Giani Harpreet Singh ਨਾਲ Punjab 'ਚ Government ਬਣਾਉਣ ਦੀ ਤਿਆਰੀ 'ਚ BJP ?
ਪੰਜਾਬ 'ਚ ਚੋਣਾਂ ਨੇੜੇ ਨੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਦਮਖਮ ਦਿਖਾ ਰਹੀਆਂ ਨੇ। ਜਿਥੇ ਇਕ ਪਾਸੇ ਕਾਂਗਰਸ ਮਨਰੇਗਾ ਰੈਲੀਆਂ ਦੇ ਰਾਹੀਂ ਲੋਕਾਂ ਦੇ ਵਿਚ ਜਾ ਰਹੀ ਹੈ ਓਥੇ ਹੀ ਪੰਜਾਬ ਦੀ ਸਤਾ ਧਿਰ ਆਮ ਆਦਮੀ ਪਾਰਟੀ ਵੀ ਸੂਬਾ ਪੱਧਰੀ ਸਮਾਗਮ ਕਰ ਰਹੀ ਹੈ ਪਰ ਸਭ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦੇ ਵਲੋਂ ਵੀ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਵਿਚਕਾਰ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਨੇ ਹਾਲੇ ਸੂਬੇ 'ਚ ਬਾਕੀ ਸਿਆਸੀ ਪਾਰਟੀਆਂ ਦੀ ਤਰਾਂ ਸਰਗਰਮੀ ਨਹੀਂ ਵਧਾਈ 14 ਮਾਰਚ ਨੂੰ ਮੋਗਾ 'ਚ ਜਰੂਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਪਰ ਇਸ ਸਭ ਵਿੱਚੋ ਇਹ ਸਮੀਖਿਆ ਜਰੂਰ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਭਾਜਪਾ ਦੀ ਸਰਗਰਮੀ ਘਟ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਭਾਜਪਾ ਹਾਲੇ ਇਹ ਵਿਚਾਰ ਕਰ ਰਹੀ ਹੈ ਕਿ ਅਕਾਲੀ ਦਲ ਦੇ ਨਾਲ ਗਠਜੋੜ ਕੀਤਾ ਜਾਵੇ ਜਾਂ ਨਹੀਂ। ਪਰ ਹੁਣ ਇਕ ਅਜੇਹੀ ਤਸਵੀਰ ਨਿਕਲ ਕੇ ਸ੍ਹਾਮਣੇ ਆਈ ਹੈ ਜਿਸ ਨੇ ਇਹ ਸਾਬਿਤ ਕੀਤਾ ਹੈ ਕਿ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਤਾਂ ਹੋਵੇਗਾ ਪਰ ਉਹ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਨਹੀਂ ਬਲਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਹੋਵੇਗਾ ਜੀ ਹਾਂ ਠੀਕ ਸੁਣਿਆ ਤੁਸੀਂ ਭਾਜਪਾ ਦਾ ਗਠਜੋੜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਹੋਣ ਜਾ ਰਿਹਾ ਹੈ|

By : Vivek
ਚੰਡੀਗੜ੍ਹ (ਵਿਵੇਕ ਕੁਮਾਰ): ਪੰਜਾਬ 'ਚ ਚੋਣਾਂ ਨੇੜੇ ਨੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਦਮਖਮ ਦਿਖਾ ਰਹੀਆਂ ਨੇ। ਜਿਥੇ ਇਕ ਪਾਸੇ ਕਾਂਗਰਸ ਮਨਰੇਗਾ ਰੈਲੀਆਂ ਦੇ ਰਾਹੀਂ ਲੋਕਾਂ ਦੇ ਵਿਚ ਜਾ ਰਹੀ ਹੈ ਓਥੇ ਹੀ ਪੰਜਾਬ ਦੀ ਸਤਾ ਧਿਰ ਆਮ ਆਦਮੀ ਪਾਰਟੀ ਵੀ ਸੂਬਾ ਪੱਧਰੀ ਸਮਾਗਮ ਕਰ ਰਹੀ ਹੈ ਪਰ ਸਭ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦੇ ਵਲੋਂ ਵੀ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਵਿਚਕਾਰ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਨੇ ਹਾਲੇ ਸੂਬੇ 'ਚ ਬਾਕੀ ਸਿਆਸੀ ਪਾਰਟੀਆਂ ਦੀ ਤਰਾਂ ਸਰਗਰਮੀ ਨਹੀਂ ਵਧਾਈ 14 ਮਾਰਚ ਨੂੰ ਮੋਗਾ 'ਚ ਜਰੂਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਪਰ ਇਸ ਸਭ ਵਿੱਚੋ ਇਹ ਸਮੀਖਿਆ ਜਰੂਰ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਭਾਜਪਾ ਦੀ ਸਰਗਰਮੀ ਘਟ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਭਾਜਪਾ ਹਾਲੇ ਇਹ ਵਿਚਾਰ ਕਰ ਰਹੀ ਹੈ ਕਿ ਅਕਾਲੀ ਦਲ ਦੇ ਨਾਲ ਗਠਜੋੜ ਕੀਤਾ ਜਾਵੇ ਜਾਂ ਨਹੀਂ। ਪਰ ਹੁਣ ਇਕ ਅਜੇਹੀ ਤਸਵੀਰ ਨਿਕਲ ਕੇ ਸ੍ਹਾਮਣੇ ਆਈ ਹੈ ਜਿਸ ਨੇ ਇਹ ਸਾਬਿਤ ਕੀਤਾ ਹੈ ਕਿ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਤਾਂ ਹੋਵੇਗਾ ਪਰ ਉਹ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਨਹੀਂ ਬਲਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਹੋਵੇਗਾ ਜੀ ਹਾਂ ਠੀਕ ਸੁਣਿਆ ਤੁਸੀਂ ਭਾਜਪਾ ਦਾ ਗਠਜੋੜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਹੋਣ ਜਾ ਰਿਹਾ ਹੈ|
ਪੁਨਰ ਸੁਰਜੀਤ ਨੇ ਰੈਲੀ ਰਾਹੀਂ ਦਿੱਤੇ ਸੰਕੇਤ ?
ਦਰਅਸਲ ਬੀਤੇ ਦਿਨ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੇ ਮੁਹੱਲੇ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਿਸ਼ਾਲ ਅਕਾਲੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਕਾਨਫ਼ਰੰਸ ਦੌਰਾਨ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਮਸਲਿਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕੁੱਲ 10 ਅਹਿਮ ਮਤੇ ਪੇਸ਼ ਕਰਕੇ ਪ੍ਰਵਾਨ ਕੀਤੇ ਗਏ।ਪਰ ਇਸ ਸਭ ਦੇ ਦਰਮਿਆਨ ਸਭ ਦਾ ਧਿਆਨ ਸਟੇਜ 'ਤੇ ਬੈਠੇ ਐਸੇ 2 ਚੇਹਰਿਆਂ ਨੇ ਖਿੱਚਿਆ ਜਿਸ ਦੀ ਕਦੀ ਸੰਗਤ ਵਲੋਂ ਉਮੀਦ ਨਹੀਂ ਕੀਤੀ ਸੀ।ਸਟੇਜ ਦੇ ਉਪਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਲੀਡਰ ਸ਼ਿਪ ਤਾਂ ਬੈਠੀ ਹੀ ਸੀ ਪਰ ਪਹਿਲੀ ਵਾਰ ਕਿਸੇ ਸਿਆਸੀ ਸਟੇਜ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਜ਼ਰ ਜਿਹਨਾਂ ਨੇ ਸਟੇਜ 'ਤੇ ਸੰਬੋਧਨ ਕਰਦੇ ਹੋਏ ਬਾਦਲ ਪਰਿਵਾਰ ਤੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ;ਤੇ ਕਈ ਤਿੱਖੇ ਸ਼ਬਦੀ ਨਿਸ਼ਾਨੇ ਸਾਧੇ।
.
ਇਸ ਦੇ ਨਾਲ ਹੀ ਇਸ ਸਟੇਜ 'ਤੇ ਨਜ਼ਰ ਆਏ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜਿਸ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਇਹ ਚਰਚਾ ਸ਼ੁਰੂ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਦੇ ਨਾਲ ਆਉਣ ਵਾਲੇ ਦਿਨਾਂ 'ਚ ਭਾਜਪਾ ਗਠਜੋੜ ਦਾ ਸੋਚ ਸਕਦੀ ਹੈ। ਇਸ ਚਰਚਾ ਇਸ ਕਰਕੇ ਵੀ ਛਿੜੀ ਕਿਉਕਿ ਹਰਮੀਤ ਸਿੰਘ ਕਾਲਕਾ ਦਿੱਲੀ ਦੀ ਭਾਜਪਾ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਕਾਫੀ ਕਰੀਬੀ ਮਨੇ ਜਾਂਦੇ ਨੇ ਅਤੇ ਅਕਸਰ ਦੀ ਭਾਜਪਾ ਦੇ ਨਾਲ ਨਜ਼ਦੀਕੀਆਂ ਨੂੰ ਲੈਕੇ ਵੀ ਕਾਲਕਾ ਕਾਫ਼ੀ ਚਰਚਾਵਾਂ 'ਚ ਰਹਿੰਦੇ ਨੇ। ਜਿਸ ਤੋਂ ਬਾਅਦ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਦੇ ਵਲੋਂ ਇਸ ਸਿਰਫ ਅਕਾਲੀ ਦਲ ਬਾਦਲ ਨੂੰ ਸੰਕੇਤ ਦਿੱਤਾ ਗਿਆ ਹੈ ਕਿ ਓਹਨਾ ਦੇ ਕੋਲ ਬਾਦਲਾਂ ਤੋਂ ਇਲਾਵਾ ਵੀ ਸਿਆਸਤੀ ਗਠਜੋੜ ਦੇ ਲਈ ਹੋਰ ਪਾਰਟੀਆਂ ਨੇ।
ਬਾਦਲਾਂ ਤੇ ਭਾਜਪਾ 'ਚ ਚਲ ਰਿਹਾ ਰੇੜਕਾ
ਲੰਬਾ ਚਿਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨਾਲ ਰਾਜ ਕਰਨ ਵਾਲੀ ਭਾਜਪਾ ਹੁਣ ਕੀਤੇ ਨਾ ਕੀਤੇ ਅਕਾਲੀ ਦਲ ਤੋਂ ਪਾਸਾ ਵੱਟ ਦੀ ਨਜ਼ਰ ਆ ਰਹੀ ਹੈ। ਜਿਥੇ ਪਹਿਲਾ ਪੰਜਾਬ 'ਚ ਗੱਠਜੋੜ ਸਮੇ ਅਕਾਲੀ ਦਲ ਵੱਧ ਸੀਟਾਂ 'ਤੇ ਚੋਣ ਲੜਦਾ ਸੀ ਪਰ ਹੁਣ ਭਾਜਪਾ ਪੰਜਾਬ 'ਚ ਅਕਾਲੀ ਦਲ ਦੇ ਬਰਾਬਰ ਸੀਟਾਂ ਮੰਗਦੀ ਹੈ। ਜਿਸ ਦੀ ਜਾਣਕਾਰੀ ਖੁਦ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਇੰਟਰਵਿਊ 'ਚ ਦਿੱਤੀ ਕਿ ਲੋਕ ਸਭਾ ਚੋਣਾਂ 'ਚ ਲਗਭਗ ਗਠਜੋੜ ਹੋ ਗਿਆ ਸੀ ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 4 ਸੀਟਾਂ ਮੰਗ ਰਹੇ ਸਨ ਪਰ ਸੁਖਬੀਰ ਸਿੰਘ ਬਾਦਲ ਸਿਰਫ 3 ਸੀਟਾਂ 'ਤੇ ਅੜੇ ਰਹੇ ਜਿਸ ਕਾਰਨ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ। ਇਸ ਤੋਂ ਇਲਾਵਾ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ 'ਚ ਭਾਜਪਾ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਚੁਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਪੰਜਾਬ 'ਚ ਸਿਰਫ਼ ਉਹਨਾਂ ਹੀ ਹਲਕਿਆਂ 'ਚ ਪੰਜਾਬ ਬਚਾਓ ਰੈਲੀ ਰੱਖੀ ਗਈ ਹੈ ਜਿਥੇ ਭਾਜਪਾ ਬਹੁਤ ਕਮਜ਼ੋਰ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਲੋਂ ਭਾਜਪਾ ਦੇ ਕਈ ਲੀਡਰਾਂ ਨੂੰ ਆਪਣੀ ਪਾਰਟੀ 'ਚ ਵੀ ਸ਼ਾਮਿਲ ਕਰਵਾਇਆ ਜਾ ਰਿਹਾ ਹੈ ਜਿਹਨਾਂ ਦੇ ਵਿੱਚੋ ਪਿਛਲੇ ਦਿਨਾਂ 'ਚ ਅਰਵਿੰਦ ਖੰਨਾ ਇਕ ਸਨ ਜਿਹਨਾਂ ਨੇ ਭਾਜਪਾ ਦਾ ਕਮਲ ਛੱਡਕੇ ਅਕਾਲੀ ਦਲ ਦੀ ਤਕੜੀ ਫੱਡ ਲਈ। ਇਸ ਸਭ ਤੋਂ ਇਲਾਵਾ ਅਕਾਲੀ ਭਾਜਪਾ 'ਚ ਰੇੜਕਾ ਪਿਛਲੇ ਗਠਜੋੜ ਦੇ ਸਮੇਂ ਵੀ ਰਿਹਾ ਕਿਉਕਿ ਭਾਜਪਾ ਪੰਜਾਬ 'ਚ ਉਪ ਮੁੱਖ ਮੰਤਰੀ ਦੀ ਕੁਰਸੀ ਮੰਗਦੀ ਰਹੀ ਜਿਸ ਦੇ ਲਈ ਕਿਸੇ ਸਮੇਂ ਮੰਨੋਰੰਜਨ ਕਾਲੀਆ ਦਾ ਨਾਮ ਵੀ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਮੰਨੋਰੰਜਨ ਕਾਲੀਆ ਹੋ ਸਕਦੇ ਸਨ ਪਰ ਉਸ ਸਮੇਂ ਵੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਉੱਪ ਮੁੱਖ ਮੰਤਰੀ ਬਣਾਇਆ ਜਿਸ ਤੋਂ ਬਾਅਦ ਗਠਜੋੜ ਦੇ ਵਿਚ ਭਾਜਪਾ ਆਗੂ ਆਪਣੀ ਨਰਾਜ਼ ਵੀ ਨਜ਼ਰ ਆਉਂਦੇ ਰਹੇ।
ਪੁਨਰ ਸੁਰਜੀਤ 'ਚ ਸਭ ਕੁੱਝ ਠੀਕ ਨਹੀਂ ?
2 ਦਸੰਬਰ 2024 ਦੇ ਫੈਸਲੇ ਤੋਂ ਬਾਅਦ ਕੀਤੇ ਨਾ ਕੀਤੇ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਹੁਣ ਸ਼੍ਰੋਮਣੀ ਅਕਾਲੀ ਦਲ ਮੁੜ ਲੀਹਾਂ 'ਤੇ ਵਾਪਿਸ ਆਵੇਗਾ ਪਰ ਸੁਖਬੀਰ ਬਾਦਲ ਦੇ ਵਲੋਂ ਦੇ ਇਹ ਬਿਆਨ ਦੇਣਾ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਪਰ ਫਿਰ ਵੀ ਓਹਨਾ ਨੇ ਸਾਰੇ ਗੁਨਾਹ ਆਪਣੀ ਝੋਲੀ ਪਵਾਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਲੋ ਭਾਰਤੀ ਕਮੇਟੀ ਦੀ ਭਰਤੀ ਨੂੰ ਨਾ ਮੰਨਣਾ ਲੋਕਾਂ 'ਚ ਫਿਰ ਕੀਤੇ ਨਾ ਕੀਤੇ ਨਰਾਜ਼ਗੀ ਭਰ ਗਈ। ਜਿਸ ਤੋਂ ਬਾਅਦ ਲੋਕ ਦੂਸਰੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਦੇ ਪਾਸੇ ਚਲੇ ਗਏ ਵੱਡੀ ਗਿਣਤੀ 'ਚ ਲੋਕ ਪੁਨਰ ਸੁਰਜੀਤ ਦੇ ਵਿਚ ਸ਼ਾਮਲ ਹੋਏ ਪਰ ਹੁਣ ਪੁਨਰ ਸੁਰਜੀਤ ਦੇ ਵਿਚ ਵੀ ਕੁਝ ਠੀਕ ਨਜ਼ਰ ਨਹੀਂ ਆ ਰਿਹਾ। ਭਰਤੀ ਕਮੇਟੀ ਦੇ ਮੁੱਖ ਚਿਹਰੇ ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾ ਅਤੇ ਬੀਬੀ ਸਤਵੰਤ ਕੌਰ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀਆ ਸਰਗਰਮੀਆਂ ਤੋਂ ਦੂਰ ਨਜ਼ਰ ਆ ਰਹੇ ਨੇ। ਬੀਤੇ ਦਿਨ ਹੋਲੇ ਮਹੁੱਲੇ 'ਤੇ ਹੋਏ ਇਕੱਠ 'ਚ ਵੀ ਇਹ 4 ਆਗੂ ਜਾਂ ਕਹਿ ਦਇਏ ਕਿ ਪੁਨਰ ਸੁਰਜੀਤ ਦੀ ਨੀਂਹ ਰੱਖ ਵਾਲੇ ਆਗੂ ਇਸ ਸਮਾਗਮ ਤੋਂ ਗੈਰ ਹਾਜ਼ਿਰ ਰਹੇ। ਇਸ ਤੋਂ ਇਲਾਵਾ ਕਿਸੇ ਸਮੇ ਪੁਨਰ ਸੁਰਜੀਤ ਦੇ ਸੰਭਾਵੀ ਪ੍ਰਧਾਨ ਮਨਪ੍ਰੀਤ ਸਿੰਘ ਇਆਲੀ ਅਕਾਲੀ ਦਲ ਵਾਰਿਸ ਪੰਜਾਬ ਦੀਆ ਸਟੇਜਾਂ ਤੋਂ ਨਜ਼ਰ ਆਉਂਦੇ ਨੇ ਅਤੇ ਸਮੇ ਸਮੇ ਤੇ ਕਈ ਸੀਨੀਅਰ ਆਗੂ ਵੀ ਪੁਨਰ ਸੁਰਜੀਤ ਤੋਂ ਵੱਖ ਹੁੰਦੇ ਜਾ ਰਹੇ ਨੇ।
ਭਾਜਪਾ ਨੂੰ ਪੁਨਰ ਸੁਰਜੀਤ ਦੇ ਨਾਲ ਜਾਕੇ ਵੱਧ ਫਾਇਦਾ ?
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਨੂੰ ਇਸ ਸਮੇ ਸੁਖਬੀਰ ਬਾਦਲ ਦੇ ਅਕਾਲੀ ਦਲ ਤੋਂ ਜਿਆਦਾ ਫਾਇਦਾ ਗਿਆਨੀ ਹਰਪ੍ਰੀਤ ਸਿੰਘ ਪੁਨਰ ਸੁਰਜੀਤ ਦੇ ਨਾਲ ਜਾਕੇ ਹੈ ਕਿਉ ਕਿ ਪੁਨਰ ਸੁਰਜੀਤ ਪੰਜਾਬ ਦੀ ਸਿਆਸਤ 'ਚ ਸਾਰੀਆਂ ਅਕਾਲੀ ਦਲ ਦੀਆ ਜਮਾਤਾਂ ਨੂੰ ਇਕ ਝੰਡੇ ਹੇਠ ਇਕੱਠੇ ਹੋਕੇ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਜਿਸ ਦੇ ਵਿਚ ਅੰਮ੍ਰਿਤਪਾਲ ਸਿੰਘ ਵਾਲਾ ਅਕਾਲੀ ਦਲ ਵਾਰਿਸ ਪੰਜਾਬ ਅਤੇ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਵੀ ਸ਼ਾਮਲ ਹੈ। ਜਿਸ ਸਭ ਤੋਂ ਇਲਾਵਾ ਭਾਜਪਾ ਪੁਨਰ ਸੁਰਜੀਤ ਦੇ ਨਾਲ ਗਠਜੋੜ ਕਰਕੇ ਵੱਧ ਸੀਟਾਂ ਤੇ ਵੀ ਲੜ ਸਕਦੀ ਹੈ ਅਤੇ ਆਪਣੀ ਸ਼ਹਿਰੀ ਵੋਟ ਨੂੰ ਵੀ ਵਧੀਆ ਤਰੀਕੇ ਇਸਤੇਮਾਲ ਕਰ ਸਕਦੀ ਹੈ। ਇਸ ਕਰਕੇ ਵੀ ਸਿਆਸੀ ਮਾਹਰ ਇਹ ਮਨ ਰਹੇ ਨੇ ਕਿ ਭਾਜਪਾ ਦਾ ਬਾਦਲ ਦੇ ਅਕਾਲੀ ਦਲ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਪੁਨਰ ਸੁਰਜੀਤ ਨਾਲ ਜਾਕੇ ਜਿਆਦਾ ਫਾਇਦਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਹ ਗਠਜੋੜ ਜਿਸ ਦੇ ਸੰਕੇਤ ਹੋਲੇ ਮਹੁੱਲੇ ਦੀ ਪੰਥਕ ਕੌਂਫਰਨਸ ਤੋਂ ਮਿਲੇ ਨੇ ਉਹ ਸੱਚ ਵੀ ਹੋ ਸਕਦੇ ਨੇ


