ਡੇਰਾ ਪ੍ਰੇਮੀਆਂ ਨੂੰ ਪਨੀਰ ਦੀ ਥਾਂ ਖਵਾਇਆ ਚਿਕਨ
ਸ਼੍ਰੀ ਮੁਕਤਸਰ ਸਾਹਿਬ ਦੇ ਨਾਮੀ ਹੋਟਲ ਕਿੰਗ ਕਲਿਫ ਤੇ ਡੇਰਾ ਪ੍ਰੇਮੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਪੈਰੀ ਪੈਰੀ ਪਨੀਰ ਦਾ ਆਰਡਰ ਦਿੱਤਾ ਸੀ ਤੇ ਸਟਾਫ ਨੇ ਸਾਨੂੰ ਪੈਰੀ ਪੈਰੀ ਚਿਕਨ ਲਿਆ ਦਿੱਤਾ ਜੋ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਾਂ ਸਾਡਾ ਹੋਟਲ ਵਾਲਿਆਂ ਨੇ ਧਰਮ ਭ੍ਰਿਸ਼ਟ ਕਰ ਦਿੱਤਾ ਜਦੋਂ ਅਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਤੁਹਾਨੂੰ ਬਿੱਲ ਮਾਫ ਕਰ ਦਿੰਦੇ ਹਾਂ।

ਸ੍ਰੀ ਮੁਕਤਸਰ ਸਾਹਿਬ, ਕਵਿਤਾ : ਸ਼੍ਰੀ ਮੁਕਤਸਰ ਸਾਹਿਬ ਦੇ ਨਾਮੀ ਹੋਟਲ ਕਿੰਗ ਕਲਿਫ ਤੇ ਡੇਰਾ ਪ੍ਰੇਮੀਆਂ ਨੇ ਦੇਰ ਰਾਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਪੈਰੀ ਪੈਰੀ ਪਨੀਰ ਦਾ ਆਰਡਰ ਦਿੱਤਾ ਸੀ ਤੇ ਸਟਾਫ ਨੇ ਸਾਨੂੰ ਪੈਰੀ ਪੈਰੀ ਚਿਕਨ ਲਿਆ ਦਿੱਤਾ ਜੋ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਾਂ ਸਾਡਾ ਹੋਟਲ ਵਾਲਿਆਂ ਨੇ ਧਰਮ ਭ੍ਰਿਸ਼ਟ ਕਰ ਦਿੱਤਾ ਜਦੋਂ ਅਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਤੁਹਾਨੂੰ ਬਿੱਲ ਮਾਫ ਕਰ ਦਿੰਦੇ ਹਾਂ। ਹਾਲਾਂਕਿ ਹੁਣ ਡੇਰਾ ਪ੍ਰੇਮੀਆਂ ਨੇ ਮੰਗ ਕੀਤੀ ਕਿ ਇਸ ਨਾਮੀ ਹੋਟਲ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹਾ।
ਇਸ ਸਬੰਧੀ ਸੁਖਚੈਨ ਸਿੰਘ ਵਾਸੀ ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਇਕ ਨਾਮੀ ਹੋਟਲ ’ਚ ਪੈਰੀ ਪੈਰੀ ਵੈੱਜ ਪਨੀਰ ਖਾਣ ਵਾਸਤੇ ਆਏ ਸਨ। ਉਨ੍ਹਾਂ ਹੋਟਲ ਦੇ ਮੁਲਾਜ਼ਮ ਨੂੰ ਪੈਰੀ ਪੈਰੀ ਵੈੱਜ ਪਨੀਰ ਆਰਡਰ ਕੀਤਾ ਸੀ। ਪਰ ਹੋਟਲ ਵਾਲਿਆਂ ਨੇ ਉਨ੍ਹਾਂ ਨੂੰ ਪੈਰੀ ਪੈਰੀ ਚਿਕਨ ਦੇ ਦਿੱਤਾ। ਉਸਨੇ ਦੱਸਿਆ ਕਿ ਉਹ ਡੇਰਾ ਸਿਰਸਾ ਪ੍ਰੇਮੀ ਹਨ ਤੇ ਅਜਿਹਾ ਕਰ ਕੇ ਹੋਟਲ ਵਾਲਿਆਂ ਨੇ ਉਸਦਾ ਧਰਮ ਭ੍ਰਿਸ਼ਟ ਕਰ ਦਿੱਤਾ। ਉਨ੍ਹਾਂ ਨੇ ਜ਼ਿੰਦਗੀ ’ਚ ਕਦੇ ਚਿਕਨ ਨਹੀਂ ਖਾਧਾ ਤੇ ਅੱਜ ਹੋਟਲ ਵਾਲਿਆਂ ਨੇ ਧੋਖੇ ਨਾਲ ਖੁਆ ਦਿੱਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੋਟਲ ਮੈਨੇਜਮੈਂਟ ਖਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਦੂਜੇ ਪਾਸੇ ਆਰਡਰ ਲੈਣ ਆਏ ਵਿਅਕਤੀ ਦਾ ਕਹਿਣਾ ਹੈ ਗਕਿ ਸਾਡੇ ਮੈਨਿਊ ਵਿੱਚ ਨੌਨ-ਵੈੱਜ ਹੀ ਹੈ ਅਤੇ ਇਨ੍ਹਾਂ ਨੇ ਸਿਰਫ ਪੈਰੀ ਪੈਰੀ ਕਿਹਾ ਅਤੇ ਅਸੀਂ ਆਪਣੇ ਮੈਨਿਊ ਦੇ ਹਿਸਾਬ ਨਾਲ ਪੈਰੀ ਪੈਰੀ ਚਿਕਨ ਲੈ ਆਏ।
ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਪੀੜਤ ਪਰਿਵਾਰ ਦਾ ਕਹਿਣ ਹੈ ਕਿ ਮੀਡੀਆ ਆਉਣ ਤੋਂ ਪਹਿਲਾਂ ਇਹ ਆਪਣੀ ਗਲਤੀ ਮੰਨ ਗਏ ਸੀ ਪਰ ਜਦੋਂ ਇਨ੍ਹਾਂ ਨੇ ਮੀਡੀਆ ਦੇਖਿਆ ਤਾਂ ਆਪਣੀ ਗਲਤੀ ਮੰਨ ਤੋਂ ਇਨਕਾਰ ਕਰਨ ਲੱਗ ਗਏ। ਪਰਿਵਾਰ ਦਾ ਕਹਿਣਾ ਹੈ ਕਿ ਅੱਜ ਸਾਡੇ ਨਾਲ ਹੋਇਆ ਅੱਗੇ ਤੋਂ ਕਿਸੇ ਨਾਲ ਵੀ ਨਾ ਹੋਵੇ ਅਸੀਂ ਇਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਇਹਨਾਂ ਨੇ ਸਾਡਾ ਧਰਮ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ।