Begin typing your search above and press return to search.

ਜਵਾਹਰ ਨਵੋਦਿਆ ਵਿਦਿਆਲਿਆ ਦੇ ਚਾਰ ਗੋਲਡ ਮੈਡਲ ਵਿਦਿਆਰਥੀ ਹਮੀਰਪੁਰ 'ਚ ਫਸੇ

ਜਵਾਹਰ ਨਵੋਦੇ ਵਿਦਿਆਲੇ ਜਿਹੜਾ ਦੋ ਦਿਨ ਪਹਿਲਾਂ 40 ਅਧਿਆਪਕਾਂ ਅਤੇ 400 ਵਿਦਿਆਰਥੀਆਂ ਦੇ ਹੜ ਦੇ ਪਾਣੀ ਵਿੱਚ ਫਸਣ ਕਾਰਨ ਚਰਚਾ ਵਿੱਚ ਆਇਆ ਸੀ ਦੇ ਪ੍ਰਿੰਸੀਪਲ ਨੂੰ ਹੜ ਵਾਲੀ ਘਟਨਾ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਹੁਣ ਸਕੂਲ ਦੇ ਚਾਰ ਹੋਣਹਾਰ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਤੇ ਦੋਸ਼ ਲਗਾਇਆ ਹੈ

ਜਵਾਹਰ ਨਵੋਦਿਆ ਵਿਦਿਆਲਿਆ ਦੇ ਚਾਰ ਗੋਲਡ ਮੈਡਲ ਵਿਦਿਆਰਥੀ ਹਮੀਰਪੁਰ ਚ ਫਸੇ
X

Makhan shahBy : Makhan shah

  |  29 Aug 2025 2:29 PM IST

  • whatsapp
  • Telegram

ਗੁਰਦਾਸਪੁਰ : ਜਵਾਹਰ ਨਵੋਦੇ ਵਿਦਿਆਲੇ ਜਿਹੜਾ ਦੋ ਦਿਨ ਪਹਿਲਾਂ 40 ਅਧਿਆਪਕਾਂ ਅਤੇ 400 ਵਿਦਿਆਰਥੀਆਂ ਦੇ ਹੜ ਦੇ ਪਾਣੀ ਵਿੱਚ ਫਸਣ ਕਾਰਨ ਚਰਚਾ ਵਿੱਚ ਆਇਆ ਸੀ ਦੇ ਪ੍ਰਿੰਸੀਪਲ ਨੂੰ ਹੜ ਵਾਲੀ ਘਟਨਾ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਹੁਣ ਸਕੂਲ ਦੇ ਚਾਰ ਹੋਣਹਾਰ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਤੇ ਦੋਸ਼ ਲਗਾਇਆ ਹੈ ਕਿ ਓਹੋ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ ਜਿਹੜੇ 25 ਅਗਸਤ ਤੋਂ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਫਸੇ ਹਨ ।


ਇਹ ਵਿਦਿਆਰਥੀ ਵੱਖ ਵੱਖ ਕਲਾਸਾਂ ਦੇ ਹਨ ਦੋ ਸੱਤਵੀਂ, ਇੱਕ ਅੱਠਵੀਂ ਤੇ ਇੱਕ ਬਾਰਵੀਂ ਦੇ ਹਨ ਜਿਨਾਂ ਵਿੱਚੋਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ । ਇਹ ਗੁਜਰਾਤ ਦੇ ਰਾਜਕੋਟ ਵਿਖੇ ਹੋਈਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਤਿੰਨ ਅਗਸਤ ਨੂੰ ਘਰੋਂ ਨਿਕਲੇ ਸਨ ਅਤੇ ਜਵਾਹਰ ਨਵੋਦੇ‌ ਵਿਦਿਆਲੇ ਹਮੀਰਪੁਰ ਦੇ ਵਿਦਿਆਰਥੀਆਂ ਨਾਲ ਰਾਜਕੋਟ ਗਏ ਸਨ । ਰਾਜਕੋਟ ਤੋਂ ਵਾਲੀਬਾਲ ਦੀ ਟੀਮ ਗੋਲਡ ਮੈਡਲ ਜਿੱਤ ਕੇ ਲਿਆਈ ਅਤੇ ਇਹ ਚਾਰੋਂ ਉਸ ਟੀਮ ਦੇ ਖਿਡਾਰੀ ਹਨ।


25 ਅਗਸਤ ਨੂੰ ਇਹਨਾਂ ਨੂੰ ਵਾਪਸ ਹਮੀਰਪੁਰ ਭੇਜ ਦਿੱਤਾ ਗਿਆ ਪਰ ਉਧਰ ਦੇ ਹਾਲਾਤ ਖਰਾਬ ਹੋਣ ਕਾਰਨ ਇਹ ਹਮੀਰਪੁਰ ਦੇ ਜਵਾਹਰ ਨਵੋਦੇ ਵਿਦਿਆਲੇ ਵਿਖੇ ਵੀ ਫਸੇ ਹਨ । ਵਾਪਸ ਲਿਆਉਣ ਦੀ ਜਿੰਮੇਵਾਰੀ ਜਵਾਹਰ ਨਵੋਦੇ ਵਿਦਿਆਲੇ ਦਬੂੜੀ ਦੀ ਹੈ ਪਰ ਮਾਪਿਆਂ ਅਨੁਰਾਧਾ ,ਕਵਲਪ੍ਰੀਤ ਕੌਰ ਅਤੇ ਕੁਲਜੀਤ ਸਿੰਘ ਨੇ ਕੈਮਰੇ ਦੇ ਸਾਹਮਣੇ ਦੋਸ਼ ਲਗਾਏ ਹਨ ਕਿ ਪ੍ਰਿੰਸੀਪਲ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ।


ਮਾਪੇ ਇਸ ਦਾ ਕਾਰਨ ਇਹ ਦੱਸਦੇ ਹਨ ਕਿ ਬੱਚਿਆਂ ਨੂੰ ਵਾਪਸ ਲਿਆਉਣ ਦੀ ਜਿੰਮੇਵਾਰੀ ਸਕੂਲ ਦੀ ਪੀਟੀਆਈ ਟੀਚਰ ਦੀ ਹੈ ਹੈ ਜਿਹੜੀ ਕਿ ਪ੍ਰਿੰਸੀਪਲ ਦੀ ਪਤਨੀ ਹੈ । ਉਹ ਆਪਣੀ ਪਤਨੀ ਨੂੰ ਪਹਾੜੀ ਸਫਰ ਵਿੱਚ ਨਹੀਂ ਭੇਜਣਾ ਚਾਹੁੰਦਾ ਅਤੇ ਹੋਰ ਕੋਈ ਸਕੂਲ ਦਾ ਅਧਿਆਪਕ ਵੀ ਜਾਣ ਨੂੰ ਤਿਆਰ ਨਹੀਂ ਹੈ। ਮਾਪਿਆਂ ਦਾ ਦੋਸ਼ ਇਹ ਵੀ ਹੈ ਕਿ ਸਕੂਲ ਪ੍ਰਿੰਸੀਪਲ ਅਤੇ ਕੋਈ ਅਧਿਆਪਕ ਉਹਨਾਂ ਨੂੰ ਮਿਲਣ ਲਈ ਤਿਆਰ ਨਹੀਂ ਹੈ ਉਹ ਦੋ ਦਿਨ ਤੋਂ ਅਧਿਆਪਕਾ ਦੇ ਪਿੱਛੇ ਪਿੱਛੇ ਘੁੰਮ ਰਹੇ ਹਨ।


ਪ੍ਰਿੰਸੀਪਲ ਨਾਲ ਫੋਨ ਤੇ ਗੱਲ ਹੋਈ ਹੈ ਪਰ ਉਹ ਕਹਿੰਦਾ ਹੈ ਬੱਚਿਆਂ ਨੂੰ ਆਪ ਲੈ ਆਓ । ਮੁਸੀਬਤ ਇਹ ਵੀ ਹੈ ਕਿ ਜਦੋਂ ਤੱਕ ਸਕੂਲ ਲਿਖਤ ਤੌਰ ਤੇ ਮਾਪਿਆਂ ਨੂੰ ਬੱਚਿਆਂ ਨੂੰ ਆਪ ਲਿਆਉਣ ਦੀ ਇਜਾਜ਼ਤ ਨਹੀਂ ਦਿੰਦਾ ਸ਼ਾਇਦ ਹਮੀਰਪੁਰ ਦੇ ਨਵੋਦੇ ਸਕੂਲ ਦੇ ਪ੍ਰਬੰਧਕ ਮਾਪਿਆਂ ਦੇ ਸਪੁਰਦ ਬੱਚਿਆਂ ਨੂੰ ਨਾ ਕਰੇ । ਅਜਿਹੇ ਵਿੱਚ ਮਾਪਿਆਂ ਵੱਲੋਂ ਸਕੂਲ ਪ੍ਰਬੰਧਨ ਨੂੰ ਇੱਕ ਅਧਿਆਪਕ ਨਾਲ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਵਾਪਸ ਲਿਆ ਸਕਣ।

Next Story
ਤਾਜ਼ਾ ਖਬਰਾਂ
Share it