ਡਿਪੋਰਟ ਹੋਏ ਜਸਕਰਨ ਦੇ ਬਜ਼ੁਰਗ ਪਿਓ ਨੇ ਸੁਣਾਇਆ ਦਰਦ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ 30 ਪੰਜਾਬੀ ਸ਼ਾਮਲ ਨੇ, ਜਿਨ੍ਹਾਂ ਵਿਚੋਂ ਜਲੰਧਰ ਦੇ ਪਿੰਡ ਚਹੇੜੂ ਦਾ ਰਹਿਣ ਵਾਲਾ ਜਸਕਰਨ ਸਿੰਘ ਵੀ ਸ਼ਾਮਲ ਐ। ਜਿੰਨੇ ਵੀ ਲੋਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ, ਉਹ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਗਏ ਸੀ ਤਾਂ ਜੋ ਆਪਣੇ ਸੁਪਨੇ ਪੂਰੇ ਕਰ ਸਕਣ

By : Makhan shah
ਜਲੰਧਰ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ 30 ਪੰਜਾਬੀ ਸ਼ਾਮਲ ਨੇ, ਜਿਨ੍ਹਾਂ ਵਿਚੋਂ ਜਲੰਧਰ ਦੇ ਪਿੰਡ ਚਹੇੜੂ ਦਾ ਰਹਿਣ ਵਾਲਾ ਜਸਕਰਨ ਸਿੰਘ ਵੀ ਸ਼ਾਮਲ ਐ। ਜਿੰਨੇ ਵੀ ਲੋਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ, ਉਹ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਗਏ ਸੀ ਤਾਂ ਜੋ ਆਪਣੇ ਸੁਪਨੇ ਪੂਰੇ ਕਰ ਸਕਣ ਪਰ ਅਮਰੀਕਾ ਸਰਕਾਰ ਨੇ ਇਨ੍ਹਾਂ ਲੋਕਾਂ ਦੇ ਸਾਰੇ ਸੁਪਨੇ ਚਕਨਾਚੂਰ ਕਰਕੇ ਰੱਖ ਦਿੱਤੇ। ਜਸਕਰਨ ਦੇ ਬਜ਼ੁਰਗ ਪਿਓ ਦਾ ਰੋ ਰੋ ਕੇ ਬੁਰਾ ਹਾਲ ਐ, ਕਿ ਹੁਣ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਕਿਵੇਂ ਉਤਰੇਗਾ?
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਵਿਚ ਜਲੰਧਰ ਦੇ ਪਿੰਡ ਚਹੇੜੂ ਦਾ ਜਸਕਰਨ ਸਿੰਘ ਵੀ ਸ਼ਾਮਲ ਐ, ਜਿਸ ਦੇ ਘਰ ਸੋਗ ਵਰਗਾ ਮਾਹੌਲ ਪਸਰਿਆ ਹੋਇਆ ਏ ਕਿਉਂਕਿ ਪਰਿਵਾਰ ਨੇ 45 ਲੱਖ ਦਾ ਕਰਜ਼ਾ ਲੈ ਕੇ ਜਸਕਰਨ ਨੂੰ ਅਮਰੀਕਾ ਭੇਜਿਆ ਸੀ। ਜਸਕਰਨ ਸਿੰਘ ਦੇ ਪਿਤਾ ਜੋਗਾ ਸਿੰਘ ਨੇ ਭਰੇ ਮਨ ਨਾਲ ਆਖਿਆ ਕਿ ਉਨ੍ਹਾਂ ਦਾ ਬੇਟਾ 6 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ, ਜਿੱਥੇ ਦੋ ਮਹੀਨੇ ਤੱਕ ਉਹ ਦੁਬਈ ਰਿਹਾ ਅਤੇ ਫਿਰ 25 ਜਨਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਵਿਚ ਦਾਖ਼ਲ ਹੋਇਆ, ਜਿਸ ਨੂੰ ਗ੍ਰਿਫ਼ਤਾਰ ਕਰਕੇ ਵਾਪਸ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੇਟੇ ਦੇ ਵਾਪਸ ਆਉਣ ਨਾਲ ਸਾਰੇ ਸੁਪਨੇ ਅਧੂਰੇ ਰਹਿ ਗਏ, ਘਰ ਵਿਚ ਚਾਰ ਬੱਚੀਆਂ ਨੇ, ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।
ਦੱਸ ਦਈਏ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜ਼ਿਆਦਾਤਰ ਲੋਕਾਂ ਦਾ ਇਹੀ ਹਾਲ ਐ, ਉਨ੍ਹਾਂ ਦੇ ਸਿਰ ’ਤੇ ਮੋਟਾ ਕਰਜ਼ਾ ਚੜ੍ਹਿਆ ਹੋਇਆ ਏ ਅਤੇ ਉਹ ਇਸ ਗੱਲ ਨੂੰ ਲੈ ਕੇ ਚਿੰਤਾ ਵਿਚ ਨੇ ਕਿ ਹੁਣ ਕਰਜ਼ਾ ਕਿਵੇਂ ਉਤਾਰਨਗੇ?


