Begin typing your search above and press return to search.

ਭਾਈ ਰਣਜੀਤ ਸਿੰਘ ਨੇ ਬਾਦਲ ਪਰਿਵਾਰ 'ਤੇ ਲਾਏ ਦੋਸ਼, ਕਿਹਾ– ਕੇਂਦਰ ਸਰਕਾਰ SGPC ਦੀਆਂ ਜ਼ਮੀਨਾਂ ਵੇਚ ਰਹੀ

ਪੰਥਕ ਅਕਾਲੀ ਲਹਿਰ ਦੇ ਸੰਚਾਲਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਨੂੰ ਮਨਮਰਜ਼ੀਆਂ ਕਰਦੇ ਹੋਏ ਵੇਚਿਆ ਜਾ ਰਿਹਾ ਹੈ

ਭਾਈ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਤੇ ਲਾਏ ਦੋਸ਼, ਕਿਹਾ– ਕੇਂਦਰ ਸਰਕਾਰ SGPC ਦੀਆਂ ਜ਼ਮੀਨਾਂ ਵੇਚ ਰਹੀ
X

mehtabmasih@gmail.comBy : [email protected]

  |  28 Feb 2026 5:06 PM IST

  • whatsapp
  • Telegram

ਪੰਜਾਬ 'ਚ ਅਮਨ–ਕਾਨੂੰਨ ਦੀ ਮਾੜੀ ਹਾਲਤ 'ਤੇ ਚਿੰਤਾ ਪ੍ਰਗਟ

ਜਲੰਧਰ: ਪੰਥਕ ਅਕਾਲੀ ਲਹਿਰ ਦੇ ਸੰਚਾਲਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਨੂੰ ਮਨਮਰਜ਼ੀਆਂ ਕਰਦੇ ਹੋਏ ਵੇਚਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੇਂਦਰ ਸਰਕਾਰ ਹੀ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਨਹੀਂ ਹੋਣ ਦੇ ਰਹੀ। 'ਭਾਰਤ ਸਰਕਾਰ ਆਪਣੀਆਂ ਮਨਆਈਆਂ ਨਾਲ਼ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਵੇਚ ਰਹੀ ਹੈ। ਇਸ ਪਿੱਛੇ ਯਕੀਨੀ ਤੌਰ ਉਤੇ ਬਾਦਲ ਪਰਿਵਾਰ ਦਾ ਹੀ ਹੱਥ ਹੈ।'

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਮੂਹ ਸਾਧ–ਸੰਗਤ ਨੂੰ ਪੂਰੀ ਤਰ੍ਹਾਂ ਇੱਕਜੁਟ ਹੋ ਕੇ SGPC ਨੂੰ ਬਾਦਲ ਪਰਿਵਾਰ ਦੇ ਸ਼ਿਕੰਜੇ 'ਚੋਂ ਛੁਡਾਉਣਾ ਚਾਹੀਦਾ ਹੈ। ਇਸ ਲਈ SGPC ਚੋਣਾਂ ਕਰਵਾਉਣਾ ਬੇਹੱਦ ਅਹਿਮ ਹੈ।

ਅੱਜ ਸਨਿੱਚਰਵਾਰ ਨੂੰ ਜਲੰਧਰ ਦੇ 'ਪੰਜਾਬ ਪ੍ਰੈਸ ਕਲੱਬ' 'ਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਾਲ 2015 ਦੌਰਾਨ ਤੇ ਉਸ ਤੋਂ ਬਾਅਦ ਪੰਜਾਬ 'ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਕਾਰਣ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਜਤਨਾਂ ਅਤੇ ਅਦਾਲਤੀ ਹਦਾਇਤਾਂ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਜਦ ਕਿ ਉਹ ਆਪਣੀਆਂ ਸਜ਼ਾਵਾਂ ਕਦੋਂ ਦੀਆਂ ਮੁਕੰਮਲ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਣ ਕਾਨੂੰਨ ਤੇ ਵਿਵਸਥਾ ਦੀ ਹਾਲਤ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਪਤਾ ਨਹੀਂ ਕਦੋਂ–ਕਿੱਥੇ ਗੋਲ਼ੀਆਂ ਚੱਲਣ ਲੱਗ ਪੈਂਦੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ – 'ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਦੀ ਬੀ–ਟੀਮ ਦੀ ਤਰ੍ਹਾਂ ਕੰਮ ਕਰਦੀ ਨਜ਼ਰ ਆ ਰਹੀ ਹੈ।'

Next Story
ਤਾਜ਼ਾ ਖਬਰਾਂ
Share it