ਕਾਂਗਰਸ 'ਚ ਫਿਰ ਕਲੇਸ਼, Kulbir Zira ਨੇ Rana Gurjit ਬਾਰੇ ਆਖਤੀ ਵੱਡੀ ਗੱਲ
ਜਿਥੇ ਇਕ ਪਾਸੇ ਪੰਜਾਬ 'ਚ 2027 ਦੀਆ ਵਿਧਾਨ ਸਭਾ ਚੋਣਾਂ 'ਚ ਥੋੜਾ ਸਮਾਂ ਰਹਿ ਗਿਆ। ਓਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਤਿਆਰੀ ਵੀ ਖਿੱਚ ਲਈ ਗਈ ਹੈ। ਪਰ ਇਸ ਸਭ ਦੇ ਦਰਮਿਆਨ ਜਿਥੇ ਪੰਜਾਬ ਕਾਂਗਰਸ ਆਪਣੇ ਆਪ ਨੂੰ ਜਿੱਤੀ ਹੋਈ ਮਣਕੇ ਚਲ ਰਹੀ ਹੈ ਓਥੇ ਹੀ ਸਮੇਂ ਸਮੇਂ ਪੰਜਾਬ ਕਾਂਗਰਸ ਦੀ ਆਪਸੀ ਕਲੇਸ ਵੀ ਸਾਹਮਣੇ ਆਉਂਦਾ ਰਿਹਾ।

By : Makhan shah
ਚੰਡੀਗੜ੍ਹ (ਵਿਵੇਕ ਕੁਮਾਰ): ਜਿਥੇ ਇਕ ਪਾਸੇ ਪੰਜਾਬ 'ਚ 2027 ਦੀਆ ਵਿਧਾਨ ਸਭਾ ਚੋਣਾਂ 'ਚ ਥੋੜਾ ਸਮਾਂ ਰਹਿ ਗਿਆ। ਓਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਤਿਆਰੀ ਵੀ ਖਿੱਚ ਲਈ ਗਈ ਹੈ। ਪਰ ਇਸ ਸਭ ਦੇ ਦਰਮਿਆਨ ਜਿਥੇ ਪੰਜਾਬ ਕਾਂਗਰਸ ਆਪਣੇ ਆਪ ਨੂੰ ਜਿੱਤੀ ਹੋਈ ਮਣਕੇ ਚਲ ਰਹੀ ਹੈ ਓਥੇ ਹੀ ਸਮੇਂ ਸਮੇਂ ਪੰਜਾਬ ਕਾਂਗਰਸ ਦੀ ਆਪਸੀ ਕਲੇਸ ਵੀ ਸਾਹਮਣੇ ਆਉਂਦਾ ਰਿਹਾ। ਲੁਧਿਆਣਾ ਪੱਛਮੀ ਦੀਆ ਜ਼ਿਮਨੀ ਚੋਣਾਂ 'ਚ ਜਿਥੇ ਭਾਰਤ ਭੂਸ਼ਣ ਆਸ਼ੂ ਤੇ ਪ੍ਰਧਾਨ ਰਾਜਾ ਵੜਿੰਗ ਦਾ ਕਲੇਸ਼ ਸਾਹਮਣੇ ਆਇਆ ਤੇ ਕਾਂਗਰਸ ਨੂੰ ਕਰਾਰੀ ਹਾਰ ਝੱਲਣੀ ਪਈ। ਓਥੇ ਹੀ ਅੱਜ ਰਾਣਾ ਗੁਰਜੀਤ ਤੇ ਕੁਲਬੀਰ ਸਿੰਘ ਜ਼ੀਰਾ ਦਾ ਵੀ ਆਪਸੀ ਕਲੇਸ਼ ਜੱਗ ਜਾਹਰ ਹੋ ਗਿਆ।
ਦਰਅਸਲ ਬੀਤੇ ਦਿਨ ਰਾਣਾ ਗੁਰਜੀਤ ਦੇ ਵਲੋਂ ਇਕ ਇੰਟਰਵਿਊ ਦੇ ਦੌਰਾਨ 2024 ਦੀਆ ਲੋਕ ਸਭਾ ਚੋਣਾਂ ਵੇਲੇ ਕੁਲਬੀਰ ਸਿੰਘ ਜ਼ੀਰਾ ਦੇ ਹੱਕ 'ਚ ਕੀਤੇ ਗਏ ਪ੍ਰਚਾਰ ਨੂੰ ਆਪਣੀ ਤੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਦੀ ਸਭ ਤੋਂ ਵੱਡੀ ਗਲਤੀ ਕਿਹਾ ਗਿਆ। ਉਸ ਦੇ ਹੀ ਜਵਾਬ ਦੇ ਵਿਚ ਅੱਜ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਰਾਣਾ ਗੁਰਜੀਤ ਸਿੰਘ ਦੀ ਤੁਲਨਾ ਰਾਵਣ ਨਾਲ ਕੀਤੀ ਹੈ।
ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਇਕ ਕਲਿੱਪ ਨੂੰ ਸੋਸ਼ਲ ਮੀਡੀਆ ‘ਤੇ ਪਾ ਕੇ ਰਾਣਾ ਗੁਰਜੀਤ ਸਿੰਘ ਦੀ ਤੁਲਨਾ ਰਾਵਣ ਨਾਲ ਕੀਤੀ ਅਤੇ ਕਿਹਾ ਕਿ ਰਾਵਣ ਨੂੰ ਵੀ ਚਾਰ ਵੇਦਾਂ ਦਾ ਗਿਆਨ ਸੀ ਅਤੇ ਉਨ੍ਹਾਂ ਤੋਂ ਵੱਧ ਬੁੱਧੀਮਾਨ ਕੋਈ ਨਹੀਂ ਸੀ। ਪਰ ਉਨ੍ਹਾਂ ਨੂੰ ਉਸ ਦੇ ਆਪਣੇ ਹੰਕਾਰ ਨੇ ਹੀ ਮਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਅਤੇ ਰਾਵਣ ਵਿੱਚ ਬਹੁਤਾ ਅੰਤਰ ਨਹੀਂ ਦਿਖਾਈ ਦਿੰਦਾ।


