ਪੰਜਾਬ ਦਾ ਇਹ ਨਾਮੀ ਸਕੂਲ ਫਿਰ ਆਇਆ ਵਿਵਾਦਾਂ 'ਚ, ਸ਼ਰੇਆਮ 'ਚ ਹੋ ਰਹੀ ਗੁੰਡਾਗਰਦੀ
ਨਾਭਾ ਦਾ ਪੰਜਾਬ ਪਬਲਿਕ ਸਕੂਲ ਜਿਸ ਨੂੰ ਪੰਜਾਬ ਦੇ ਕੁੱਝ ਮਸ਼ਹੂਰ ਸਕੂਲਾਂ 'ਚੋ ਇਕ ਜਾਣਿਆ ਜਾਂਦਾ ਹੈ। ਇਸ ਸਕੂਲ ਵਿੱਚ ਦੂਰੋਂ ਦੂਰੋਂ ਵਿਦਿਆਰਥੀ ਸਿੱਖਿਆ ਹਾਸਿਲ ਕਰਨ ਲਈ ਇਸ ਕਰਕੇ ਆਉਂਦੇ ਹਨ ਕਿ ਇਸ ਸਕੂਲ ਵਿੱਚ ਪੜਾਈ ਦੇ ਨਾਲ ਨਾਲ ਹਰ ਸਹੂਲਤ ਬੱਚੇ ਪ੍ਰਦਾਨ ਕੀਤੀ ਜਾਂਦੀ ਹੈ ਪਰ ਹੁਣ ਇਸ ਸਕੂਲ ਵਿੱਚ ਲੜਾਈ ਝਗੜੇ ਹੋਣਾ ਹੁਣ ਆਮ ਜਿਹੀ ਗੱਲ ਹੈ। ਦਿਨੋ-ਦਿਨ ਸਕੂਲ ਵਿੱਚ ਹੋ ਰਹੀਆਂ ਲੜਾਈਆਂ ਦੇ ਕਾਰਨ ਬੱਚਿਆਂ ਦੇ ਮਾਪੇ ਵੀ ਕਾਫੀ ਪਰੇਸ਼ਾਨ ਵਿਖਾਈ ਦੇ ਰਹੇ ਹਨ।

By : Makhan shah
ਨਾਭਾ (ਵਿਵੇਕ) : ਨਾਭਾ ਦਾ ਪੰਜਾਬ ਪਬਲਿਕ ਸਕੂਲ ਜਿਸ ਨੂੰ ਪੰਜਾਬ ਦੇ ਕੁੱਝ ਮਸ਼ਹੂਰ ਸਕੂਲਾਂ 'ਚੋ ਇਕ ਜਾਣਿਆ ਜਾਂਦਾ ਹੈ। ਇਸ ਸਕੂਲ ਵਿੱਚ ਦੂਰੋਂ ਦੂਰੋਂ ਵਿਦਿਆਰਥੀ ਸਿੱਖਿਆ ਹਾਸਿਲ ਕਰਨ ਲਈ ਇਸ ਕਰਕੇ ਆਉਂਦੇ ਹਨ ਕਿ ਇਸ ਸਕੂਲ ਵਿੱਚ ਪੜਾਈ ਦੇ ਨਾਲ ਨਾਲ ਹਰ ਸਹੂਲਤ ਬੱਚੇ ਪ੍ਰਦਾਨ ਕੀਤੀ ਜਾਂਦੀ ਹੈ ਪਰ ਹੁਣ ਇਸ ਸਕੂਲ ਵਿੱਚ ਲੜਾਈ ਝਗੜੇ ਹੋਣਾ ਹੁਣ ਆਮ ਜਿਹੀ ਗੱਲ ਹੈ। ਦਿਨੋ-ਦਿਨ ਸਕੂਲ ਵਿੱਚ ਹੋ ਰਹੀਆਂ ਲੜਾਈਆਂ ਦੇ ਕਾਰਨ ਬੱਚਿਆਂ ਦੇ ਮਾਪੇ ਵੀ ਕਾਫੀ ਪਰੇਸ਼ਾਨ ਵਿਖਾਈ ਦੇ ਰਹੇ ਹਨ।
ਬੀਤੀ ਰਾਤ 11ਵੀਂ ਕਲਾਸ ਦੇ ਵਿਦਿਆਰਥੀ ਪ੍ਰਭਪ੍ਰੀਤ ਸਿੰਘ ਨੂੰ ਅੱਠ ਦੇ ਕਰੀਬ ਵਿਦਿਆਰਥੀਆਂ ਨੇ ਇਸ ਕਰਕੇ ਕੁੱਟਿਆ ਕਿਉਂਕਿ ਪ੍ਰਭਪ੍ਰੀਤ ਸਿੰਘ ਨੂੰ ਸੀਨੀਅਰ ਵਿਦਿਆਰਥੀ ਇੱਕ ਜੂਨੀਅਰ ਵਿਦਿਆਰਥੀ ਨੂੰ ਕੁੱਟ ਰਹੇ ਸੀ ਤਾਂ ਉਸਨੇ ਜਦੋਂ ਰੋਕਿਆ ਤਾਂ ਬਾਅਦ ਵਿੱਚ ਉਸ ਨੂੰ ਬਾਥਰੂਮ ਵਿੱਚ ਜਾ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ, ਉਸ ਦੀਆਂ ਅੱਖਾਂ ਅਤੇ ਸਿਰ ਦੇ ਉੱਪਰ ਗਹਿਰੇ ਚੋਟ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ। ਪੀੜਤ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਲਈ ਲਿਆਂਦਾ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ। ਪਰ ਸਕੂਲ ਮੈਨੇਜਮੈਂਟ ਦੇ ਕੰਨ ਤੇ ਜੂ ਨਹੀਂ ਸਰਕ ਰਹੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਦਿਆਰਥੀ ਪ੍ਰਭਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਕਲਾਸ ਦੇ ਇਕ ਸਾਥੀ ਦੇ ਵਲੋਂ ਜੂਨੀਅਰ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਜਦੋ ਪੀੜਤ ਵਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਨੌਜਵਾਨ ਆਪਣੇ 8 ਸਾਥੀਆਂ ਦੇ ਨਾਲ ਪ੍ਰਭਪ੍ਰੀਤ ਸਿੰਘ 'ਤੇ ਹਮਲਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੀੜਤ ਵਿਦਿਆਰਥੀ ਵਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਪੀੜਤ ਦੇ ਭਰਾ ਨੇ ਕਿਹਾ ਕਿ ਜੇਕਰ ਨਾਮੀ ਸਕੂਲਾਂ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲ ਰਹੀ ਹੈ ਤਾਂ ਅਸੀਂ ਲੱਖਾਂ ਰੁਪਏ ਲਗਾ ਕੇ ਪੜ੍ਹਾਈ ਤੇ ਖਰਚ ਕਰ ਰਹੇ ਹਾਂ। ਤਾਂ ਇਸ ਦਾ ਫਿਰ ਹੁਣ ਕੀ ਫਾਇਦਾ, ਇਸ ਤੋਂ ਵਧੀਆ ਤਾਂ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਹੀ ਪੜ੍ਹਾ ਲੈਂਦੇ। ਪੁਲਿਸ ਵੱਲੋਂ ਪੀੜਤ ਵਿਦਿਆਰਥੀ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਜਾਨਪਾਲ ਸਿੰਘ ਨੇ ਕਿਹਾ ਕਿ ਜੋ ਇਹ ਲੜਾਈ ਹੋਈ ਹੈ ਸਕੂਲ ਦੇ ਅੰਦਰ ਹੋਈ ਹੈ ਅਤੇ ਪ੍ਰਭਪ੍ਰੀਤ ਸਿੰਘ ਨੂੰ ਸਕੂਲ ਦੇ ਕਰੀਬ ਅੱਠ ਵਿਦਿਆਰਥੀਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਇਸ ਸਬੰਧੀ ਅਸੀਂ ਬਿਆਨ ਹਾਸਲ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ।


