ਲਾਈਵ ਹੋ ਕੇ ਨਿਗ਼ਲ ਲਈ ਜ਼ਹਿਰ,4 'ਤੇ ਮਾਮਲਾ ਦਰਜ
ਕਸਬਾ ਭਦੌੜ ਤੋਂ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਵਿੱਚ 2 ਵਿਅਕਤੀਆਂ ਦੇ ਵਲੋਂ ਜ਼ਹਿਰ ਨਿਗਲੀ ਗਈ ਹੈ ਉਹਵੀ ਲਾਈਵ ਵੀਡੀਓ ਬਣਾ ਕੇ।ਮ੍ਰਿਤਕਾਂ ਦੀ ਪਛਾਣ ਕੁਲਵਿੰਦਰ ਸਿੰਘ ਕਿੰਦਾ (35) ਪੁੱਤਰ ਜਗਰੂਪ ਸਿੰਘ ਅਤੇ ਬਲਵੀਰ ਸਿੰਘ (38) ਪੁੱਤਰ ਨਛੱਤਰ ਸਿੰਘ ਵਾਸੀਅਨ ਛੰਨਾ ਗੁਲਾਬ ਸਿੰਘ ਵਜੋਂ ਹੋਈ ਹੈ।ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਮਲਕੀਤ ਸਿੰਘ ਨੇ ਇਹ ਸਾਰੀ ਜਾਣਕਾਰੀ ਦਿੱਤੀ,

ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਕਸਬਾ ਭਦੌੜ ਤੋਂ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਵਿੱਚ 2 ਵਿਅਕਤੀਆਂ ਦੇ ਵਲੋਂ ਜ਼ਹਿਰ ਨਿਗਲੀ ਗਈ ਹੈ ਉਹਵੀ ਲਾਈਵ ਵੀਡੀਓ ਬਣਾ ਕੇ।ਮ੍ਰਿਤਕਾਂ ਦੀ ਪਛਾਣ ਕੁਲਵਿੰਦਰ ਸਿੰਘ ਕਿੰਦਾ (35) ਪੁੱਤਰ ਜਗਰੂਪ ਸਿੰਘ ਅਤੇ ਬਲਵੀਰ ਸਿੰਘ (38) ਪੁੱਤਰ ਨਛੱਤਰ ਸਿੰਘ ਵਾਸੀਅਨ ਛੰਨਾ ਗੁਲਾਬ ਸਿੰਘ ਵਜੋਂ ਹੋਈ ਹੈ।ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਮਲਕੀਤ ਸਿੰਘ ਨੇ ਇਹ ਸਾਰੀ ਜਾਣਕਾਰੀ ਦਿੱਤੀ,ਦੱਸਿਆ ਇਹ ਵੀ ਗਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਪੁਲਿਸ ਦੇ ਵਲੋਂ 4 ਵਿਅਕਤੀਆਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਦੇ ਵਲੋਂ ਪਿੰਡ ਦੇ ਹੀ ਇੱਕ ਵਿਅਕਤੀ ਕੋਲੋਂ ਠੇਕੇ 'ਤੇ ਜ਼ਮੀਨ ਲੈ ਕੇ ਖ਼ੇਤੀ ਕੀਤੀ ਜਾ ਰਹੀ ਸੀ,ਮਰਨ ਵਾਲੇ ਦੋਵਾਂ ਜਣਿਆਂ ਨੂੰ ਪਿੰਡ ਦੇ ਕਈ ਲੋਕਾਂ ਨੇ ਖੇਤ ਵੱਲ ਜਾਂਦਿਆਂ ਵੀ ਵੇਖਿਆ।ਮ੍ਰਿਤਕਾਂ ਦੇ ਵਲੋਂ ਬਣਾਈ ਗਈ ਲਾਈਵ ਵੀਡੀਓ 'ਚ ਉਹਨਾਂ ਨੇ ਆਪਣੀ ਮੌਤ ਦਾ ਕਾਰਨ ਜਗਤਾਰ ਸਿੰਘ ਆੜ੍ਹਤੀਆ ਵਾਸੀ ਸੰਧੂ ਖੁਰਦ ਸਮੇਤ 4 ਲੋਕਾਂ ਨੂੰ ਦੱਸਿਆ।ਇਸ ਸਾਰੀ ਘਟਨਾ ਨੂੰ ਦੇਖ ਕੇ ਜਿੱਥੇ ਪਰਿਵਾਰਿਕ ਮੈਂਬਰ ਦੁਖੀ ਨੇ ਉੱਥੇ ਹੀ ਆਲ-ਦੁਆਲ ਦੇ ਇਲਾਕਿਆਂ 'ਚ ਵੀ ਸਹਿਮ ਦਾ ਮਹੌਲ ਬਣਿਆ ਪਿਆ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਜਿਨ੍ਹਾਂ 4 ਜਣਿਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਨੂੰ ਪੁਲਿਸ ਕਦੋਂ ਗ੍ਰਿਫ਼ਤਾਰ ਕਰਦੀ ਹੈ ਤੇ ਉਹਨਾਂ ਦੇ ਵਲੋਂ ਮ੍ਰਿਤਕਾਂ ਦੇ ਬਾਰੇ ਕੀ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ?