Begin typing your search above and press return to search.

ਹਰੀਹਰ ਮੰਦਰ ਦੇ ਬਿਆਨ 'ਤੇ ਹੁਣ ਆਇਆ ਧੀਰੇਂਦਰ ਸ਼ਾਸਤਰੀ ਦਾ ਸਪੱਸ਼ਟੀਕਰਨ

ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਹਰੀਹਰ ਮੰਦਰ ਦੇ ਬਿਆਨ 'ਤੇ ਹੁਣ ਸਪੱਸ਼ਟੀਕਰਨ ਦਿੱਤਾ ਹੈ। ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਹਰਿਮੰਦਰ ਸਾਹਿਬ ਬਾਰੇ ਨਹੀਂ ਸਗੋਂ ਸੰਭਲ ਦੇ ਹਰਿਹਰ ਮੰਦਰ ਬਾਰੇ ਗੱਲ ਕੀਤੀ ਸੀ। ਜਿਸਤੋਂ ਬਾਅਦ ਬਰਜਿੰਦਰ ਪਰਵਾਨਾ ਨੇ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ

ਹਰੀਹਰ ਮੰਦਰ ਦੇ ਬਿਆਨ ਤੇ ਹੁਣ ਆਇਆ ਧੀਰੇਂਦਰ ਸ਼ਾਸਤਰੀ ਦਾ ਸਪੱਸ਼ਟੀਕਰਨ
X

Makhan shahBy : Makhan shah

  |  3 Dec 2024 6:39 PM IST

  • whatsapp
  • Telegram

ਚੰਡੀਗੜ੍ਹ,ਕਵਿਤਾ : ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਹਰੀਹਰ ਮੰਦਰ ਦੇ ਬਿਆਨ 'ਤੇ ਹੁਣ ਸਪੱਸ਼ਟੀਕਰਨ ਦਿੱਤਾ ਹੈ। ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਹਰਿਮੰਦਰ ਸਾਹਿਬ ਬਾਰੇ ਨਹੀਂ ਸਗੋਂ ਸੰਭਲ ਦੇ ਹਰਿਹਰ ਮੰਦਰ ਬਾਰੇ ਗੱਲ ਕੀਤੀ ਸੀ। ਜਿਸਤੋਂ ਬਾਅਦ ਬਰਜਿੰਦਰ ਪਰਵਾਨਾ ਨੇ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਫਿਰ ਵਿਰੇਸ਼ ਸ਼ਾਂਡਿਲਿਆ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਬਰਜਿੰਦਰ ਪਰਵਾਨਾ ਖਿਲਾਫ਼ ਸਖਤ ਐਕਸ਼ਨ ਲਿਆ।

ਭਖਦੇ ਪੂਰੇ ਵਿਵਾਦ ਸਬੰਧੀ ਨਿਹੰਗ ਹਰਜੀਤ ਸਿੰਘ ਰਸੂਲਪੁਰ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਸ਼ਾਸਤਰੀ ਨਾਲ ਮੁਲਾਕਾਤ ਵੀ ਕੀਤੀ ਸੀ। ਸ਼ਾਸਤਰੀ ਦੇ ਸਪੱਸ਼ਟੀਕਰਨ ਤੋਂ ਬਾਅਦ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਵੀਡੀਓ ਬਣਾਉਣ ਦਾ ਮਕਸਦ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਧੀਰੇਂਦਰ ਸ਼ਾਸਤਰੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੰਜਾਬ ਦੇ ਲੋਕਾਂ ਨੂੰ ਨਾ ਭੜਕਾਓ। ਤੁਹਾਨੂੰ ਦੱਸ ਦੇਈਏ ਕਿ ਸ਼ਾਸਤਰੀ ਨੇ ਮੁਰਾਦਾਬਾਦ ਵਿੱਚ ਕਿਹਾ ਸੀ ਕਿ ਇਹ ਸਹੀ ਸਮਾਂ ਹੈ ਕਿ ਹਰੀਹਰ ਮੰਦਰ ਵਿੱਚ ਵੀ ਰੁਦਰਾਭਿਸ਼ੇਕ ਕੀਤਾ ਜਾਵੇ। ਇਸ ਤੋਂ ਬਾਅਦ ਪੰਜਾਬ ਦੇ ਬਰਜਿੰਦਰ ਪਰਵਾਨਾ ਨੇ ਇਸ ਨੂੰ ਹਰਿਮੰਦਰ ਸਾਹਿਬ ਨਾਲ ਜੋੜ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਨੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।

ਦਰਅਸਲ ਮੁਰਾਦਾਬਾਦ 'ਚ ਇਕ ਧਾਰਮਿਕ ਪ੍ਰੋਗਰਾਮ 'ਚ ਧੀਰੇਂਦਰ ਸ਼ਾਸਤਰੀ ਨੇ ਕਿਹਾ ਸੀ- ਹੁਣ ਆਵਾਜ਼ ਇੱਥੇ ਵੀ ਪਹੁੰਚ ਗਈ ਹੈ। ਹੁਣ ਉਸ ਮੰਦਰ ਦੀ ਪੂਜਾ ਵੀ ਜਲਦੀ ਤੋਂ ਜਲਦੀ ਸ਼ੁਰੂ ਹੋਣੀ ਚਾਹੀਦੀ ਹੈ। ਰਾਮ ਜੀ ਅਯੁੱਧਿਆ ਬੈਠ ਗਏ। ਭਗਵਾਨ ਨੰਦੀ ਕਾਸ਼ੀ ਵਿੱਚ ਪ੍ਰਗਟ ਹੋ ਗਏ। ਇਹ ਸ਼ੁਭ ਸਮਾਂ ਹੈ। ਹੁਣ ਅਭਿਸ਼ੇਕ... ਰੁਦਰਾਭਿਸ਼ੇਕ ਹਰੀਹਰ ਮੰਦਰ 'ਚ ਵੀ ਕੀਤਾ ਜਾਣਾ ਚਾਹੀਦਾ। ਬਾਬਾ ਬਾਗੇਸ਼ਵਰ ਦੇ ਇਸ ਬਿਆਨ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਇਹ ਹਰਿਮੰਦਰ ਸਾਹਿਬ ਲਈ ਨਹੀਂ ਸਗੋਂ ਕਲਕੀ ਧਾਮ ਸੰਭਲ ਲਈ ਸੀ।

ਇਸ ਬਿਆਨ ਨੂੰ ਲੈ ਕੇ ਬਰਜਿੰਦਰ ਪਰਵਾਨਾ ਨੇ ਕਿਹਾ ਸੀ- ਬਾਗੇਸ਼ਵਰ ਧਾਮ ਦੇ ਸਾਧੂ ਨੇ ਬਿਆਨ ਦਿੱਤਾ ਸੀ ਕਿ ਅਸੀਂ ਹਰਿਮੰਦਰ 'ਚ ਪੂਜਾ ਕਰਾਂਗੇ। ਅਭਿਸ਼ੇਕ ਕਰਾਂਗੇ ਅਤੇ ਮੰਦਰ ਦਾ ਨਿਰਮਾਣ ਕਰਨਗੇ। ਮੈਂ ਕਹਿੰਦਾ ਆ, ਆਓ ਪਰ ਇੱਕ ਗੱਲ ਯਾਦ ਰੱਖੋ, ਅਸੀਂ ਇੰਦਰਾ ਗਾਂਧੀ ਨੂੰ ਮਾਰਿਆ ਸੀ। ਉਸ ਨੂੰ ਅੰਦਰ ਪੈਰ ਰੱਖਣ ਨਹੀਂ ਦਿੱਤਾ। ਇਥੇ ਲੱਖਾਂ ਦੀ ਫੌਜ ਆਈ ਜਿਸਨੂੰ ਅਸੀਂ ਗੋਲੀਆਂ ਨਾਲ ਤਬਾਹ ਕਰ ਦਿੱਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਵਿੱਚ ਬੰਬ ਧਮਾਕੇ ਨਾਲ ਉਡਾ ਦਿੱਤਾ।

ਪਰਵਾਨਾ ਨੇ ਅੱਗੇ ਕਿਹਾ ਕਿ ਬਾਗੇਸ਼ਵਰ ਵਾਲਾ ਬਾਬਾ ਨੋਟ ਕਰ ਲੇ ਅੱਜ ਤੋਂ ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅਸੀਂ ਤੁਹਾਡੇ ਉੱਤੇ ਵੀ ਹਮਲਾ ਕਰਾਂਗੇ ਭਾਵੇਂ ਓਹ ਜਿਵੇਂ ਮਰਜੀ ਹੋਵੇ। ਤੂੰ ਆ ਤਾਂ ਸਹੀ। ਹਰਿਮੰਦਰ ਸਾਹਿਬ ਛੱਡੋ, ਬਾਗੇਸ਼ਵਰ ਵਾਲੇ ਬਾਬਾ ਅੰਮ੍ਰਿਤਸਰ ਜਾਂ ਪੰਜਾਬ ਆ ਕੇ ਦਿਖਾਵੇ।

ਇਸ ਮਾਮਲੇ ਵਿੱਚ ਐਂਟੀ ਟੈਰਰਿਸਟ ਫਰੰਟ ਇੰਡੀਆ ਅਤੇ ਵਿਸ਼ਵ ਹਿੰਦੂ ਤਖ਼ਤ ਦੇ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਪਰਵਾਨਾ ਦੀ ਧਮਕੀ ਦਾ ਸਖ਼ਤ ਵਿਰੋਧ ਕੀਤਾ ਹੈ। ਸ਼ਾਂਡਿਲਿਆ ਨੇ ਕਿਹਾ ਕਿ ਬਰਜਿੰਦਰ ਪਰਵਾਨਾ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਭੇਜੀ ਹੈ।

ਸ਼ਾਂਡਿਲਿਆ ਨੇ ਦੋਸ਼ ਲਾਇਆ ਕਿ ਪਰਵਾਨਾ ਨੇ ਹਿੰਦੂ-ਸਿੱਖ ਭਾਈਚਾਰਾ ਤੋੜਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨਗੇ।

Next Story
ਤਾਜ਼ਾ ਖਬਰਾਂ
Share it