਿੰਦਾ ਹੈ ਇਹ ਨਸ਼ੇ ਦੀ ਪੂਰਤੀ ਦੇ ਲਈ ਵੱਖ ਵੱਖ ਭੇਜ ਬਣਾਕੇ ਚੌਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦਾ ਹੈ ਅਤੇ ਇਸ ਦੇ ਵੱਲੋੰਂ ਇਲਾਕੇ 'ਚ 50 ਤੋਂ 60 ਦੇ ਕਰੀਬ ਚੌਰੀਆਂ ਕੀਤੀਆਂ ਗਈਆਂ ਨੇ ਅਤੇ ਅੱਜ ਇਸ ਨੂੰ ਰੰਗੇ ਹੱਥੀ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਥਾਂਦੇਵਾਲਾ ਰੋਡ ’ਤੇ ਇਹਨਾਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਸੀ ਤਾਂ ਅੱਜ ਇਹਨਾਂ ਨੂੰ ਅਸੀਂ ਮੌਕੇ ’ਤੇ ਕਾਬੂ ਕੀਤਾ ਹੈ। ਜਿਸ ਵਿੱਚ ਤਕਰੀਬਨ ਪੰਦਰਾਂ ਵੀਹ ਪਰਸ ਅਤੇ ਤੇਜ਼ਧਾਰ ਹਥਿਆਰ ਮਿਲੇ ਹਨ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਸਖ਼ਤੀ ਨਾਲ ਪੁੱਛਗਿਛ ਕੀਤੀ ਜਾਵੇ।
ਉਧਰ ਇਸ ਪੂਰੇ ਮਾਮਲੇ ਤੇ ਬੋਲਦੇ ਹੋੲੁੇ ਜਾਂਚ ਅਧਿਕਾਰੀ ਨੇ ਦੱਸਿਆਂ ਕਿ ਇਸ ਨੌਜਵਾਨ ਦੇ ਕੋਲੋ ਵੱਡੀ ਗਿਣਤੀ 'ਚ ਪਰਸ ਬਰਾਮਦ ਕੀਤੇ ਗਏ ਨੇ ਅਤੇ ਇਸ ਦੇ ਕਈ ਕਈ ਤੇਜਥਾਰ ਹਧਿਆਰ ਵੀ ਮਿਲੇ ਨੇ।ਇਹ ਚੋਰ ਚੋਰੀਆਂ ਕਰ ਕੇ ਸਮਾਨ ਕਿਸੇ ਨੂੰ ਵੇਚਦਾ ਸੀ, ਪੁਲਿਸ ਵੱਲੋਂ ਚੋਰ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ।