Begin typing your search above and press return to search.

ਲੁਧਿਆਣੇ ’ਚ ਬਿਨਾਂ ਗਠਜੋੜ ਤੋਂ ਬਣੂੰ AAP ਦਾ ਮੇਅਰ! ਇੰਝ ਪੂਰਾ ਹੋਊ ਬਹੁਮਤ

ਪੰਜਾਬ ਦੇ ਸਭ ਤੋਂ ਵੱਡੇ ਨਗਰ ਨਿਗਮ ਲੁਧਿਆਣਾ ਵਿਚ ਕਿਸੇ ਪਾਰਟੀ ਨੂੰ ਬਹੁਮਤ ਦਾ ਅੰਕੜਾ ਹਾਸਲ ਨਹੀਂ ਹੋ ਸਕਿਆ, ਜਿਸ ਕਰਕੇ ਉਥੇ ਮੇਅਰ ਦੇ ਅਹੁਦੇ ਨੂੰ ਲੈ ਕੇ ਗਰਾਰੀ ਫਸੀ ਹੋਈ ਐ। ਭਾਵੇਂ ਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਹਾਸਲ ਹੋਈਆਂ ਨੇ ਪਰ ਮੇਅਰ ਬਣਾਉਣ ਲਈ ਉਸ ਦੇ ਕੋਲ ਵੀ ਬਹੁਮਤ ਵਾਲਾ ਅੰਕੜਾ ਮੌਜੂਦ ਨਹੀਂ। ਇੱਥੇ ਸਥਿਤੀ ਇਹ ਬਣੀ ਹੋਈ ਐ ਕਿ ਗਠਜੋੜ ਕਰਕੇ ਹੀ ਕੋਈ ਪਾਰਟੀ ਆਪਣਾ ਮੇਅਰ ਬਣਾ ਸਕਦੀ ਐ।

ਲੁਧਿਆਣੇ ’ਚ ਬਿਨਾਂ ਗਠਜੋੜ ਤੋਂ ਬਣੂੰ AAP ਦਾ ਮੇਅਰ! ਇੰਝ ਪੂਰਾ ਹੋਊ ਬਹੁਮਤ
X

Makhan shahBy : Makhan shah

  |  24 Dec 2024 3:27 PM IST

  • whatsapp
  • Telegram

ਚੰਡੀਗੜ੍ਹ : ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਮੇਅਰ ਅਹੁਦੇ ਨੂੰ ਲੈ ਕੇ ਗਰਾਰੀ ਫਸਦੀ ਦਿਖਾਈ ਦੇ ਰਹੀ ਐ ਕਿਉਂਕਿ ਇੱਥੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਹਾਸਲ ਨਹੀਂ ਹੋ ਸਕਿਆ। ਉਂਝ ਆਮ ਆਦਮੀ ਪਾਰਟੀ ਭਾਵੇਂ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਐ ਪਰ ਨਿਗਮ ਦੀ ਸੱਤਾ ’ਤੇ ਕਾਬਜ਼ ਹੋਣ ਲਈ ਉਸ ਦੇ ਕੋਲ ਵੀ ਸਪੱਸ਼ਟ ਬਹੁਮਤ ਵਾਲਾ ਅੰਕੜਾ ਮੌਜੂਦ ਨਹੀਂ। ਹੁਣ ਚਰਚਾ ਇਹ ਚੱਲ ਰਹੀ ਐ ਕਿ ਇੱਥੇ 1992 ਦਾ ਇਤਿਹਾਸ ਫਿਰ ਤੋਂ ਦੁਹਰਾਇਆ ਜਾ ਸਕਦਾ ਏ, ਜਦੋਂ ਮੇਅਰ ਬਣਾਉਣ ਲਈ ਕਾਂਗਰਸ ਅਤੇ ਭਾਜਪਾ ਵੱਲੋਂ ਗਠਜੋੜ ਕੀਤਾ ਗਿਆ ਸੀ। ਜੇਕਰ ਅਜਿਹਾ ਹੋਇਆ ਤਾਂ ਇਸ ਦਾ ਪੰਜਾਬ ਦੀ ਰਾਜਨੀਤੀ ’ਤੇ ਕੀ ਅਸਰ ਹੋਵੇਗਾ

ਪੰਜਾਬ ਦੇ ਸਭ ਤੋਂ ਵੱਡੇ ਨਗਰ ਨਿਗਮ ਲੁਧਿਆਣਾ ਵਿਚ ਕਿਸੇ ਪਾਰਟੀ ਨੂੰ ਬਹੁਮਤ ਦਾ ਅੰਕੜਾ ਹਾਸਲ ਨਹੀਂ ਹੋ ਸਕਿਆ, ਜਿਸ ਕਰਕੇ ਉਥੇ ਮੇਅਰ ਦੇ ਅਹੁਦੇ ਨੂੰ ਲੈ ਕੇ ਗਰਾਰੀ ਫਸੀ ਹੋਈ ਐ। ਭਾਵੇਂ ਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਹਾਸਲ ਹੋਈਆਂ ਨੇ ਪਰ ਮੇਅਰ ਬਣਾਉਣ ਲਈ ਉਸ ਦੇ ਕੋਲ ਵੀ ਬਹੁਮਤ ਵਾਲਾ ਅੰਕੜਾ ਮੌਜੂਦ ਨਹੀਂ। ਇੱਥੇ ਸਥਿਤੀ ਇਹ ਬਣੀ ਹੋਈ ਐ ਕਿ ਗਠਜੋੜ ਕਰਕੇ ਹੀ ਕੋਈ ਪਾਰਟੀ ਆਪਣਾ ਮੇਅਰ ਬਣਾ ਸਕਦੀ ਐ।

ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਦੇਸ਼ ਪੱਧਰ ਬਣੇ ਇੰਡੀਆ ਗਠਜੋੜ ਵਿਚ ਭਾਵੇਂ ਦੋਵੇਂ ਪਾਰਟੀਆਂ ਸ਼ਾਮਲ ਨੇ,, ਪਰ ਪੰਜਾਬ ਵਿਚ ਦੋਵੇਂ ਪਾਰਟੀਆਂ ਵਿਚਾਲੇ 36 ਦਾ ਅੰਕੜਾ ਐ। ਇਸੇ ਤਰ੍ਹਾਂ ਭਾਜਪਾ ਨਾਲ ਵੀ ਨਾ ਤਾਂ ਆਮ ਆਦਮੀ ਪਾਰਟੀ ਦੀ ਦਾਲ਼ ਗਲਦੀ ਐ ਅਤੇ ਨਾ ਹੀ ਕਾਂਗਰਸ ਦੀ। ਤੁਸੀਂ ਇਕ ਕਹਾਵਤ ਤਾਂ ਸੁਣੀ ਹੋਵੇਗੀ,, ‘‘ਕਿਸੇ ਲਈ ਮਾਂਹ ਸਵਾਦੀ ਅਤੇ ਕਿਸੇ ਲਈ ਬਾਦੀ’’। ਕਾਂਗਰਸ ਪਾਰਟੀ ਦੇ ਲਈ ਭਾਜਪਾ ਅਤੇ ਭਾਜਪਾ ਦੇ ਲਈ ਕਾਂਗਰਸ,,, ਸਵਾਦੀ ਕਦੇ ਨਹੀਂ ਰਹੀ,,, ਬਾਦੀ ਹੀ ਰਹੀ ਐ,,, ਪਰ ਹੁਣ ਲੁਧਿਆਣਾ ਵਿਚ ਭਾਜਪਾ ਦੇ ਲਈ ‘ਇਹ ਮਾਂਹ’ ਸਵਾਦੀ ਹੋ ਸਕਦੇ ਨੇ,,, ਯਾਨੀ ਕਿ ਮੇਅਰ ਅਹੁਦੇ ਲਈ ਕਾਂਗਰਸ ਅਤੇ ਭਾਜਪਾ ਵਿਚਾਲੇ ਗਠਜੋੜ ਹੋ ਸਕਦਾ ਏ।

ਪਿਛਲੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਨਗਰ ਨਿਗਮ ਚੋਣਾਂ ਤੋਂ ਬਾਅਦ ਸਾਲ 1992 ਵਿਚ ਵੀ ਕਾਂਗਰਸ ਅਤੇ ਭਾਜਪਾ ਵਿਚਾਲੇ ਗਠਜੋੜ ਹੋਇਆ ਸੀ,, ਉਸ ਸਮੇਂ ਵੀ ਕਿਸੇ ਨੂੰ ਸਪੱਸ਼ਟ ਬਹੁਮਤ ਹਾਸਲ ਨਹੀਂ ਸੀ ਹੋਇਆ। ਉਸ ਸਮੇਂ ਲੁਧਿਆਣਾ ਨਗਰ ਨਿਗਮ ਦੀ ਪਹਿਲੀ ਵਾਰ ਚੋਣ ਹੋਈ ਸੀ। ਜਦੋਂ ਕਿਸੇ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ ਤਾਂ ਕਾਂਗਰਸ ਅਤੇ ਭਾਜਪਾ ਦੋਵੇਂ ਪਾਰਟੀਆਂ ਨੇ ਗਠਜੋੜ ਕਰਕੇ ਢਾਈ ਢਾਈ ਸਾਲ ਲਈ ਆਪਣੇ ਮੇਅਰ ਬਣਾਉਣ ਦਾ ਫੈਸਲਾ ਕੀਤਾ ਸੀ।

ਜਿਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਸੱਤਿਆ ਪ੍ਰਕਾਸ਼ ਚੌਧਰੀ ਨੂੰ ਲੁਧਿਆਣੇ ਦੇ ਮੇਅਰ ਬਣਾਇਆ ਗਿਆ ਸੀ,, ਪਰ ਢਾਈ ਸਾਲ ਪੂਰੇ ਹੋਣ ਤੋਂ ਬਾਅਦ ਵੀ ਚੌਧਰੀ ਸੱਤਿਆ ਪ੍ਰਕਾਸ਼ ਦੇ ਕੰਮਕਾਰ ਨੂੰ ਦੇਖਦਿਆਂ ਪੂਰੇ ਕਾਰਜਕਾਲ ਲਈ ਮੇਅਰ ਬਣੇ ਰਹਿਣ ਦਿੱਤਾ ਗਿਆ ਸੀ, ਜਿਸ ਕਾਰਨ ਭਾਜਪਾ ਪਹਿਲੀ ਵਾਰ ਮੇਅਰ ਦਾ ਕਾਰਜਕਾਲ ਪੂਰਾ ਕਰਨ ਵਿਚ ਸਫ਼ਲ ਰਹੀ ਸੀ। ਉਸ ਸਮੇਂ 1992 ਵਿਚ ਲੁਧਿਆਣਾ ਦੇ 50 ਵਾਰਡ ਸਨ,, ਜਦਕਿ ਮੌਜੂਦਾ ਸਮੇਂ ਵਾਰਡਾਂ ਦੀ ਗਿਣਤੀ ਦੁੱਗਣੀ ਯਾਨੀ 95 ਹੋ ਚੁੱਕੀ ਐ, ਜਿਸ ਵਿਚ ਆਮ ਆਦਮੀ ਪਾਰਟੀ 41 ਸੀਟਾਂ ਲੈਣ ਵਿਚ ਕਾਮਯਾਬ ਹੋ ਗਈ।


ਲੁਧਿਆਣਾ ਵਿਚ ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਦੂਜੀ ਵੱਡੀ ਪਾਰਟੀ ਵਜੋਂ ਉਭਰੀ ਐ, ਜਿਸ ਨੂੰ 30 ਸੀਟਾਂ ਹਾਸਲ ਹੋਈਆਂ ਨੇ, ਜਦਕਿ ਭਾਜਪਾ ਨੂੰ 19 ਸੀਟਾਂ ’ਤੇ ਜਿੱਤ ਹਾਸਲ ਹੋਈ ਐ। ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਆਪਣੇ ਮੇਅਰ ਬਣਾਉਣਗੇ,, ਪਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਇਹ ਸਪੱਸ਼ਟ ਕੀਤਾ ਕਿ ਲੁਧਿਆਣਾ ਵਿਚ ਕਾਂਗਰਸ ਦਾ ਮੇਅਰ ਬਣੇਗਾ,, ਇਸ ਤੋਂ ਸਪੱਸ਼ਟ ਹੁੰਦਾ ਏ ਕਿ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨਹੀਂ ਕਰਨਾ ਚਾਹੁੰਦੀ,,, ਭਾਜਪਾ ਨਾਲ ਗਠਜੋੜ ਕਰਕੇ 32 ਸਾਲ ਪੁਰਾਣਾ ਇਤਿਹਾਸ ਦੁਹਰਾਇਆ ਜਾ ਸਕਦਾ ਏ।

ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਸਾਫ਼ ਕਰ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ, ਬਾਕੀ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਏ,,, ਉਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੀ ਆਖ ਚੁੱਕੇ ਨੇ ਕਿ ਭਾਜਪਾ ਅਤੇ ਕਾਂਗਰਸ ਦੀ ਮਦਦ ਨਾਲ ਸ਼ਹਿਰ ਵਿਚ ਮੇਅਰ ਬਣਾਉਣ ਸਬੰਧੀ ਹਾਈਕਮਾਨ ਨੂੰ ਸੂਚਿਤ ਕਰ ਦਿੱਤਾ ਗਿਆ ਏ, ਜਿਵੇਂ ਹੀ ਹਾਈਕਮਾਨ ਤੋਂ ਆਦੇਸ਼ ਮਿਲਣਗੇ, ਓਵੇਂ ਹੀ ਪਾਰਟੀ ਅੱਗੇ ਵਧੇਗੀ।


ਇਨ੍ਹਾਂ ਚਰਚਾਵਾਂ ਦੇ ਵਿਚਕਾਰ ਪੰਜਾਬ ਦੀ ਸਿਆਸਤ ਵਿਚ ਹਲਚਲ ਹੋਣੀ ਸ਼ੁਰੂ ਹੋ ਗਈ ਐ ਕਿ ਜੇਕਰ ਭਾਜਪਾ ਅਤੇ ਕਾਂਗਰਸ ਵਿਚਾਲੇ ਲੁਧਿਆਣਾ ਵਿਚ ਮੇਅਰ ਬਣਾਉਣ ਲਈ ਗਠਜੋੜ ਹੋਇਆ ਇਸ ਦਾ ਪ੍ਰਭਾਵ ਪੂਰੇ ਪੰਜਾਬ ਦੀ ਸਿਆਸਤ ’ਤੇ ਪਵੇਗਾ। ਯਾਨੀ ਕਿ ਮੇਅਰ ਬਣਾਉਣ ਲਈ ਭਾਜਪਾ ਨਾਲ ਗਠਜੋੜ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਏ ਅਤੇ ਕਾਂਗਰਸ ਕਦੇ ਵੀ ਨਹੀਂ ਚਾਹੇਗੀ ਕਿ ਇਕ ਮੇਅਰ ਦੇ ਲਈ ਉਸ ਦੀ ਸਮੁੱਚੀ ਰਾਜਨੀਤੀ ਪ੍ਰਭਾਵਿਤ ਹੋਵੇ। ਇਹ ਫਿਲਹਾਲ ਚਰਚਾ ਹੀ ਚੱਲ ਰਹੀ ਐ,, ਕਾਂਗਰਸ ਅਤੇ ਭਾਜਪਾ ਵਿਚਾਲੇ ਗਠਜੋੜ ਹੋਣਾ ਹਾਲੇ ਦੂਰ ਦੀ ਕੌਡੀ ਕਿਹਾ ਜਾ ਸਕਦਾ ਏ।


ਉਂਝ ਇਸ ਗੱਲ ਦੀ ਵੀ ਕਾਫ਼ੀ ਚਰਚਾ ਚੱਲ ਰਹੀ ਐ ਕਿ ਸਿਆਸੀ ਪਾਰਟੀਆਂ ਬਿਨਾ ਗਠਜੋੜ ਕੀਤੇ ਮੇਅਰ ਬਣਾਉਣ ਦਾ ਵਿਚਕਾਰਲਾ ਰਸਤਾ ਵੀ ਲੱਭ ਰਹੀਆਂ ਨੇ। ਕੁੱਝ ਲੋਕਾਂ ਦਾ ਕਹਿਣਾ ਏ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਚਾਹੇ ਨਾ ਹੋਵੇ,,, ਪਰ ਇਹ ਦੋਵੇਂ ਪਾਰਟੀਆਂ ਭਾਜਪਾ ਨੂੰ ਅੱਗੇ ਆਉਂਦਾ ਨਹੀਂ ਦੇਖ ਸਕਦੀਆਂ,,, ਇਸ ਕਰਕੇ ਹੋ ਸਕਦਾ ਏ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਾਲੇ ਕੋਈ ਅੰਦਰੂਨੀ ਸਮਝੌਤਾ ਹੋ ਜਾਵੇ,,, ਕਿਸੇ ਰਣਨੀਤੀ ਦੇ ਤਹਿਤ ਕਾਂਗਰਸ ਦੇ ਕੁੱਝ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਣ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਮੇਅਰ ਬਣ ਜਾਵੇਗਾ।

ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਸ ਰਣਨੀਤੀ ਦੇ ਨਾਲ ਸੱਪ ਵੀ ਮਰ ਜਾਵੇਗਾ ਅਤੇ ਲਾਠੀ ਵੀ ਬਚ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਏ ਕਿ ਹੋ ਸਕਦਾ ਏ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਨ ਫਿਰ ਕਾਂਗਰਸ ਛੱਡ ਕੇ ਆਪ ਵਿਚ ਗਏ ਆਗੂ ਨੂੰ ਡਿਪਟੀ ਮੇਅਰ ਬਣਾ ਦੇਵੇ। ਕੁੱਝ ਲੋਕਾਂ ਦਾ ਕਹਿਣਾ ਏ ਕਿ ਇਹੀ ਕੁੱਝ ਹੋਵੇਗਾ ਕਿਉਂਕਿ ਇਸ ਨਾਲ ਦੋਵੇਂ ਪਾਰਟੀਆਂ ਦੀ ਬਾਹਰੀ ਤੌਰ ’ਤੇ ਆਕੜ ਵੀ ਬਰਕਰਾਰ ਰਹਿ ਜਾਵੇਗੀ ਅਤੇ ਅੰਦਰੂਨੀ ਸਮਝੌਤੇ ਦੇ ਤਹਿਤ ਦੋਵੇਂ ਪਾਰਟੀਆਂ ਦੇ ਹੱਥ ਨਿਗਮ ਦੀ ਚਾਬੀ ਵੀ ਆ ਜਾਵੇਗੀ।

ਕਾਂਗਰਸ ਦਾ ਭਾਜਪਾ ਦੇ ਨਾਲ ਗਠਜੋੜ ਕਿਸੇ ਵੀ ਹਾਲਤ ਵਿਚ ਨਹੀਂ ਹੋ ਸਕਦਾ ਕਿਉਂਕਿ ਇਕ ਨਿਗਮ ਦੇ ਮੇਅਰ ਨੂੰ ਲੈਕੇ ਹੋਇਆ ਸਮਝੌਤਾ ਕਾਂਗਰਸ ਦੀ ਦੇਸ਼ ਪੱਧਰ ਤੱਕ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗਾ,,, ਇੰਡੀਆ ਗਠਜੋੜ ਵਿਚ ਸ਼ਾਮਲ ਪਾਰਟੀਆਂ ਤੋਂ ਕਾਂਗਰਸ ਨੂੰ ਲਾਹਣਤਾਂ ਪੈਣਗੀਆਂ, ਜਿਨ੍ਹਾਂ ਦਾ ਮਿਸ਼ਨ ਭਾਜਪਾ ਦਾ ਜੇਤੂ ਰਥ ਰੋਕਣਾ ਹੈ,, ਉਸ ਨੂੰ ਧੱਕਾ ਲਾਉਣਾ ਨਹੀਂ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it