Begin typing your search above and press return to search.

ਜਲੰਧਰ PNB ਲੁੱਟ ਕਾਂਡ 'ਚ ਵੱਡੇ ਖੁਲਾਸੇ

ਜਲੰਧਰ ਦੇ ਖੁਰਲਾ ਕਿੰਗਰਾ ਇਲਾਕੇ ਵਿਚ ਪੰਜਾਬ ਨੈਸ਼ਨਲ ਬੈਂਕ ਵਿਚ ਦਿਨ-ਦਿਹਾੜੇ ਹੋਈ ਲੁੱਟ ਦੀ ਘਟਨਾ ਵਿਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਦਾ ਇੱਕ ਹੋਰ ਸਾਥੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ

ਜਲੰਧਰ PNB ਲੁੱਟ ਕਾਂਡ ਚ ਵੱਡੇ ਖੁਲਾਸੇ
X

Mehtab-Ud-DinBy : Mehtab-Ud-Din

  |  9 April 2026 7:28 PM IST

  • whatsapp
  • Telegram

DSP ਦੇ਼ ਪੁੱਤਰ ਨੇ ਕਰਜ਼ੇ ਅਦਾ ਕਰਨ ਲਈ ਲੁੱਟਿਆ ਬੈਂਕ

ਪੁਲਿਸ ਨੇ ਇੱਕ ਹੋਰ ਸਾਥੀ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ: ਜਲੰਧਰ ਦੇ ਖੁਰਲਾ ਕਿੰਗਰਾ ਇਲਾਕੇ ਵਿਚ ਪੰਜਾਬ ਨੈਸ਼ਨਲ ਬੈਂਕ ਵਿਚ ਦਿਨ-ਦਿਹਾੜੇ ਹੋਈ ਲੁੱਟ ਦੀ ਘਟਨਾ ਵਿਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਦਾ ਇੱਕ ਹੋਰ ਸਾਥੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਮੁਲਜ਼ਮ ਇੱਕ ਸਾਬਕਾ ਡੀਐੱਸਪੀ ਦਾ ਪੁੱਤਰ ਹੈ। ਨਸ਼ਿਆਂ ਦੀ ਲਤ, ਭਾਰੀ ਕਰਜ਼ਾ ਅਤੇ ਘਰ ਦੇ ਗੁਜ਼ਾਰੇ ਲਈ ਉਸ ਨੇ ਬੈਂਕ ਲੁੱਟਣ ਵਰਗਾ ਖ਼ਤਰਨਾਕ ਕੰਮ ਕੀਤਾ। ਪੁਲਿਸ ਨੂੰ ਅੰਦਰੂਨੀ ਮਿਲੀਭੁਗਤ ਦਾ ਵੀ ਸ਼ੱਕ ਹੈ।

ਜਲੰਧਰ ਪੁਲਿਸ ਖੁਰਲਾ ਕਿੰਗਰਾ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਲੁੱਟ ਦੇ ਮਾਮਲੇ ਵਿਚ ਲਗਾਤਾਰ ਤਫ਼ਤੀਸ਼ ਚਲਾ ਰਹੀ ਹੈ। ਇਸ ਵਿਚ ਉਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮ ਸਿਮਰਨਜੀਤ ਸਿੰਘ ਆਪਣੇ DSP ਪਿਤਾ ਦੀ ਮੌਤ ਤੋਂ ਬਾਅਦ ਨਸ਼ਿਆਂ ਦੀ ਲਤ ਵਿਚ ਫਸ ਗਿਆ। ਫਿਰ ਉਹ ਘਰ ਦੀ ਜ਼ਿੰਮੇਵਾਰੀਆਂ ਨਿਭਾਉਣ ਵਿਚ ਅਸਮਰਥ ਹੋ ਗਿਆ। ਉਸ ਉੱਤੇ ਨਸ਼ਾ ਤਸਕਰਾਂ ਦਾ ਭਾਰੀ ਕਰਜ਼ਾ ਚੜ੍ਹ ਗਿਆ ਸੀ। ਧੀ ਦੀ ਸਕੂਲ ਫੀਸ ਭਰਨ ਅਤੇ ਘਰ ਚਲਾਉਣ ਲਈ ਉਸ ਕੋਲ ਪੈਸੇ ਨਹੀਂ ਸਨ। ਇਸੀ ਤੰਗੀ ਵਿਚ ਉਸ ਨੇ ਬੈਂਕ ਲੁੱਟਣ ਵਰਗਾ ਗੰਭੀਰ ਅਪਰਾਧ ਕਰ ਲਿਆ।

ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਇਸੇ ਬੈਂਕ ਵਿਚ ਖਾਤੇ ਸਨ ਅਤੇ ਉਹ ਅਕਸਰ ਬੈਂਕ ਆਉਂਦਾ-ਜਾਂਦਾ ਸੀ। ਇਸ ਲਈ ਉਸ ਨੂੰ ਬੈਂਕ ਦੀ ਅੰਦਰੂਨੀ ਗਤੀਵਿਧੀਆਂ ਅਤੇ ਨਕਦੀ ਰੱਖਣ ਦੀ ਥਾਂ ਬਾਰੇ ਪਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਬੈਂਕ ਦੇ ਕਿਸੇ ਮੁਲਾਜ਼ਮ ਨੇ ਵੀ ਉਸ ਨੂੰ ਅੰਦਰੂਨੀ ਜਾਣਕਾਰੀ ਦਿੱਤੀ ਹੋ ਸਕਦੀ ਹੈ।

ਸਿਮਰਨਜੀਤ ਸਿੰਘ ਕੋਈ ਨਵਾਂ ਅਪਰਾਧੀ ਨਹੀਂ ਹੈ। ਉਸ ਉੱਤੇ ਪਹਿਲਾਂ ਵੀ ਧੋਖਾਧੜੀ ਅਤੇ ਐੱਨਡੀਪੀਐੱਸ ਐਕਟ ਤਹਿਤ ਦੋ ਮਾਮਲੇ ਦਰਜ ਹਨ। ਪੁਲਿਸ ਰਿਮਾਂਡ ਦੌਰਾਨ ਉਸ ਦੇ ਕਬਜ਼ੇ ਵਿਚੋਂ ਲੁੱਟ ਵਿਚ ਵਰਤਿਆ ਗਿਆ ਰਿਵਾਲਵਰ, ਤਿੰਨ ਅਣਚੱਲੇ ਕਾਰਤੂਸ ਅਤੇ ਲੁੱਟੀ ਗਈ ਨਕਦੀ ਦਾ ਇੱਕ ਹਿੱਸਾ ਬਰਾਮਦ ਕੀਤਾ ਗਿਆ ਹੈ।

ਪੁਲਿਸ ਹੁਣ ਤਾਜ਼ਾ ਗ੍ਰਿਫ਼ਤਾਰ ਕੀਤੇ ਗਏ ਸਾਥੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਸਾਜ਼ਿਸ਼ ਵਿਚ ਹੋਰ ਕੌਣ-ਕੌਣ ਸ਼ਾਮਲ ਸੀ, ਇਸ ਬਾਰੇ ਪਤਾ ਲੱਗ ਸਕੇ।

ਜਲੰਧਰ ਪੁਲਿਸ ਕਮਿਸ਼ਨਰ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਪ੍ਰਭਾਵਸ਼ਾਲੀ ਪਰਿਵਾਰ ਨਾਲ ਸਬੰਧ ਰੱਖਦਾ ਹੋਵੇ। ਪੁਲਿਸ ਨੇ ਪੂਰੀ ਤਰ੍ਹਾਂ ਤਫ਼ਤੀਸ਼ ਜਾਰੀ ਰੱਖੀ ਹੋਈ ਹੈ।

Next Story
ਤਾਜ਼ਾ ਖਬਰਾਂ
Share it