ਖੁੰਖਾਰ ਗੈਂਗਸਟਰ ਦੀ ਨਿਕਲੀ ਹੇਕੜੀ, ਨਹੀਂ ਚੱਲਿਆ ਪੰਜਾਬ ਪੁਲਿਸ ਅੱਗੇ ਜ਼ੋਰ
ਜਲੰਧਰ ਵਿੱਚ ਤੜਕੇ ਤੜਕੇ ਪੁਲਿਸ ਦਾ ਖੁੰਖਾਰ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੁਰਗੇ ਨਾਲ ਮੁਕਾਬਲਾ ਹੋਇਆ ਜਿਸਤੋਂ ਬਾਅਦ ਗੁਰਗਾ ਜ਼ਖਮੀ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਮੁੱਠਭੇੜ ਜਲੰਧਰ ਦੇ ਆਦਮਪੁਰ ਦੇ ਪਿੰਡ ਕਾਲਰਾ ਮੋੜ ਉੱਤੇ ਹੋਈ ਅਤੇ ਹੁਸ਼ਿਆਰਪੁਰ ਦੇ ਬਿੰਜੋ ਏਰੀਆ ਦਾ ਰਹਿਣ ਵਾਲਾ ਪਰਮਜੀਤ ਸਿੰਘ ਪੰਮਾ ਜ਼ਖਮੀ ਹੋ ਗਿਆ।

ਜਲੰਧਰ, ਕਵਿਤਾ: ਜਲੰਧਰ ਵਿੱਚ ਤੜਕੇ ਤੜਕੇ ਪੁਲਿਸ ਦਾ ਖੁੰਖਾਰ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੁਰਗੇ ਨਾਲ ਮੁਕਾਬਲਾ ਹੋਇਆ ਜਿਸਤੋਂ ਬਾਅਦ ਗੁਰਗਾ ਜ਼ਖਮੀ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਮੁੱਠਭੇੜ ਜਲੰਧਰ ਦੇ ਆਦਮਪੁਰ ਦੇ ਪਿੰਡ ਕਾਲਰਾ ਮੋੜ ਉੱਤੇ ਹੋਈ ਅਤੇ ਹੁਸ਼ਿਆਰਪੁਰ ਦੇ ਬਿੰਜੋ ਏਰੀਆ ਦਾ ਰਹਿਣ ਵਾਲਾ ਪਰਮਜੀਤ ਸਿੰਘ ਪੰਮਾ ਜ਼ਖਮੀ ਹੋ ਗਿਆ। ਪੰਮਾ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ 19 ਮਾਮਲੇ ਦਰਜ ਹਨ। ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਸਿਵਿਲ ਹਸਪਤਾਲ ਭਰਤੀ ਕਰਵਾਿਆ ਗਿਆ ਹੈ। ਹਾਲਾਂਕਿ ਰਿਮਾਂਡ ਵਿੱਚ ਪੰਮਾ ਨੂੰ ਲੈ ਕੇ ਇਹ ਪੁੱਛਗਿਛ ਵੀ ਕੀਤੀ ਜਾਵੇਗੀ ਕਿ ਆਖਰ ਓਹ ਇਸ ਇਲਾਕੇ ਵਿੱਚ ਕੀ ਕਰਨ ਆਇਆ ਸੀ।
ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਪੁਲਿਸ ਨੂੰ ਦੇਰ ਰਾਤ ਇਸ ਬਾਬਤ ਜਾਣਕਾਰੀ ਮਿਲੀ ਸੀ। ਜਲੰਦਰ ਦਿਹਾਤ ਪੁਲਿਸ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਹੈ ਕਿ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਬਣਾਈ ਗਈ ਸੀ। ਟੀਮ ਵਿੱਚ ਸਬ ਇੰਸਪੈਕਟਰ ਅਮਨਦੀਪ ਦੇ ਨਾਲ ਨਾਲ ਹੋਰ ਅਧਿਕਾਰੀ ਸ਼ਾਮਲ ਕੀਤੇ ਗਏ ਸੀ। ਸੋਮਵਾਰ ਦੇਰ ਰਾਤ ਪੁਲਿਸ ਨੂੰ ਗੁਪਤ ਸੂਤਨਾ ਮਿਲਦੀ ਹੈ ਜਿਸਤੋਂ ਬਾਅਦ ਪੁਲਿਸ ਦੇ ਵੱਲੋਂ ਟ੍ਰੈਪ ਲਗਾਇਆ ਜਾਂਦਾ ਹੈ ਪਰ ਦੂਰੋਂ ਦੀ ਹੀ ਪੁਲਿਸ ਨੂੰ ਦੇਖਣ ਨੂੰ ਬਾਅਦ ਪੰਮਾ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਓਸਨੂੰ ਰੁਕਣ ਲ਼ਈ ਅਤੇ ਸਰੇਂਡਰ ਕਰਨ ਦਾ ਕਹਿੰਦੀ ਹੈ ਪਰ ਪੰਮਾ ਦੇ ਵੱਲੋਂ ਪਹਿਲਾਂ ਪੁਲਿਸ ਉੱਤੇ ਗੱਡੀ ਚੜ੍ਹਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਫਿਰ ਪੁਲਿਸ ਵਾਲਿਆਂ ਉਤੇ ਪੰਮਾ ਨੇ ਫਾਇਰਿੰਗ ਕੀਤੀ ਜਿਸਤੋਂ ਬਾਅਦ ਪੁਲਿਸ ਵੱਲੋਂ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਪੰਮਾ ਜ਼ਖਮੀ ਹੋ ਗਿਆ।
ਐਸਐਸਪੀ ਹਰਵਿੰਦਰ ਵਿਰਕ ਨੇ ਕਿਹਾ ਹੈ ਕਿ ਮੁਲਜ਼ਮ ਕੋਲੋਂ ਦੀ ਗੈਰਕਾਨੂੰਨੀ ਹੱਥਿਆਰ, 15 ਗ੍ਰਾਮ ਹੈਰੋਇਨ ਅਤੇ ਬੈਲੇਰੋ ਕੈਂਪਰ ਗੱਡੀ ਬਰਾਮਦ ਕੀਤੀ ਹੈ। ਹੁਣ ਗ੍ਰਿਫਤਾਰੀ ਮਗਰੋਂ ਪਹਿਲਾਂ ਇਲਾਜ ਕਰਵਾਇਆ ਜਾਵੇਗੀ ਫਿਰ ਅਦਾਲਤ ਵਿੱਚ ਪੇਸ਼ ਕਰਕੇ ਤਮਾਮ ਸਵਾਲਾਂ ਦੇ ਜਵਾਬ ਲਏ ਜਾਣਗੇ। ਪੁਲਿਸ ਨੇ ਇਹ ਵੀ ਸ਼ੰਕਾ ਜਤਾਈ ਹੈ ਕਿ ਇਸ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਹਨ ਕਿਉਂਕਿ ਸਿੰਗਰ, ਅਦਾਕਾਰ ਪਰਮੀਸ਼ ਵਰਮਾ ਤੇ ਗੋਲੀ ਚਲਾਉਣ ਵਾਲੇ ਖੁੰਖਾਰ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਇਹ ਸਾਥੀ ਹੈ ਜੋ ਕੀ ਵੱਡੇ ਖੁਲਾਸੇ ਕਰ ਸਕਦਾ ਹੈ। ਖੈਰ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਇਹ ਕਿਹੜੇ ਵੱਡੇ ਖੁਲਾਸੇ ਕਰਦਾ ਹੈ।