ਸ਼ਰੇਆਮ ਵਿਕ ਰਿਹਾ ਸੀ ਬੈਨ ਸਮਾਨ, ਮੌਕੇ ਤੇ ਪੁੱਜੀ ਸਿਹਤ ਵਿਭਾਗ ਦੀ ਟੀਮ
ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ਾ ਖਤਮ ਕਰਨ ਦੇ ਲਈ "ਯੁੱਧ ਨਸ਼ੇ ਵਿਰੁੱਧ" ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਪੈਸੇ ਦੇ ਨਾਲ ਬਣਾਏ ਗਏ ਘਰ ਤੋੜੇ ਜਾ ਰਹੇ ਨੇ।ਓਥੇ ਹੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕ ਨੂੰ ਤੰਦਰੁਸਤ ਬਣਾਉਣ ਦੇ ਲਈ ਸੂਬੇ 'ਚ "ਸਿਹਤਮੰਦ ਪੰਜਾਬ" ਮਿਸਨ ਸ਼ੁਰੂ ਕੀਤਾ ਗਿਆ ਹੈ।

ਅੰਮ੍ਰਿਤਸਰ (ਵਿਵੇਕ ਕੁਮਾਰ) : ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ਾ ਖਤਮ ਕਰਨ ਦੇ ਲਈ "ਯੁੱਧ ਨਸ਼ੇ ਵਿਰੁੱਧ" ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਪੈਸੇ ਦੇ ਨਾਲ ਬਣਾਏ ਗਏ ਘਰ ਤੋੜੇ ਜਾ ਰਹੇ ਨੇ।ਓਥੇ ਹੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕ ਨੂੰ ਤੰਦਰੁਸਤ ਬਣਾਉਣ ਦੇ ਲਈ ਸੂਬੇ 'ਚ "ਸਿਹਤਮੰਦ ਪੰਜਾਬ" ਮਿਸਨ ਸ਼ੁਰੂ ਕੀਤਾ ਗਿਆ ਹੈ।ਜਿਸ ਦੇ ਤਹਿਤ ਸੂਬੇ ਭਰ 'ਚ ਸਿਹਤ ਵਿਭਾਗ ਦੀਆ ਟੀਮਾਂ ਦੇ ਵਲੋਂ ਰੇਹੜੀਆਂ ਤੇ ਖਾਣ ਪੀਣ ਵਾਲਿਆਂ ਦੁਕਾਨਾਂ 'ਤੇ ਜਾਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਫ ਸਫਾਈ ਦੇ ਲਈ ਦੁਕਾਨਦਾਰਾ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਅੰਮ੍ਰਿਤਸਰ 'ਚ ਵੀ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਜ਼ਿਲ੍ਹੇ ਦੀਆ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਖਰਾਬ ਸਮਾਨ ਨਸ਼ਟ ਕੀਤਾ ਗਿਆ।
ਅੰਮ੍ਰਿਤਸਰ 'ਚ ਸਿਹਤ ਵਿਬਾਗ ਦੀਆ ਟੀਮਾਂ ਵਲੋਂ ਨਸ਼ੇ ਨੂੰ ਠੱਲ ਪਾਉਣ ਦੇ ਲਈ ਦੁਕਾਨਾਂ 'ਤੇ ਰੇਡ ਕੀਤੀ ਗਈ ਜਿਥੇ ਬੈਨ ਤੇ ਜਿਆਦਾ ਨਿਕੋਟੀਨ ਵਾਲੇ ਸਮਾਨ ਨੂੰ ਜਬਤ ਕੀਤਾ ਗਿਆ ਅਤੇ ਦੁਕਾਨਦਾਰਾਂ 'ਤੇ ਬਣਦੀ ਕਾਰਵਾਈ ਕੀਤੀ ਗਈ।ਉਥੇ ਹੀ ਉਹਨਾ ਵਲੋ ਉਹਨਾ ਨੂੰ ਅਜਿਹੇ ਪਥਾਰਥ ਨਾ ਵੇਚਣ ਦੀ ਅਪੀਲ ਵੀ ਕੀਤੀ।
ਇਸ ਸੰਬਧੀ ਗਲਬਾਤ ਕਰਦੀਆ ਸਿਹਤ ਵਿਭਾਗ ਦੇ ਅਧਿਕਾਰੀ ਅਮਨਦੀਪ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾ 'ਤੇ ਵੱਖ-ਵੱਖ ਬੀੜੀ ਸਿਗਰਟ ਦੇ ਖੋਖੇਆ ਉਪਰ ਚੈਕਿੰਗ ਕਰ ਬੈਨ ਪ੍ਰੋਡਕਟ ਅਤੇ ਬਿਨਾਂ ਚੇਤਾਵਨੀ ਵਾਲੀਆ ਸਿਗਰੇਟ ਸੰਬਧੀ ਜਿਥੇ ਦੁਕਾਨਦਾਰਾ ਦੇ ਚਲਾਨ ਕੱਟੇ ਉਥੇ ਹੀ 18 ਸਾਲ ਤੋ ਘਟ ਉਮਰ ਵਾਲੀਆ ਲਈ ਵਾਰਨਿੰਗ ਬੋਰਡ ਨਾ ਲਗਾਉਣ ਤੇ ਚੇਤਾਵਨੀ ਵੀ ਦਿਤੀ ਗਈ ਹੈ। ਉਹਨਾ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਉਚ ਅਧਿਕਾਰੀਆ ਅਤੇ ਪੰਜਾਬ ਸਰਕਾਰ ਦੇ ਆਦੇਸ਼ਾ ਤੇ ਚਲਦੀ ਰਹੇਗੀ।ਇਸ ਦੇ ਨਾਲ ਹੀ ਓਹਨਾ ਲੋਕਾਂ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਸਾਡਾ ਸਹਿਯੋਗ ਕਰਨ।