ਬਠਿੰਡਾ ਦੇ ਹੋਟਲ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਮਹਿਲਾ ਸਾਥੀ ਫਰਾਰ
ਠਿੰਡਾ ਦੇ ਗੋਲਡਗੀ ਮਾਰਕੀਟ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਬਣੇ ਇੱਕ ਨਿੱਜੀ ਹੋਟਲ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਨੌਜਵਾਨ ਲੜਕਾ ਜਿਸ ਦਾ ਨਾਂ ਰਾਕੇਸ਼ ਸੀ ਜੋ ਆਪਣੀ ਮਹਿਲਾ ਸਾਥੀ ਦੇ ਨਾਲ ਇੱਕ ਨਿੱਜੀ ਹੋਟਲ ਦੇ ਵਿੱਚ ਬੀਤੀ ਰਾਤ ਦਾ ਰੁਕਿਆ ਹੋਇਆ ਸੀ। ਇਸ ਤੋਂ ਬਾਅਦ ਹੋਟਲ ਦੇ ਸਟਾਫ ਦੇ ਵੱਲੋਂ ਨੌਜਵਾਨ ਦੀ ਕਮਰੇ ਦੇ ਵਿੱਚੋਂ ਲਾਸ਼ ਬਰਾਮਦ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

By : Makhan shah
ਬਠਿੰਡਾ (ਪਰਵਿੰਦਰ) : ਬਠਿੰਡਾ ਦੇ ਗੋਲਡਗੀ ਮਾਰਕੀਟ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਬਣੇ ਇੱਕ ਨਿੱਜੀ ਹੋਟਲ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਨੌਜਵਾਨ ਲੜਕਾ ਜਿਸ ਦਾ ਨਾਂ ਰਾਕੇਸ਼ ਸੀ ਜੋ ਆਪਣੀ ਮਹਿਲਾ ਸਾਥੀ ਦੇ ਨਾਲ ਇੱਕ ਨਿੱਜੀ ਹੋਟਲ ਦੇ ਵਿੱਚ ਬੀਤੀ ਰਾਤ ਦਾ ਰੁਕਿਆ ਹੋਇਆ ਸੀ। ਇਸ ਤੋਂ ਬਾਅਦ ਹੋਟਲ ਦੇ ਸਟਾਫ ਦੇ ਵੱਲੋਂ ਨੌਜਵਾਨ ਦੀ ਕਮਰੇ ਦੇ ਵਿੱਚੋਂ ਲਾਸ਼ ਬਰਾਮਦ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਲੜਕੀ ਮੌਕੇ ਤੋਂ ਫਰਾਰ ਹੋ ਚੁੱਕੀ ਸੀ। ਹੋਟਲ ਸਟਾਫ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ।
ਇਸ ਸਬੰਧੀ ਐਮਰਜਸੀ ਮੈਡੀਕਲ ਅਫਸਰ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ। ਫਿਲਹਾਲ ਕੋਈ ਮ੍ਰਿਤਕ ਦੀ ਬਾਡੀ ਦੇ ਉੱਪਰ ਕੋਈ ਨਿਸ਼ਾਨ ਵੀ ਨਹੀਂ ਹੈ, ਜਿਸ ਦੇ ਨਾਲ ਅੰਦਾਜ਼ਾ ਲਗਾਇਆ ਜਾ ਸਕੇ ਕਿ ਇਸ ਦੀ ਮੌਤ ਦਾ ਕਾਰਨ ਕੀ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਪਰਵਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਵਿਅਕਤੀ ਦੀ ਸ਼ਨਾਖਤ ਰਾਕੇਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਭੁੱਚੋ ਮੰਡੀ ਦੇ ਲਹਿਰਾ ਕਲੋਨੀ ਦਾ ਰਹਿਣ ਵਾਲਾ ਹੈ। ਇਹ ਨੌਜਵਾਨ ਆਪਣੀ ਮਹਿਲਾ ਸਾਥੀ ਦੇ ਨਾਲ ਹੋਟਲ ਦੇ ਵਿੱਚ ਰੁਕਿਆ ਸੀ, ਜਿਸ ਤੋਂ ਬਾਅਦ ਉਸਦੀ ਮੌਤ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਮੌਕੇ ਤੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਰ ਉਸ ਦਾ ਕਾਰਨ ਕੀ ਹੈ। ਮਹਿਲਾ ਸਾਥੀ ਨੂੰ ਵੀ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ।


