ਮਨਪ੍ਰੀਤ ਮੰਨਾ ਕੇਸ ’ਚ ਮੁਲਜ਼ਮ ਰਵੀ ਭੋਲਾ ਦਾ ਚਾਰ ਦਿਨਾ ਰਿਮਾਂਡ
ਮਲੋਟ ਦੇ ਬਹੁਚਰਚਿਤ ਮਨਪ੍ਰੀਤ ਮੰਨਾ ਕਤਲ ਕੇਸ ਵਿਚ ਮਲੋਟ ਪੁਲਿਸ ਨੇ ਇਕ ਹੋਰ ਗੈਂਗਸਟਰ ਰਵੀ ਉਰਫ਼ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਰਿਆਣਾ ਦੀ ਜੇਲ੍ਹ ਵਿਚੋਂ ਲਿਆਂਦਾ ਅਤੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਚਾਰ ਦਿਨਾ ਰਿਮਾਂਡ ਹਾਸਲ ਕੀਤਾ ਤਾਂ ਜੋ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ।
By : Makhan shah
ਸ੍ਰੀ ਮੁਕਤਸਰ ਸਾਹਿਬ : ਮਲੋਟ ਦੇ ਬਹੁਚਰਚਿਤ ਮਨਪ੍ਰੀਤ ਮੰਨਾ ਕਤਲ ਕੇਸ ਵਿਚ ਮਲੋਟ ਪੁਲਿਸ ਨੇ ਇਕ ਹੋਰ ਗੈਂਗਸਟਰ ਰਵੀ ਉਰਫ਼ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਰਿਆਣਾ ਦੀ ਜੇਲ੍ਹ ਵਿਚੋਂ ਲਿਆਂਦਾ ਅਤੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਚਾਰ ਦਿਨਾ ਰਿਮਾਂਡ ਹਾਸਲ ਕੀਤਾ ਤਾਂ ਜੋ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ।
ਮਲੋਟ ਪੁਲਿਸ ਨੇ ਮਨਪ੍ਰੀਤ ਸਿੰਘ ਮੰਨਾ ਕਤਲ ਕੇਸ ਵਿਚ ਗੈਂਗਸਟਰ ਰਵੀ ਉਰਫ਼ ਭੋਲਾ ਨੂੰ ਹਰਿਆਣੇ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਦਾ ਚਾਰ ਦਿਨਾਂ ਦਾ ਰਿਮਾਂਡ ਦਿੱਤਾ।
ਰਅਸਲ ਸਿਟੀ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਸਮੇਤ 10 ਗੈਂਗਸਟਰਾਂ ਦੇ ਨਾਮ ਸ਼ਾਮਲ ਨੇ, ਜਿਨ੍ਹਾਂ ਵਿਚੋਂ ਦੋ ਅਜੇ ਤੱਕ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕੇ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਰਵੀ ਉਰਫ਼ ਭੋਲਾ ਦਾ ਨਾਮ ਪਹਿਲਾਂ ਤੋਂ ਕਾਬੂ ਕੀਤੇ ਗੈਂਗਸਟਰ ਕਪਿਲ ਨੇ ਲਿਆ ਸੀ, ਜਿਸ ਦੇ ਆਧਾਰ ’ਤੇ ਹੀ ਭੋਲਾ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਏ।
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ ਮਲੋਟ ਦੇ ਐਸਐਚਓ ਵਰੁਣ ਮੱਟੂ ਨੇ ਆਖਿਆ ਕਿ ਰਵੀ ਉਰਫ਼ ਭੋਲਾ ਨੂੰ ਮਨਪ੍ਰੀਤ ਮੰਨਾ ਕਤਲ ਕੇਸ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਏ, ਜਿਸ ਤੋਂ ਬਾਅਦ ਅਦਾਲਤ ਇਸ ਦਾ 2 ਦਸੰਬਰ ਤੱਕ ਰਿਮਾਂਡ ਦਿੱਤਾ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਹਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਐ, ਜਿਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਦੱਸ ਦਈਏ ਕਿ ਮਲੋਟ ਵਾਸੀ ਸ਼ਰਾਬ ਕਾਰੋਬਾਰੀ ਮਨਪ੍ਰੀਤ ਸਿੰਘ ਮੰਨਾ ਨੂੰ ਮਲੋਟ –ਬਠਿੰਡਾ ਰੋਡ ’ਤੇ ਸਥਿਤ ਸਕਾਈ ਮਾਲ ਵਿਚ ਬਣੀ ਇਕ ਜਿੰਮ ਵਿਚੋਂ ਨਿਕਲਦਿਆਂ ਗੈਂਗਸਟਰਾਂ ਨੇ ਦੋ ਦਸੰਬਰ 2019 ਨੂੰ ਸ਼ਾਮ ਦੇ ਕਰੀਬ 7 ਵਜੇ ਸਿਰ ਵਿਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।