ਭਾਜਪਾ ਵਾਲਿਆਂ ਨੂੰ ਪੰਜਾਬੀ ਅੱਤਵਾਦੀ ਲਗਦੇ ਆ : ਡਾ. ਬਲਜੀਤ ਕੌਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਪੰਜਾਬ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੇ ਤਹਿਤ ਅੱਜ ਮਲੋਟ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ। ਇਸ ਮੌਕੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਪਹੁੰਚੇ ਤਾਂ ਕਿ ਉਹਨਾਂ ਦੇ ਜੋ ਪਿੰਡਾਂ ਦੇ ਸਾਂਝੇ ਮਸਲੇ ਆ ਜਾਂ ਕੋਈ ਨਿਜੀ ਤੌਰ ’ਤੇ ਮਸਲੇ ਹਨ,
By : Makhan shah
ਮਲੋਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਪੰਜਾਬ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੇ ਤਹਿਤ ਅੱਜ ਮਲੋਟ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ। ਇਸ ਮੌਕੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਪਹੁੰਚੇ ਤਾਂ ਕਿ ਉਹਨਾਂ ਦੇ ਜੋ ਪਿੰਡਾਂ ਦੇ ਸਾਂਝੇ ਮਸਲੇ ਆ ਜਾਂ ਕੋਈ ਨਿਜੀ ਤੌਰ ’ਤੇ ਮਸਲੇ ਹਨ, ਉਹਨਾਂ ਨੂੰ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾ ਸਕੇ। ਸੋ ਇੱਕ ਛੱਤ ਥੱਲੇ ਸਾਰੇ ਅਫਸਰਾਂ ਨੂੰ ਇਕੱਠੇ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਇਹ ਪ੍ਰੋਗਰਾਮ ਰੱਖਿਆ ਗਿਆ।
ਦਿੱਲੀ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਬੋਲਦੇ ਹੋਏ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਸਾਰੇ ਪੰਜਾਬ ਤੋਂ ਵੀ ਲੀਡਰ ਵਾਰੋ ਵਾਰੀ ਜਾ ਕੇ ਪ੍ਰਚਾਰ ਕਰ ਰਹੇ ਨੇ ਅਤੇ ਉਹ ਵੀ ਇੱਕ ਹਫਤਾ ਲਗਾ ਕੇ ਆਏ ਨੇ। ਉਨ੍ਹਾਂ ਆਖਿਆ ਕਿ ਦਿੱਲੀ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਗਰੀਬ ਜਾਂ ਮੱਧ ਵਰਗੀ ਪਰਿਵਾਰ ਜਾਂ ਹਰ ਖੇਤਰ ’ਚੋਂ ਸਰਵਿਸ ਕਰਦੇ ਲੋਕ ਉਹ ਸਾਰੇ ਹੀ ਕੇਜਰੀਵਾਲ ਸਾਹਿਬ ਦੀ ਗੱਲ ਕਰਦੇ ਨੇ, ਉਹ ਸਾਰੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਨੇ ਅਤੇ ਦੂਜੀਆਂ ਪਾਰਟੀਆਂ ਨੂੰ ਨਾਕਾਰ ਰਹੇ ਹਨ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ’ਤੇ ਬੋਲਦਿਆਂ ਉਨ੍ਹਾ ਆਖਿਆ ਕਿ ਡੱਲੇਵਾਲ ਸਾਹਿਬ ਇੱਕ ਕਿਸਾਨਾਂ ਦਾ ਸੰਘਰਸ਼ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਨਾਲ ਉਹਨਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇੱਕ ਸਾਲ ਤਕਰੀਬਨ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਰਹੇ ਸੀ ਪਰ ਬੀਜੇਪੀ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਾਡੇ ਕਿਸਾਨ ਭਰਾਵਾਂ ਦੇ ਹੱਕਾਂ ਨੂੰ ਮੁੱਢੋਂ ਹੀ ਨਕਾਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਪੱਖ ਤੋਂ ਡੱਲੇਵਾਲ ਸਾਹਿਬ ਦੇ ਨਾਲ ਹਾਂ, ਉਹਨਾਂ ਦੀ ਲੜਾਈ ਵਿਚ ਵੀ ਅਸੀਂ ਉਹਨਾਂ ਦੇ ਨਾਲ ਖੜੇ ਆਂ।
26 ਜਨਵਰੀ ਦੇ ਮੱਦੇਨਜ਼ਰ ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਪੰਜਾਬ ਦੀਆਂ ਗੱਡੀਆਂ ਦੇ ਉੱਤੇ ਰੱਖ ਜਾ ਰਹੀ ਨਜ਼ਰ ਬਾਰੇ ਬੋਲਦੇ ਹੋਏ ਕੈਬਿਨੇਟ ਮੰਤਰੀ ਡਾ ਬਲਜੀਤ ਕੌਰ ਨੇ ਬੋਲਦੇ ਹੋਏ ਕਿਹਾ ਕਿ ਅਜੀਬ ਤਰ੍ਹਾਂ ਦੇ ਬਿਆਨ ਬਿਆਨ ਜਿਹੜੇ ਬੀਜੇਪੀ ਦੇ ਲੀਡਰ ਕਰ ਰਹੇ ਨੇ ਕਿ ਪੰਜਾਬ ਦੀਆਂ ਗੱਡੀਆਂ ਤੇ ਉਹਨਾਂ ਨੂੰ ਡਰ ਪੈਦਾ ਹੋ ਰਿਹਾ ਕਿ ਇਹ ਵੀ ਇੱਕ ਵੱਡੀ ਸਵਾਲ ਵਾਲੀ ਗੱਲ ਹੈ ਕਿ ਪੰਜਾਬੀ ਉਹਨਾਂ ਨੂੰ ਕੋਈ ਅੱਤਵਾਦੀ ਲੱਗਦੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨੇ ਮਨੁੱਖੀ ਅਧਿਕਾਰਾਂ ਦੇ ਉਲਟ ਗੱਲ ਕੀਤੀ ਹੈ, ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਕਿਉਂਕਿ ਪੰਜਾਬੀ ਜਿੱਥੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪਣੇ ਲੋਕਾਂ ਦੇ ਨਾਲ ਖੜ੍ਹਦੇ ਨੇ, ਆਪਣੇ ਲੋਕਾਂ ਦੀ ਲੜਾਈ ਲੜਦੇ ਨੇ ਉਥੇ ਪੰਜਾਬ ਦੀ ਰਾਜਧਾਨੀ ਦਿੱਲੀ ਦੇ ਵਿੱਚ ਭਾਜਪਾ ਵਾਲੇ ਪੰਜਾਬ ਦੀਆਂ ਗੱਡੀਆਂ ਨੂੰ ਦੇਖ ਕੇ ਕਿਉਂ ਡਰ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਬਿਆਨ ਨੇ ਭਾਜਪਾ ਦਾ ਪੰਜਾਬੀਆਂ ਦੇ ਪ੍ਰਤੀ ਨਜ਼ਰੀਆ ਸਾਫ਼ ਕਰਕੇ ਰੱਖ ਦਿੱਤਾ ਹੈ।