Giani Raghbir Singh ਵੱਲੋਂ Sukhbir Badal ਨੂੰ ਸਿੱਧਾ Challenge
2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਜਿਥੇ ਸਾਰੇ ਗੁਨਾਹ ਕਾਬੁਲ ਕੀਤੇ ਗਏ ਅਤੇ ਸਜ਼ਾ ਲਗਵਾਈ ਗਈ। ਓਥੇ ਹੀ ਹੁਣ ਸੁਖਬੀਰ ਸਿੰਘ ਬਾਦਲ ਲਗਾਤਾਰ ਵੱਖ ਵੱਖ ਥਾਵਾਂ ਤੋਂ ਇਸ ਤੋਂ ਮੁਕਰ ਨਜ਼ਰ ਆ ਰਹੇ ਨੇ। ਜਿਥੇ ਪਿਛਲੇ ਸਾਲ ਸੁਖਬੀਰ ਬਾਦਲ ਵਲੋਂ ਇਹ ਗੱਲ ਆਖ ਦਿੱਤੀ ਗਈ ਕੀ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਪਰ ਵਿਵਾਦ ਅਤੇ ਵਿਰੋਧੀਆਂ ਨੂੰ ਸ਼ਾਂਤ ਕਰਵਾਉਣ ਦੇ ਲਈ ਓਹਨਾ ਦੇ ਵਲੋਂ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਗਏ। ਜਿਸ ਤੋਂ ਬਾਅਦ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਵਿਚ ਸੁਖਬੀਰ ਬਾਦਲ ਵਲੋਂ ਇਕ ਵਾਰ ਫਿਰ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਜਿਸ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੋੜਵਾਂ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੂੰ ਸਿੱਧੀ ਚਣੌਤੀ ਦਿੱਤੀ ਹੈ।

By : Vivek
ਅੰਮ੍ਰਿਤਸਰ (ਵਿਵੇਕ ਕੁਮਾਰ): 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਜਿਥੇ ਸਾਰੇ ਗੁਨਾਹ ਕਾਬੁਲ ਕੀਤੇ ਗਏ ਅਤੇ ਸਜ਼ਾ ਲਗਵਾਈ ਗਈ। ਓਥੇ ਹੀ ਹੁਣ ਸੁਖਬੀਰ ਸਿੰਘ ਬਾਦਲ ਲਗਾਤਾਰ ਵੱਖ ਵੱਖ ਥਾਵਾਂ ਤੋਂ ਇਸ ਤੋਂ ਮੁਕਰ ਨਜ਼ਰ ਆ ਰਹੇ ਨੇ। ਜਿਥੇ ਪਿਛਲੇ ਸਾਲ ਸੁਖਬੀਰ ਬਾਦਲ ਵਲੋਂ ਇਹ ਗੱਲ ਆਖ ਦਿੱਤੀ ਗਈ ਕੀ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਪਰ ਵਿਵਾਦ ਅਤੇ ਵਿਰੋਧੀਆਂ ਨੂੰ ਸ਼ਾਂਤ ਕਰਵਾਉਣ ਦੇ ਲਈ ਓਹਨਾ ਦੇ ਵਲੋਂ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਗਏ। ਜਿਸ ਤੋਂ ਬਾਅਦ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਵਿਚ ਸੁਖਬੀਰ ਬਾਦਲ ਵਲੋਂ ਇਕ ਵਾਰ ਫਿਰ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਜਿਸ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੋੜਵਾਂ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੂੰ ਸਿੱਧੀ ਚਣੌਤੀ ਦਿੱਤੀ ਹੈ।
ਦਰਅਸਲ 6 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਪੰਜਾਬ ਬਚਾਓ ਰੈਲੀ ਦੇ ਦੌਰਾਨ ਸੰਬੋਧਨ ਕਰਦੇ ਹੋਏ ਫਿਰ ਤੋਂ 2 ਦਸੰਬਰ 2024 ਦੇ ਦਿਨ ਦਾ ਜ਼ਿਕਰ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਉਸ ਦਿਨ ਜੋ ਵੀ ਫੈਸਲੇ ਸੁਣਾਏ ਗਏ ਉਹ ਸਾਰੇ ਮੇਰੇ ਖਿਲਾਫ਼ ਸਾਜਿਸ਼ ਦੇ ਤਹਿਤ ਸੁਣਾਏ ਗਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਏਜੇਂਸੀਆਂ ਨਾਲ ਮਿਲਕੇ ਪਹਿਲਾ ਮੈਨੂੰ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦ ਇਹ ਸਫ਼ਲ ਨਹੀਂ ਹੋ ਸਕੇ ਤਾਂ ਮੈਨੂੰ ਮਾਰਨ ਦੀ ਪਲਾਨਿੰਗ ਕਰਨ ਲਗ ਗਏ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਜਾਣਬੁਝ ਕੇ ਉਸ ਦਿਨ ਸਜ਼ਾ ਸੁਣਾਈ ਕਿ ਮੈਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਦੇਣੀ ਪਵੇਗੀ ਅਤੇ ਉਸ ਸਮੇ ਮੇਰੇ ਨਾਲ ਕੋਈ ਵੀ ਸੁਰੱਖਿਆ ਕਰਮੀ ਮੌਜੂਦ ਨਹੀਂ ਰਹੇਗਾ ਤਾਕਿ ਮੇਰੇ 'ਤੇ ਹਮਲਾ ਕਰਕੇ ਮੈਨੂੰ ਮਰਵਾਇਆ ਜਾ ਸਕੇ। ਇਸ ਤੋਂ ਅੱਗੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੀ ਤੁਸੀਂ ਦੇਖਿਆ ਵੀ ਕਿ ਮੇਰੇ ਤੇ ਹਮਲਾ ਵੀ ਹੋਇਆ ਵੀ ਹੋਇਆ ਗੋਲੀ ਵੀ ਚਲਾਈ ਗਈ ਪਰ ਮੈਨੂੰ ਵਾਹਿਗੁਰੂ ਨੇ ਬਚਾਅ ਲਿਆ। ਜਿਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰੇ ਫੈਸਲੇ ਏਜੇਂਸੀਆਂ ਦੇ ਕਹਿਣ 'ਤੇ ਹੀ ਸਾਜਿਸ਼ ਤਹਿਤ ਲਏ ਗਏ ਸਨ।
ਉਧਰ ਸੁਖਬੀਰ ਬਾਦਲ ਦੇ ਇਸ ਬਿਆਨ ਦਾ ਜਵਾਬ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲ ਕਰ ਲੈ ਸਨ ਪਰ ਹੁਣ ਜਾਣਬੁਝ ਕੇ ਉਹ ਅਜਿਹਾ ਮਾਹੌਲ ਬਣਾ ਰਹੇ ਨੇ। ਇਸ ਦੇ ਨਾਲ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਚਣੋਤੀ ਦਿੰਦੇ ਹੋਏ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਲਗਦਾ ਹੈ ਕਿ ਅਸੀਂ ਕੋਈ ਸਾਜਿਸ਼ ਕੀਤੀ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਕਾਲ ਤਖਤ ਤੇ ਆਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਕੇ ਇਹ ਸਿੰਘ ਸਾਹਿਬਾਨਾਂ ਦੇ ਅੱਗੇ ਇਹ ਸਾਬਿਤ ਕਰ ਦੇਣ ਕਿ ਉਸ ਦਿਨ ਉਹਨਾਂ ਨੂੰ ਜੋ ਵੀ ਸਜ਼ਾ ਲਗਾਈ ਗਈ ਤੇ ਫੈਸਲਾ ਸੁਣਾਇਆ ਗਿਆ ਉਹ ਸਾਜਿਸ਼ ਹੈ ਤਾਂ ਉਹ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਸਜ਼ਾ ਮਿਲੇਗੀ ਉਹ ਭੋਗ ਲੈਣਗੇ।


