Begin typing your search above and press return to search.

ਸ੍ਰੀ ਮੁਕਤਸਰ ਸਾਹਿਬ ਦੀ ਘੋੜਾ ਮੰਡੀ ’ਚ ਪੁੱਜੇ ਸ਼ੇਰਾਂ ਵਰਗੇ ਕੁੱਤੇ

ਮਾਘੀ ਦੇ ਮੇਲੇ ’ਤੇ ਲੱਗੀ ਵਿਸ਼ੇਸ਼ ਘੋੜਾ ਮੰਡੀ ਵਿਚ ਵੱਖ ਵੱਖ ਕਿਸਮਾਂ ਦੇ ਕੁੱਤਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਐ, ਜਿਸ ਵਿਚ ਲੋਕ ਆਪਣੇ ਵੱਖ ਵੱਖ ਕਿਸਮਾਂ ਦੇ ਕੁੱਤੇ ਲੈ ਕੇ ਪਹੁੰਚਦੇ ਨੇ। ਘੋੜਾ ਮੰਡੀ ਦੌਰਾਨ ਤਿੱਬਤੀਅਨ ਨਸਲ ਦੇ ਕੁੱਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਸ਼ੇਰਾਂ ਵਰਗੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ ਦੇਖਣ ਲਈ ਲੋਕਾਂ ਦੀ ਕਾਫ਼ੀ ਭੀੜ ਦੇਖੀ ਗਈ।

ਸ੍ਰੀ ਮੁਕਤਸਰ ਸਾਹਿਬ ਦੀ ਘੋੜਾ ਮੰਡੀ ’ਚ ਪੁੱਜੇ ਸ਼ੇਰਾਂ ਵਰਗੇ ਕੁੱਤੇ
X

Makhan shahBy : Makhan shah

  |  17 Jan 2025 2:32 PM IST

  • whatsapp
  • Telegram

ਸ੍ਰੀ ਮੁਕਤਸਰ ਸਾਹਿਬ : ਮਾਘੀ ਦੇ ਮੇਲੇ ’ਤੇ ਲੱਗੀ ਵਿਸ਼ੇਸ਼ ਘੋੜਾ ਮੰਡੀ ਵਿਚ ਵੱਖ ਵੱਖ ਕਿਸਮਾਂ ਦੇ ਕੁੱਤਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਐ, ਜਿਸ ਵਿਚ ਲੋਕ ਆਪਣੇ ਵੱਖ ਵੱਖ ਕਿਸਮਾਂ ਦੇ ਕੁੱਤੇ ਲੈ ਕੇ ਪਹੁੰਚਦੇ ਨੇ। ਘੋੜਾ ਮੰਡੀ ਦੌਰਾਨ ਤਿੱਬਤੀਅਨ ਨਸਲ ਦੇ ਕੁੱਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਸ਼ੇਰਾਂ ਵਰਗੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ ਦੇਖਣ ਲਈ ਲੋਕਾਂ ਦੀ ਕਾਫ਼ੀ ਭੀੜ ਦੇਖੀ ਗਈ।


ਮਾਘੀ ਮੇਲੇ ਮੌਕੇ ਲੱਗੀ ਘੋੜਾ ਮੰਡੀ ਵਿਚ ਕੁੱਤਿਆਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦੌਰਾਨ ਤਿੱਬਤੀਅਨ ਨਸਲ ਦੇ ਕੁੱਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਹਰ ਕੋਈ ਇਨ੍ਹਾਂ ਸ਼ੇਰਾਂ ਵਰਗੇ ਕੁੱਤਿਆਂ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ। ਇਸ ਸਬੰਧੀ ਕੁੱਤਿਆਂ ਦੇ ਮਾਲਕ ਸੁਬੇਗ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਹ ਤਿੱਬਤੀਅਨ ਨਸਲ ਦੇ ਕੁੱਤੇ ਨੇ ਜੋ ਕਾਫ਼ੀ ਸਮਝਦਾਰ ਅਤੇ ਮਾਲਕ ਪ੍ਰਤੀ ਵਫ਼ਾਦਾਰ ਹੁੰਦੇ ਨੇ। ਉਨ੍ਹਾਂ ਆਖਿਆ ਕਿ ਉਹ ਕਾਫ਼ੀ ਸਮੇਂ ਤੋਂ ਇਸੇ ਬ੍ਰੀਡ ਦੇ ਕੁੱਤੇ ਪਾਲਦੇ ਆ ਰਹੇ ਨੇ। ਉਨ੍ਹਾਂ ਨੇ ਕੁੱਤਿਆਂ ਦੀ ਖ਼ੁਰਾਕ ਅਤੇ ਹੋਰ ਜਾਣਕਾਰੀ ਵੀ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ।


ਘੋੜਾ ਮੰਡੀ ਦੌਰਾਨ ਸੰਜਮ ਸਟੱਡ ਫਾਰਮ ਬਾਦਲ ਦੇ ਘੋੜਾ ਪਾਲਕ ਵਿਰਕਮਜੀਤ ਸਿੰਘ ਵਿੱਕੀ ਬਰਾੜ ਨੇ ਆਪਣੇ ਮਾਰਵਾੜੀ ਨਸਲ ਦੇ ਘੋੜੇ ਡੇਵਿਡ ਦੀ ਕੀਮਤ 21 ਕਰੋੜ ਰੁਪਏ ਦੱਸੀ। ਵਿੱਕੀ ਨੇ ਦਾਅਵਾ ਕੀਤਾ ਕਿ 38 ਮਹੀਨੇ ਦਾ ਇਹ ਘੋੜਾ 72 ਇੰਚ ਉਚਾ ਐ ਜੋ ਭਾਰਤ ਵਿਚ ਸਭ ਤੋਂ ਵੱਧ ਉਚਾ ਐ।

ਦੱਸ ਦਈਏ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੀ ਵਿਸ਼ਵ ਪੱਧਰੀ ਘੋੜਾ ਮੰਡੀ ਵਿਚ ਲਗਭਗ 100 ਕਰੋੜ ਰੁਪਏ ਮੁੱਲ ਦੇ ਘੋੜੇ ਘੋੜੀਆਂ ਇਕੱਠੇ ਕੀਤੇ ਹੋਏ ਨੇ ਅਤੇ ਇਹ ਮੰਡੀ ਕਰੀਬ 10 ਦਿਨਾਂ ਤੱਕ ਚਲਦੀ ਐ।

Next Story
ਤਾਜ਼ਾ ਖਬਰਾਂ
Share it