ਮਰਦੇ ਮਰਦੇ ਵੀ ਪੰਜਾਬਣ ਨੇ ਦੇ ਦਿੱਤੀ 3 ਲੋਕਾਂ ਨੂੰ ਜ਼ਿੰਦਗੀ
ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਫਤਿਹਗੜ੍ਹ ਸਾਹਿਬ ਦੇ ਮੁਹੱਲਾ ਬਹਿਲੋਲਪੁਰ, ਬੱਸੀ ਪਠਾਣਾ ਦੀ 17 ਸਾਲਾ ਹਰਪ੍ਰੀਤ ਕੌਰ ਦੇ ਪਰਿਵਾਰ ਨੇ। ਜਿਨ੍ਹਾਂ ਦੀ 17 ਸਾਲਾ ਹਰਪ੍ਰੀਤ ਕੌਰ ਨੂੰ PGI ਹਸਪਤਾਲ ਚੰਡੀਗੜ੍ਹ ਵਿਖੇ ਬ੍ਰੇਨ ਡੈਡ ਹੋਣ ਕਾਰਨ ਮ੍ਰਿਤਕ ਐਲਾਨ ਦਗਿੱਤਾ ਗਿਆ ਸੀ। ਜਿਸਤਂਹ ਬਾਅਦ ਧੀ ਦੇ ਅੰਗ ਦਾਨ ਕਰਨ ਲਈ ਸਹਿਮਤੀ ਦੇ ਕੇ ਆਪਣੀ ਨਿੱਜੀ ਦੁੱਖਾਂ ਭਰੀ ਘੜੀ ਨੂੰ ਕਿਸੇ ਲਈ ਉਮੀਦ ਦੀ ਨਵੀਂ ਕਿਰਨ ਵਿੱਚ ਬਦਲ ਦਿੱਤਾ ਗਿਆ

ਚੰਡੀਗੜ੍ਹ, ਕਵਿਤਾ : ਅੰਗ ਦਾਨ ਮਹਾਂ ਨੇਕੀ ਵਾਲਾ ਕਾਰਜ ਹੈ। ਇਹ ਕੰਮ ਕਰਨ ਦਾ ਜਿਗਰਾ ਕਿਸੇ ਕਿਸੇ ਕੋਲ ਹੀ ਆਉਂਦਾ ਹੈ। ਕੀਤੇ ਅੰਗ ਦਾਨ ਨਾਲ ਕਈ ਮਰੀਜ਼ਾਂ ਦੀ ਜਿ਼ੰਦਗੀ ਬਚਾਈ ਜਾ ਸਕਦਾ ਹੈ। ਇਸ ਨਾਲ ਢੇਰੀ ਢਾਹ ਚੁੱਕੇ ਮਰੀਜ਼ ਨੂੰ ਜਿਊਣ ਦੀ ਆਸ ਅਤੇ ਸਿਹਤਮੰਦ ਜਿ਼ੰਦਗੀ ਜਿਊਣ ਦਾ ਹੋਰ ਮੌਕਾ ਮਿਲਦਾ ਹੈ। ਜੇ ਕੋਈ ਇਸ ਦੁਨੀਆ ਤੋਂ ਰੁਖ਼ਸਤ ਹੁੰਦੇ ਹੋਏ ਕਿਸੇ ਨੂੰ ਆਪਣਾ ਅੰਗ ਦੇ ਜਾਂਦੇ ਹੋ ਤਾਂ ਮਨੁੱਖੀ ਭਲਾਈ ਦਾ ਇਸ ਤੋਂ ਵੱਡਾ ਕਾਰਜ ਹੋਰ ਕੋਈ ਨਹੀਂ ਹੋ ਸਕਦਾ।
ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਫਤਿਹਗੜ੍ਹ ਸਾਹਿਬ ਦੇ ਮੁਹੱਲਾ ਬਹਿਲੋਲਪੁਰ, ਬੱਸੀ ਪਠਾਣਾ ਦੀ 17 ਸਾਲਾ ਹਰਪ੍ਰੀਤ ਕੌਰ ਦੇ ਪਰਿਵਾਰ ਨੇ। ਜਿਨ੍ਹਾਂ ਦੀ 17 ਸਾਲਾ ਹਰਪ੍ਰੀਤ ਕੌਰ ਨੂੰ PGI ਹਸਪਤਾਲ ਚੰਡੀਗੜ੍ਹ ਵਿਖੇ ਬ੍ਰੇਨ ਡੈਡ ਹੋਣ ਕਾਰਨ ਮ੍ਰਿਤਕ ਐਲਾਨ ਦਗਿੱਤਾ ਗਿਆ ਸੀ। ਜਿਸਤਂਹ ਬਾਅਦ ਧੀ ਦੇ ਅੰਗ ਦਾਨ ਕਰਨ ਲਈ ਸਹਿਮਤੀ ਦੇ ਕੇ ਆਪਣੀ ਨਿੱਜੀ ਦੁੱਖਾਂ ਭਰੀ ਘੜੀ ਨੂੰ ਕਿਸੇ ਲਈ ਉਮੀਦ ਦੀ ਨਵੀਂ ਕਿਰਨ ਵਿੱਚ ਬਦਲ ਦਿੱਤਾ ਗਿਆ।
17 ਸਾਲਾ ਹਰਪ੍ਰੀਤ ਕੌਰ, ਜੋ ਕਿ ਬੀਸੀਏ ਦੀ ਪੜ੍ਹਾਈ ਕਰ ਰਹੀ ਸੀ, ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ। ਉਚਾਈ ਤੋਂ ਡਿੱਗਣ ਤੋਂ ਬਾਅਦ, ਉਸ ਦਾ ਕਈ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ, ਪਰ ਅੰਤ ਵਿੱਚ 20 ਅਪ੍ਰੈਲ ਨੂੰ ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਉਸਨੂੰ ਦਿਮਾਗੀ ਤੌਰ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ।
ਘਰ ਵਿੱਚ ਸੋਗ ਸੀ, ਪਰ ਇਸ ਡੂੰਘੇ ਦੁੱਖ ਦੇ ਵਿਚਕਾਰ, ਪਿਤਾ ਸੁਰਿੰਦਰ ਸਿੰਘ ਨੇ ਇੱਕ ਅਜਿਹਾ ਫੈਸਲਾ ਲਿਆ ਜਿਸਨੇ ਹਜ਼ਾਰਾਂ ਦਿਲਾਂ ਨੂੰ ਛੂਹ ਲਿਆ। ਉਸਨੇ ਆਪਣੀ ਧੀ ਦੇ ਸਾਰੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ, ਤਾਂ ਜੋ ਦੂਜਿਆਂ ਨੂੰ ਜੀਵਨ ਮਿਲ ਸਕੇ। ਹਰਪ੍ਰੀਤ ਦੇ ਆਖ਼ਰੀ ਸਾਹ ਨੇ ਤਿੰਨ ਜ਼ਿੰਦਗੀਆਂ ਵਿੱਚ ਇੱਕ ਨਵੀਂ ਸਵੇਰ ਲਿਆਂਦੀ। ਹਰਪ੍ਰੀਤ ਦਾ ਜਿਗਰ ਮੋਹਾਲੀ ਦੇ ਇੱਕ 51 ਸਾਲਾ ਵਿਅਕਤੀ ਨੂੰ ਟਰਾਂਸਪਲਾਂਟ ਕੀਤਾ ਗਿਆ, ਜੋ ਲੰਬੇ ਸਮੇਂ ਤੋਂ ਜਿਗਰ ਫੇਲ੍ਹ ਹੋਣ ਤੋਂ ਪੀੜਤ ਸੀ। ਉਸਦੀ ਇੱਕ ਗੁਰਦਾ ਅਤੇ ਪੈਨਕ੍ਰੀਅਸ ਸੋਲਨ ਦੀ ਇੱਕ 25 ਸਾਲਾ ਔਰਤ ਨੂੰ ਟ੍ਰਾਂਸਪਲਾਂਟ ਕੀਤਾ ਗਿਆ ਸੀ, ਜੋ ਕਿ ਗੁਰਦੇ ਫੇਲ੍ਹ ਹੋਣ ਅਤੇ ਗੰਭੀਰ ਸ਼ੂਗਰ ਤੋਂ ਪੀੜਤ ਸੀ। ਜਦੋਂ ਕਿ ਦੂਜਾ ਗੁਰਦਾ ਚੰਡੀਗੜ੍ਹ ਦੇ ਇੱਕ 36 ਸਾਲਾ ਵਿਅਕਤੀ ਨੂੰ ਟ੍ਰਾਂਸਪਲਾਂਟ ਕੀਤਾ ਗਿਆ, ਜੋ ਲੰਬੇ ਸਮੇਂ ਤੋਂ ਡਾਇਲਸਿਸ 'ਤੇ ਨਿਰਭਰ ਸੀ।
ਤਿੰਨੋਂ ਮਰੀਜ਼ ਹੁਣ ਠੀਕ ਹੋ ਰਹੇ ਹਨ ਅਤੇ ਹਰਪ੍ਰੀਤ ਅਤੇ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਇਸ ਸ਼ਾਨਦਾਰ ਪਹਿਲਕਦਮੀ ਕਾਰਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਫਿਰ ਤੋਂ ਉਮੀਦ ਦੀ ਕਿਰਨ ਜਾਗ ਪਈ ਹੈ। ਪਿਤਾ ਸੁਰਿੰਦਰ ਸਿੰਘ ਨੇ ਨਮ ਅੱਖਾਂ ਨਾਲ ਕਿਹਾ, 'ਹਰਪ੍ਰੀਤ ਸਾਡੀ ਦੁਨੀਆ ਸੀ।' ਉਸ ਨੂੰ ਗੁਆਉਣਾ ਅਸਹਿ ਹੈ, ਪਰ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਉਸ ਦੇ ਕਾਰਨ ਤਿੰਨ ਘਰਾਂ ਵਿੱਚ ਖੁਸ਼ੀਆਂ ਵਾਪਸ ਆ ਗਈਆਂ ਹਨ। ਉਹ ਹਮੇਸ਼ਾ ਦੂਜਿਆਂ ਦੀ ਮਦਦ ਕਰਨਾ ਚਾਹੁੰਦੀ ਸੀ, ਅਤੇ ਉਹ ਅੱਜ ਵੀ ਇਹੀ ਕਰ ਰਹੀ ਹੈ।
ਭਾਰਤ ਵਿੱਚ ਹਰ ਸਾਲ 2.50 ਲੱਖ ਲੋਕਾਂ ਨੂੰ ਗੁਰਦਿਆਂ, 80 ਹਜ਼ਾਰ ਨੂੰ ਜਿਗਰ, 50 ਹਜ਼ਾਰ ਨੂੰ ਦਿਲ ਅਤੇ ਇਕ ਲੱਖ ਲੋਕਾਂ ਨੂੰ ਅੱਖਾਂ ਦੇ ਕੋਰਨੀਆਂ ਦੀ ਲੋੜ ਪੈਂਦੀ ਹੈ। ਦੁੱਖਦਾਈ ਪਹਿਲੂ ਹੈ ਕਿ ਦੇਸ਼ ਵਿੱਚ ਹਰ ਸਾਲ ਪੰਜ ਲੱਖ ਮੌਤਾਂ ਅੰਗ ਟਰਾਂਸਪਲਾਂਟ ਨਾ ਹੋਣ ਕਾਰਨ ਹੁੰਦੀਆਂ ਹਨ। ਇਸ ਦਾ ਵੱਡਾ ਕਾਰਨ ਹੈ ਕਿ ਜਿ਼ਆਦਾਤਰ ਲੋਕਾਂ ਵਿੱਚ ਅੰਗ ਦਾਨ ਕਰਨ ਬਾਰੇ ਵਿਗਿਆਨਕ ਸੋਚ, ਮਹੱਤਤਾ, ਜਾਗਰੂਕਤਾ ਅਤੇ ਜਾਣਕਾਰੀ ਦੀ ਘਾਟ ਹੈ ਜਿਸ ਕਾਰਨ ਲੱਖਾਂ ਮ੍ਰਿਤਕ ਸਰੀਰਾਂ ਦੇ ਕੀਮਤੀ ਅੰਗ ਅੰਤਿਮ ਸੰਸਕਾਰ ਦੇ ਨਾਲ ਹੀ ਰੋਜ਼ਾਨਾ ਅੱਗ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ;
ਉੱਧਰ, ਲੱਖਾਂ ਲੋੜਵੰਦ ਮਰੀਜ਼ ਅੰਗ ਦਾਨੀਆਂ ਦੀ ਇੰਤਜ਼ਾਰ ਕਰਦੇ ਮੌਤ ਦੇ ਮੂੰਹ ਚਲੇ ਜਾਂਦੇ ਹਨ। ਇਸ ਲਈ ਮੌਜੂਦਾ ਹਕੂਮਤਾਂ, ਸਿਹਤ ਵਿਭਾਗ, ਹਸਪਤਾਲਾਂ ਅਤੇ ਡਾਕਟਰਾਂ ਨੂੰ ਇਸ ਬਾਰੇ ਵੱਡੇ ਪੱਧਰ ’ਤੇ ਵਿਗਿਆਨਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਅੰਗ ਟਰਾਂਸਪਲਾਂਟ ਦੀ ਸਹੂਲਤ ਮੁਫ਼ਤ ਕਰਨ ਦੀ ਨੇਕ ਨੀਤੀ ਦਿਖਾਉਣੀ ਚਾਹੀਦੀ ਹੈ। ਦੁਨੀਆ ਵਿੱਚ ਅਮਰ ਹੋਣ ਅਤੇ ਮਹਾਂ ਨੇਕੀ ਲਈ ਅੰਗ ਦਾਨ ਤੋਂ ਵਧੀਆ ਬਦਲ ਹੋਰ ਕੋਈ ਨਹੀਂ ਹੋ ਸਕਦਾ।