ਪ੍ਰਵਾਸੀਆਂ ਦੇ ਮੁਦੇ 'ਤੇ ਆਪਸ 'ਚ ਭਿੜੇ ਵੱਡੇ ਕਿਸਾਨ ਆਗੂ
ਹੁਸ਼ਿਆਰਪੁਰ 'ਚ ਪ੍ਰਵਾਸੀ ਵਲੋਂ 5 ਸਾਲ ਦੇ ਬਚੇ ਦੇ ਕਤਲ ਕਰਨ ਤੋਂ ਬਾਅਦ ਪੂਰੇ ਪੰਜਾਬ 'ਚ ਪ੍ਰਵਾਸੀਆਂ ਨੂੰ ਵਾਪਿਸ ਭੇਜਣ ਦੀ ਮੰਗ ਕੀਤੀ ਜਾ ਰਹੀ। ਜਿਸ ਨੂੰ ਲੈਕੇ ਕਈ ਪਿੰਡਾਂ ਦੇ ਵਲੋਂ ਮਤੇ ਵੀ ਪਾਏ ਜਾ ਚੁਕੇ ਨੇ ਓਥੇ ਹੀ ਕੁੱਝ ਧਿਰਾਂ ਇਸ ਗੱਲ ਦਾ ਵਿਰੋਧ ਵੀ ਕਰ ਰਹੀਆਂ ਨੇ। ਹੁਣ ਇਸ ਮਸਲੇ ਨੂੰ ਲੈਕੇ ਕਿਸਾਨਾਂ ਜਥੇਬੰਦੀਆਂ ਵੀ ਆਹਮੋ ਸਾਹਮਣੇ ਹੋਇਆ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਇਕ ਦੂਸਰੇ 'ਤੇ ਸ਼ਬਦੀ ਨਿਸ਼ਾਨੇ ਸਾਧੇ ਗਏ ਨੇ।

By : Makhan shah
ਜਿਕਰਯੋਗ ਹੈ ਕੀ ਪਿੱਛਲੇ ਦਿਨੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਪ੍ਰਵਾਸੀਆਂ ਨੂੰ ਕਢਣ ਦੇ ਮਸਲੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਘਟਨਾ ਦਾ ਦੋਸ਼ੀ ਏਜੇਂਸੀਆਂ ਦਾ ਬੰਦਾ ਹੋ ਸਕਦਾ ਹੈ ਜਿਸਨੂੰ ਸਿਰਫ ਪੰਜਾਬ 'ਚ ਮਾਹੌਲ ਖਰਾਬ ਕਰਨ ਲਈ ਭੇਜਿਆ ਗਿਆ ਹੋ ਸਕਦਾ ਹੈ। ਇਸ ਦੇ ਨਾਲ ਹੀ ਉਗਰਾਹਾਂ ਨੇ ਕਿਹਾ ਕਿ ਪੰਜਾਬ 'ਚ ਪਹਿਲਾ ਵੀ ਸਰਕਾਰਾਂ ਵਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਚੁਕੀ ਹੈ ਇਸ ਦੇ ਨਾਲ ਹੀ ਓਹਨਾ ਨੇ ਕਿਹਾ ਕਿ ਪਹਿਲਾ ਕੁਝ ਜਥੇਬੰਦੀਆਂ ਨੂੰ ਕਹਿਕੇ ਖਨੌਰੀ ਤੇ ਸੰਭੁ 'ਚ ਧਰਨਾ ਲਗਵਾਇਆ ਗਿਆ ਉਹ ਵੀ ਸਰਕਾਰ ਦੀ ਹੀ ਸਹਿ 'ਤੇ ਹੋਇਆ ਸੀ। ਜਿਸ ਕਾਰਨ ਪਹਿਲਾ ਕਿਸਾਨਾਂ ਨੂੰ ਆਪਸ 'ਚ ਲੜਾਈਆਂ ਹੁਣ ਪ੍ਰਵਾਸੀਆਂ ਦਾ ਮੁੱਦਾ ਖੜਾ ਕਰਕੇ ਮਜਦੂਰਾਂ ਨੂੰ ਮਜਦੂਰਾਂ ਨਾਲ ਲੜਾ ਰਹੇ ਨੇ। ਇਸ ਤੋਂ ਬਾਅਦ ਇਹ ਇਕ ਸੂਬੇ ਨੂੰ ਦੂਸਰੇ ਸੂਬੇ ਨਾਲ ਲੜਾਉਂਗੇ ਜਿਸ ਦਾ ਫਾਇਦਾ ਬਿਹਾਰ ਚੋਣਾਂ 'ਚ ਚੁੱਕਿਆ ਜਾਵੇਗਾ।
ਜੋਗਿੰਦਰ ਸਿੰਘ ਉਗਰਾਹਾਂ ਦੇ ਵਲੋਂ ਲਗਾਏ ਗਏ ਇਲਜਾਮਾਂ ਦਾ ਜਵਾਬ ਦਿੰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਵੀ ਕਈ ਸ਼ਬਦੀ ਨਿਸ਼ਾਨੇ ਸਾਧੇ ਗਏ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਨਹੀਂ ਉਗਰਾਹਾਂ ਜਥੇਬੰਦੀ ਸਰਕਾਰ ਦੇ ਕਹਿਣ 'ਤੇ ਕੰਮ ਕਰਦੀ ਹੈ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਉਗਰਾਹਾਂ ਵਲੋਂ ਪਹਿਲਾ ਵੀ ਸਾਡੇ ਵਲੋਂ ਦਿੱਤੀ ਸਮਾਗਮਾਂ ਨੂੰ ਖਰਾਬ ਕਰਨ ਦੇ ਲਈ ਆਪਣੇ ਪ੍ਰੋਗਰਾਮ ਬੁਲਾ ਲਏ ਗਏ ਅਤੇ ਇਸ ਸਭ ਉਹਨਾਂ ਨੇ ਸਰਕਾਰ ਦੇ ਕਹਿਣ 'ਤੇ ਹੀ ਕੀਤਾ ਹੈ। ਇਸ ਦੇ ਨਾਲ ਹੀ ਡੱਲੇਵਾਲ ਨੇ ਉਗਰਾਹਾਂ ਨੂੰ ਘੇਰ ਦੇ ਹੋਏ ਕਿਹਾ ਕਿ ਲੰਡ ਪੁਲਿੰਗ ਨੂੰ ਲੈਕੇ ਜਦੋ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਅੰਦੋਲਨ ਕਰਨ ਦਾ ਫ਼ੈਸਲਾ ਕੀਤਾ ਉਸ ਸਮੇ ਉਗਰਾਹਾਂ ਨੇ ਸਰਕਾਰ ਦੇ ਖਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਰਕਾਰ ਤੇ ਉਗਰਾਹਾਂ ਮਿਲੇ ਹੋਏ ਨੇ


