ਮੁਕੇਰੀਆਂ ਦੇ ਧਨੋਆ ਪੱਤਣ ਪੁਲ ‘ਚ ਪਈਆਂ ਤਰੇੜਾਂ, ਪ੍ਰਸਾਸ਼ਨ ਮੁਸ਼ਤੈਦ
ਪਹਾੜਾਂ ‘ਚ ਲਗਤਾਰ ਪੈ ਰਹੇ ਮੀਂਹ ਅਤੇ ਬੱਦਲ ਫੱਟਣ ਕਾਰਨ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਿਹਾ। ਜਿਸ ਦੇ ਚਲਦੇ ਦਰਿਆ ਦੇ ਨਾਲ ਲੱਗਦੇ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ।ਮੁਕੇਰੀਆਂ ਵਿੱਚ ਬਿਆਸ ਦਰਿਆ ‘ਚ ਪਾਣੀ ਤੇਜ਼ ਵਹਾਅ ਕਾਰਨ ਧਨੋਆ ਪੱਤਣ ਪੁਲ ‘ਚ ਦਰਾੜ ਪੈ ਗਈ ਹੈ।ਇਹ ਪੁਲ ਮੁਕੇਰੀਆਂ ਨੂੰ ਗੁਰਦਾਸਪੁਰ ਨਾਲ ਜੋੜ ਦਾ ਹੈ।

By : Makhan shah
ਹੁਸ਼ਿਆਰਪੁਰ (ਪਰਵਿੰਦਰ) : ਪਹਾੜਾਂ ‘ਚ ਲਗਤਾਰ ਪੈ ਰਹੇ ਮੀਂਹ ਅਤੇ ਬੱਦਲ ਫੱਟਣ ਕਾਰਨ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਿਹਾ। ਜਿਸ ਦੇ ਚਲਦੇ ਦਰਿਆ ਦੇ ਨਾਲ ਲੱਗਦੇ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ।ਮੁਕੇਰੀਆਂ ਵਿੱਚ ਬਿਆਸ ਦਰਿਆ ‘ਚ ਪਾਣੀ ਤੇਜ਼ ਵਹਾਅ ਕਾਰਨ ਧਨੋਆ ਪੱਤਣ ਪੁਲ ‘ਚ ਦਰਾੜ ਪੈ ਗਈ ਹੈ।ਇਹ ਪੁਲ ਮੁਕੇਰੀਆਂ ਨੂੰ ਗੁਰਦਾਸਪੁਰ ਨਾਲ ਜੋੜ ਦਾ ਹੈ।
ਦੇਖੋ ਵੀਡੀਓ :
ਉਧਰ ਪੁਲ ‘ਚ ਪਈ ਵੱਡੀ ਦਰਾੜ ਨੂੰ ਦੇਖਦਿਆ ਪ੍ਰਸ਼ਾਸਨ ਮੁਸ਼ਤੈਦ ਹੋ ਗਿਆ। ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਪੁਲ ਦੇ ਦੋਵੇਂ ਪਾਸੇ ਪੁਲਿਸ ਮੁਲਾਜ਼ਮਾਂ ਦੀ ਤਾਇਨਤੀ ਕਰ ਦਿੱਤੀ ਗਈ ਹੈ ਤੇ ਭਾਰੀ ਵਾਹਨਾਂ ਦੇ ਪੁਲ ਤੋਂ ਗੁਜ਼ਰ ‘ਤੇ ਰੋਕ ਲਗਾਈ ਗਈ ਹੈ ਤਾਂ ਜੋ ਕਿਸੇ ਵੀ ਕਿਸੇ ਦਾ ਹਾਦਸੇ ਤੋਂ ਬਚਿਆ ਜਾ ਸਕੇ। ਦਸਦਈਏ ਇਕ ਇਹ ਪੁਲ 2016 ‘ਚ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ ਜਿਸ ਦਾ ਉਦਘਾਟਨ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕੀਤਾ ਸੀ।
ਦੂਜੇ ਪਾਸੇ ਪੌਂਗ ਡੈਮ ‘ਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਅਜਿਹੇ ‘ਚ ਡੈਮ ‘ਚੋਂ 2 ਲੱਖ ਕਿਊਸਿਕ ਪਾਣੀ ਛੱਡੇ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ।ਅਜਿਹੇ ‘ਚ ਪਹਿਲਾਂ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ।ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਸ੍ਰੀ ਹਰਗੋਬਿੰਦਪੁਰ ਸਾਹਿਬ ਇਲਾਕੇ ਦੇ ਨੀਵੇਂ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਕਈ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ।
ਲਗਭਗ 100-200 ਏਕੜ ਫਸਲਾਂ ਡੁੱਬ ਗਈਆਂ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਆਸ ਦੇ ਕੰਢੇ 'ਤੇ ਧੁੱਸੀ ਬੰਨ੍ਹ ਬਣਾਇਆ ਜਾਵੇ, ਤਾਂ ਜੋ ਹਰ ਸਾਲ ਫਸਲਾਂ ਅਤੇ ਘਰਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।


