Begin typing your search above and press return to search.

24 ਸਾਲ ਮਗਰੋਂ ਲੇਬਨਾਨ ਤੋਂ ਪਰਤਿਆ ਗੁਰਤੇਜ ਸਿੰਘ

ਲੇਬਨਾਨ ਗਿਆ ਪੰਜਾਬੀ ਨੌਜਵਾਨ ਮੌਤ ਦੇ ਮੂੰਹ ਵਿਚੋਂ ਨਿਕਲ ਕੇ ਪੰਜਾਬ ਪਰਤ ਆਇਆ। ਲੇਬਨਾਨ ਵਿਚ ਰੋਜ਼ੀ ਰੋਟੀ ਕਮਾਉਣ ਗਏ ਗੁਰਤੇਜ ਸਿੰਘ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਉਹ ਉਥੇ ਕਸੂਤਾ ਫਸ ਜਾਵੇਗਾ ਅਤੇ ਉਸ ਨੂੰ ਵਾਪਸ ਆਉਣ ਲਈ 24 ਸਾਲਾਂ ਦਾ ਇੰਤਜ਼ਾਰ ਕਰਨਾ ਪਵੇਗਾ। ਗੁਰਤੇਜ ਦੇ ਘਰ ਪਰਤਣ ’ਤੇ ਪਰਿਵਾਰਕ ਮੈਂਬਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।

24 ਸਾਲ ਮਗਰੋਂ ਲੇਬਨਾਨ ਤੋਂ ਪਰਤਿਆ ਗੁਰਤੇਜ ਸਿੰਘ
X

Makhan shahBy : Makhan shah

  |  22 Sept 2024 1:32 PM GMT

  • whatsapp
  • Telegram

ਲੁਧਿਆਣਾ : ਲੇਬਨਾਨ ਗਿਆ ਪੰਜਾਬੀ ਨੌਜਵਾਨ ਮੌਤ ਦੇ ਮੂੰਹ ਵਿਚੋਂ ਨਿਕਲ ਕੇ ਪੰਜਾਬ ਪਰਤ ਆਇਆ। ਲੇਬਨਾਨ ਵਿਚ ਰੋਜ਼ੀ ਰੋਟੀ ਕਮਾਉਣ ਗਏ ਗੁਰਤੇਜ ਸਿੰਘ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਉਹ ਉਥੇ ਕਸੂਤਾ ਫਸ ਜਾਵੇਗਾ ਅਤੇ ਉਸ ਨੂੰ ਵਾਪਸ ਆਉਣ ਲਈ 24 ਸਾਲਾਂ ਦਾ ਇੰਤਜ਼ਾਰ ਕਰਨਾ ਪਵੇਗਾ। ਗੁਰਤੇਜ ਦੇ ਘਰ ਪਰਤਣ ’ਤੇ ਪਰਿਵਾਰਕ ਮੈਂਬਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।

ਲੁਧਿਆਣਾ ਦੇ ਮੱਤੇਵਾੜਾ ਪਿੰਡ ਦਾ ਰਹਿਣ ਵਾਲਾ ਗੁਰਤੇਜ ਸਿੰਘ 24 ਸਾਲਾਂ ਮਗਰੋਂ ਲੇਬਨਾਨ ਤੋਂ ਪੰਜਾਬ ਪਰਤਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਗੁਰਤੇਜ ਕਰੀਬ 31 ਸਾਲ ਦੀ ਉਮਰ ਵਿਚ ਰੋਜ਼ੀ ਰੋਟੀ ਕਮਾਉਣ ਲਈ ਲੇਬਨਾਨ ਗਿਆ ਸੀ ਪਰ ਉਥੇ ਉਸ ਦਾ ਪਾਸਪੋਰਟ ਗੁੰਮ ਹੋ ਗਿਆ, ਜਿਸ ਕਾਰਨ ਉਹ ਵਾਪਸ ਪੰਜਾਬ ਨਹੀਂ ਪਰਤ ਸਕਿਆ ਅਤੇ ਉਸ ਨੂੰ ਵਾਪਸੀ ਲਈ 24 ਸਾਲਾਂ ਦਾ ਇੰਤਜ਼ਾਰ ਕਰਨਾ ਪਿਆ। ਹੁਣ ਗੁਰਤੇਜ ਦੀ ਉਮਰ 55 ਸਾਲਾਂ ਦੀ ਹੋ ਚੁੱਕੀ ਐ ਅਤੇ ਉਹ ਪੋਤਿਆਂ ਵਾਲਾ ਹੋ ਚੁੱਕਿਆ ਏ।

ਗੁਰਤੇਜ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਨੂੰ 2001 ਵਿਚ ਲੈਬਨਾਨ ਭੇਜਣ ਲਈ ਇਕ ਲੱਖ ਰੁਪਏ ਲਏ ਸੀ। ਉਸ ਸਮੇਂ ਇਹ ਰਕਮ ਕਾਫ਼ੀ ਜ਼ਿਆਦਾ ਸੀ ਜੋ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਇਕੱਠੀ ਕਰਕੇ ਦਿੱਤੀ ਸੀ। ਲੇਬਨਾਨ ਜਾਣ ਤੋਂ ਬਾਅਦ ਉਸ ਦਾ ਪਾਸਪੋਰਟ ਗੁੰਮ ਹੋ ਗਿਆ, ਜਿਸ ਕਰਕੇ ਉਸ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ।

ਗੁਰਤੇਜ ਦਾ ਕਹਿਣਾ ਏ ਕਿ ਉਸ ਨੇ ਕਈ ਵਾਰ ਭਾਰਤ ਵਾਪਸੀ ਲਈ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਪਰ ਉਸ ਨੂੰ ਡੁਪਲੀਕੇਟ ਪਾਸਪੋਰਟ ਹਾਸਲ ਕਰਨ ਲਈ ਕੁੱਝ ਸਬੂਤ ਮੰਗੇ ਜਾਂਦੇ ਸੀ, ਜੋ ਉਸ ਦੇ ਕੋਲ ਨਹੀਂ ਸਨ। ਉਸ ਨੇ ਵਾਪਸੀ ਦੀ ਉਮੀਦ ਛੱਡ ਦਿੱਤੀ ਸੀ ਪਰ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣੇ ਪ੍ਰਭਾਤ ਦੀ ਵਰਤੋਂ ਕਰਕੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਗੁਰਤੇਜ ਸਿੰਘ ਦੀ ਵਾਪਸੀ ਨੂੰ ਸੰਭਵ ਬਣਾਇਆ।

ਉਧਰ ਇਸ ਸਬੰਧੀ ਬੋਲਦਿਆਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਪਰਿਵਾਰ ਨੇ ਕਰੀਬ 8 ਮਹੀਨੇ ਪਹਿਲਾਂ ਉਨ੍ਹਾਂ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਗੁਰਤੇਜ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਵਾਹਿਗੁਰੂ ਦੀ ਕ੍ਰਿਪਾ ਨਾਲ ਹੁਣ ਉਹ 24 ਸਾਲ ਮਗਰੋਂ ਆਪਣੇ ਘਰ ਪਰਤ ਆਇਆ ਏ।

ਦੱਸ ਦਈਏ ਕਿ ਗੁਰਤੇਜ ਸਿੰਘ ਅਤੇ ਉਸ ਦੇ ਸਾਰੇ ਪਰਿਵਾਰ ਵੱਲੋਂ ਵਾਰ ਵਾਰ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਜਾ ਰਿਹਾ ਏ।

Next Story
ਤਾਜ਼ਾ ਖਬਰਾਂ
Share it