ਢੱਡਰੀਆਂਵਾਲੇ ਨੂੰ ਮਿਲੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਬਾਰੇ ਇਕ ਅਹਿਮ ਖਬਰ ਨਿਕਲ ਕੇ ਸਾਮਣੇ ਆ ਰਹੀ ਹੈ, ਜਿਸ ਵਿਚ ਅੱਜ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪੰਜ ਸਿੰਘ ਸਹਿਬਾਨਾਂ ਸਨਮੁਖ ਪੇਸ਼ ਹੋਏ, ਜਿਥੇ ਓਹਨਾ ਵਲੋਂ ਆਪਣੀਆਂ ਕੀਤੀਆਂ ਗ਼ਲਤ ਬਿਆਨੀਆਂ ਨੂੰ ਸਵੀਕਾਰ ਕੀਤਾ ਅਤੇ ਉਹਨਾਂ ਗ਼ਲਤ ਬਿਆਨੀਆਂ ਦੀ ਮਾਫ਼ੀ ਮੰਗੀ,

ਅੰਮ੍ਰਿਤਸਰ (ਜਗਮੀਤ ਸਿੰਘ) : ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਬਾਰੇ ਇਕ ਅਹਿਮ ਖਬਰ ਨਿਕਲ ਕੇ ਸਾਮਣੇ ਆ ਰਹੀ ਹੈ, ਜਿਸ ਵਿਚ ਅੱਜ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪੰਜ ਸਿੰਘ ਸਹਿਬਾਨਾਂ ਸਨਮੁਖ ਪੇਸ਼ ਹੋਏ, ਜਿਥੇ ਓਹਨਾ ਵਲੋਂ ਆਪਣੀਆਂ ਕੀਤੀਆਂ ਗ਼ਲਤ ਬਿਆਨੀਆਂ ਨੂੰ ਸਵੀਕਾਰ ਕੀਤਾ ਅਤੇ ਉਹਨਾਂ ਗ਼ਲਤ ਬਿਆਨੀਆਂ ਦੀ ਮਾਫ਼ੀ ਮੰਗੀ, ਇਸ ਤੇ ਪੰਜ ਸਿੰਘ ਸਹਿਨਾਬਾਨਾਂ ਵਲੋਂ ਢੱਡਰੀਆਂਵਾਲਿਆ ਦੀ ਮਾਫੀ ਨੂੰ ਸਵੀਕਾਰ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਢੱਡਰੀਆਂਵਾਲਿਆ ਦੇ ਦੀਵਾਨ ਤੇ ਰੋਕ ਨੂੰ ਹਟਾ ਦਿੱਤਾ ਗਿਆ, ਅਤੇ ਅਗਾਂਹ ਤੋਂ ਭਾਈ ਰਣਜੀਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ , ਸ਼੍ਰੀ ਅਖਾਲ ਤਖ਼ਤ ਸਾਹਿਬ ਤੇ ਪੰਥਕ ਰਿਵਾਇਤਾਂ, ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰਮਤਿ ਪ੍ਰਚਾਰ ਕਰਨ ਦਾ ਆਦੇਸ਼ ਦਿੱਤਾ ਗਿਆ,
ਪੰਜ ਸਿੰਘ ਸਹਿਬਾਨਾਂ ਵਲੋਂ ਭਾਈ ਰਣਜੀਤ ਸਿੰਘ ਨੂੰ ਪੰਥ ਵਲੋਂ ਹਦਾਇਤਾਂ ਦਿੱਤੀਆਂ ਗਈਆਂ,
1.ਸ਼੍ਰੀ ਗੁਰੂ ਗਰੰਥ ਸਾਹਿਬ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰਮਤਿ ਅਤੇ ਸਿੱਖੀ ਪ੍ਰਚਾਰ ਕੀਤਾ ਜਾਵੇ,
2.ਗੁਰੂ ਘਰ ਦੇ ਪਵਿੱਤਰ ਸਰੋਵਰਾਂ ਬਾਰੇ ਕੋਈ ਵੀ ਗ਼ਲਤ ਬਿਆਨੀ ਨਾ ਕੀਤੀ ਜਾਵੇ.
3. ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਤੇ ਗੁਰ ਇਤਿਹਾਸ ਸੁਣਿਆ ਜਾਵੇ.
4. ਗੁਰਮਤਿ ਦੀਵਾਨਾ ਰਾਹੀਂ ਸਾਰੀ ਸਿੱਖ ਕੌਮ ਨੂੰ ਇਕਜੁਟ ਕਰਨ ਦੇ ਉਪਰਾਲੇ ਕੀਤੇ ਜਾਣ.
5. ਕਿਸੇ ਵੀ ਧਾਰਮਿਕ ਜੱਥੇਬੰਦੀ ਖ਼ਿਲਾਫ਼ ਕਿਸੇ ਤਰਾਂ ਦੀ ਕੋਈ ਨਿੱਜੀ ਟਿਪਣੀ ਨਾ ਕੀਤੀ ਜਾਵੇ.
ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਨੇਂ ਪੰਜ ਸਿੰਘ ਸਹਿਬਾਨਾਂ ਵਲੋਂ ਕੀਤੇ ਗਏ ਸਾਰੇ ਹੁਕਮ ਪ੍ਰਵਾਨ ਕੀਤੇ, ਇਸ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਢੱਡਰੀਆਂਵਾਲਿਆ ਦੇ ਦੀਵਾਨਾ ਦੇ ਲਗਾਈ ਹੋਈ ਰੋਕ ਨੂੰ ਹਟਾ ਦਿੱਤਾ ਗਿਆ, ਅਤੇ ਇਹ ਵੀ ਕਿਹਾ ਗਿਆ ਕੇ ਜੇਕਰ ਭਾਈ ਰਣਜੀਤ ਸਿੰਘ ਨੂੰ ਭਵਿੱਖ ਵਿਚ ਗੁਰਮਤਿ ਪ੍ਰਚਾਰ ਕਰਨ ਵਿਚ ਕਿਸੇ ਤਰਾਂ ਦੀ ਕੋਈ ਸੱਮਸਿਆ ਆਉਂਦੀ ਹੈ ਤਾਂ ਉਹ ਵੀ ਆਪਣਾ ਮਾਮਲਾ ਸ਼੍ਰੀ ਅਕਾਲ ਤਖ਼ਤਰ ਸਾਹਿਬ ਦੇ ਸਾਮਣੇ ਰੱਖ ਸਕਦੇ ਹਨ, ਜਿਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਵਲੋਂ 501 ਰੁਪਏ ਦੇ ਕੜਾਹ ਪ੍ਰਸ਼ਾਦ ਦੀ ਦੇਗ਼ ਕਰਵਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ,
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਨੇ ਕਿਹਾ ਕਿ ਅੱਜ ਧਰਮ ਪਰਿਵਰਤਨ ਬੜੀ ਤੇਜੀ ਨਾਲ ਹੋ ਕੀਤਾ ਜਾ ਰਿਹਾ ਤੇ ਪੰਜਾਬ ਦੀ ਨੌਜਵਾਨੀ ਵੱਡੇ ਪੱਧਰ ਤੇ ਨਸ਼ਿਆਂ ਵਿਚ ਘਿਰੀ ਹੋਈ ਹੈ, ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਵਲੋਂ ਚਲਾਈ ਸਿੱਖੀ ਦੀ ਲਹਿਰ ਤੇ ਮੈਨੂੰ ਸੱਦਾ ਦਿੱਤਾ ਗਿਆ, ਜਿਸ ਦੀ ਅੱਜ ਵੱਡੇ ਪੱਧਰ ਤੇ ਲੋੜ ਹੈ, ਇਸ ਲਈ ਮੈਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਆਪਣੇ ਬੋਲੇ ਗਏ ਅਪਸ਼ਬਦਾ ਦੀ ਮਾਫ਼ੀ ਮੰਗੀ ਹੈ,
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੇਰਾ 20 ਸਾਲ ਦਾ ਧਰਮ ਪ੍ਰਚਾਰ ਦਾ ਤਜਰਬਾ ਹੈ ਅਤੇ ਅਸੀਂ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਹੈ, ਤੇ ਅਗਾਂਹ ਤੋਂ ਵੀ ਅਸੀਂ ਤਕੜੇ ਹੋ ਕੇ ਸੰਗਤਾਂ ਨੂੰ ਅੰਮ੍ਰਿਤ ਛਕਾਵਾਂਗੇ, ਅਤੇ ਪੰਥ ਦੇ ਸਾਰੇ ਧਰਮ ਪ੍ਰਚਾਰਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ,
ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਨੇ ਕਿਹਾ ਕਿ ਹੁਣ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਵੀ ਆਪਣੀ ਲਗਾਈ ਸ਼ਬੀਲ ਤੇ ਚਲਾਈਆਂ ਗੋਲੀਆਂ ਤੇ ਆਪਣੀ ਗ਼ਲਤੀ ਮੰਨਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗਾਂ ਲਈ ਕਿਹਾ ਗਿਆ, ਜੋ ਹੋਰ ਵੀ ਚੰਗੀ ਗੱਲ ਹੋਵੇਗੀ ਤੇ ਜਿਸ ਨਾਲ ਸਾਰੇ ਪੰਥ ਵਿਚ ਏਕਾ ਹੋਵੇਗਾ,