ਨਾਭਾ ਜੇਲ੍ਹ ’ਚ ਗੈਂਗਸਟਰਾਂ ਦੀ ਖ਼ੂਨੀ ਝੜਪ, ਕੁੱਟਕੇ ਵੱਡੇ ਗੈਂਗਸਟਰ ਦਾ ਤੋੜਤਾ ਨੱਕ!
ਨਾਭਾ ਦੀ ਨਵੀਂ ਜਿਲ ਜੇਲ ਦੇ ਅੰਦਰ ਸੁਰੱਖਿਆ ਜ਼ੋਨ ਦੇ ਵਿੱਚ ਗੈਂਗਸਟਰਾਂ ਦੀ ਹੋਈ ਲੜਾਈ ਦੌਰਾਨ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਭੁੱਲਰ ਦੇ ਨੱਕ ਤੇ ਲੱਗੀ ਗੰਭੀਰ ਸੱਟ ਵੱਜੀ। ਜਿਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿਸ ਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਰਾਜਿੰਦਰ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ।

By : Makhan shah
ਨਾਭਾ : ਨਾਭਾ ਦੀ ਨਵੀਂ ਜਿਲ ਜੇਲ ਦੇ ਅੰਦਰ ਸੁਰੱਖਿਆ ਜ਼ੋਨ ਦੇ ਵਿੱਚ ਗੈਂਗਸਟਰਾਂ ਦੀ ਹੋਈ ਲੜਾਈ ਦੌਰਾਨ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਭੁੱਲਰ ਦੇ ਨੱਕ ਤੇ ਲੱਗੀ ਗੰਭੀਰ ਸੱਟ ਵੱਜੀ। ਜਿਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿਸ ਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਰਾਜਿੰਦਰ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ।
ਜੇਲ ਵਿੱਚੋਂ ਆਏ ਸੁਰੱਖਿਆ ਮੁਲਾਜ਼ਮ ਪ੍ਰਗਟ ਸਿੰਘ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਅੰਦਰ ਕਿਵੇਂ ਲੜਾਈ ਹੋਈ। ਅਸੀਂ ਤਾਂ ਇਲਾਜ ਕਰਾਉਣ ਲਈ ਇੱਥੇ ਲਿਆਏ ਹਾਂ ਅਤੇ ਹੁਣ ਪਟਿਆਲਾ ਲਈ ਲੈ ਕੇ ਜਾ ਰਹੇ ਹਾਂ। ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਉਸ ਦੇ ਨੱਕ ਤੇ ਸੱਟ ਸੀ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਰੈਫਰ ਕੀਤਾ ਗਿਆ।
ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਸੁਰੱਖਿਆ ਜ਼ੋਨ ਦੇ ਅੰਦਰ ਲੜਾਈ ਇਸ ਕਰਕੇ ਹੋ ਗਈ ਜਦੋਂ ਟੀਵੀ ਦੇ ਚੈਨਲ ਨੂੰ ਬਦਲਨ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਵਿੱਚ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਭੁੱਲਰ ਵਾਸੀ ਫਿਰੋਜ਼ਪੁਰ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪਟਿਆਲਾ ਰਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਇਸ ਮੌਕੇ ਤੇ ਜੇਲ ਦੇ ਸੁਰੱਖਿਆ ਮੁਲਾਜ਼ਮ ਪਰਗਟ ਸਿੰਘ ਨੇ ਕਿਹਾ ਕਿ ਜੇਲ ਵਿੱਚ ਗੈਂਗਸਟਰਾਂ ਦੀ ਲੜਾਈ ਹੋਈ ਹੈ ਅਤੇ ਇਸ ਕਾਰਨਾ ਕਰਕੇ ਇਹ ਸਾਨੂੰ ਨਹੀਂ ਪਤਾ ਅਸੀਂ ਤਾਂ ਇਲਾਜ ਦਿਨ ਇਸ ਨੂੰ ਲਿਆਂਦਾ ਗਿਆ ਹੈ ਅਤੇ ਹੁਣ ਇਸ ਨੂੰ ਪਟਿਆਲਾ ਵਿਖੇ ਲੈ ਕੇ ਜਾ ਰਹੇ ਹਾਂ।
ਇਸ ਮੌਕੇ ਤੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਨਾਭਾ ਦੀ ਨਵੀਂ ਜਿਲਾਂ ਵਿੱਚੋਂ ਕੈਦੀ ਨੂੰ ਲਿਆਂਦਾ ਸੀ।ਇਹ ਲੜਾਈ ਹੋਈ ਉਸ ਦੌਰਾਨ ਹਰਪ੍ਰੀਤ ਸਿੰਘ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਅਸੀਂ ਰਜਿੰਦਰ ਹਸਪਤਾਲ ਰੈਫਰ ਕੀਤਾ ਗਿਆ ਹੈ।


