5 ਸਾਲਾਂ ਪ੍ਰਵਾਸੀ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼
ਇੱਕ ਪਾਸੇ ਜਿਥੇ ਦੇਸ਼ ਭਰ 'ਚ ਚੇਤ ਦੇ ਨਵਰਾਤਰੇ ਚੱਲ ਰਹੇ ਅਤੇ ਨਵਰਾਤਰਿਆਂ ਵਿੱਚ ਖਾਸ ਕਰਕੇ ਕੰਜਕਾਂ ਨੂੰ ਪੂਜਿਆ ਜਾਂਦਾ ਹੈ। ਉੱਥੇ ਹੀ ਕੁਝ ਹਵਸ ਨਾਲ ਭਰੇ ਦਰਿੰਦੇ ਲੋਕ ਛੋਟੀਆਂ -ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ ਰਹੇ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਇਲਾਕਾ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਹੈ ,ਜਿੱਥੇ ਇੱਕ ਪ੍ਰਵਾਸੀ ਪਰਿਵਾਰ ਦੀ 5 ਸਾਲਾਂ ਬੱਚੀ ਦੇ ਨਾਲ ਉਸ ਦੇ ਗਵਾਂਢ 'ਚ ਰਹਿੰਦੇ ਨੌਜਵਾਨ ਦੇ ਵਲੋਂ ਦੁਸਕਰਮ ਕੀਤਾ ਗਿਆ।

ਅੰਮ੍ਰਿਤਸਰ (ਵਿਵੇਕ ਕੁਮਾਰ): ਇੱਕ ਪਾਸੇ ਜਿਥੇ ਦੇਸ਼ ਭਰ 'ਚ ਚੇਤ ਦੇ ਨਵਰਾਤਰੇ ਚੱਲ ਰਹੇ ਅਤੇ ਨਵਰਾਤਰਿਆਂ ਵਿੱਚ ਖਾਸ ਕਰਕੇ ਕੰਜਕਾਂ ਨੂੰ ਪੂਜਿਆ ਜਾਂਦਾ ਹੈ। ਉੱਥੇ ਹੀ ਕੁਝ ਹਵਸ ਨਾਲ ਭਰੇ ਦਰਿੰਦੇ ਲੋਕ ਛੋਟੀਆਂ -ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ ਰਹੇ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਇਲਾਕਾ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਹੈ ,ਜਿੱਥੇ ਇੱਕ ਪ੍ਰਵਾਸੀ ਪਰਿਵਾਰ ਦੀ 5 ਸਾਲਾਂ ਬੱਚੀ ਦੇ ਨਾਲ ਉਸ ਦੇ ਗਵਾਂਢ 'ਚ ਰਹਿੰਦੇ ਨੌਜਵਾਨ ਦੇ ਵਲੋਂ ਦੁਸਕਰਮ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇਸ ਜਗ੍ਹਾਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ। ਉਹਨਾਂ ਦੀ 5 ਸਾਲ ਦੀ ਬੱਚੀ ਨਾਲ ਅੱਜ ਉਹਨਾਂ ਦੇ ਹੀ ਗਵਾਂਢ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਨੇ ਘਨੌਣੀ ਹਰਕਤ ਕੀਤੀ,ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ।
ਇਸ ਮੌਕੇ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਵਿਆਹੇ ਹੋਏ 25 ਸਾਲਾਂ ਨੌਜਵਾਨ ਵੱਲੋਂ ਨਰਸਰੀ ਕਲਾਸ ਵਿੱਚ ਪੜ੍ਹਦੀ ਉਹਨਾਂ ਦੀ ਪੰਜ ਸਾਲਾ ਬੱਚੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਵੇਖਿਆ ਕਿ ਉਸਦੀ ਬੱਚੀ ਰੋ ਰਹੀ ਹੈ ਤੇ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਗਈ।
ਉੱਥੇ ਹੀ ਮਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਤੇ ਉਹਨਾਂ ਵੀ ਵੇਖਿਆ ਤੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਨਯੋਗ ਘਟਨਾ ਹੈ ਕਿਉਂਕਿ ਮੁਹੱਲੇ ਵਿੱਚ ਸਾਰੇ ਬੱਚੇ ਇਕੱਠੇ ਖੇਲਦੇ ਹਨ। ਛੋਟੀ -ਛੋਟੀ ਉਮਰ ਦੇ ਬੱਚੇ ਹਨ ਤੇ ਉਹਨਾਂ ਦੇ ਨਾਲ ਇਹੋ ਜਿਹੀ ਘਨੋਣੀ ਹਰਕਤ ਕਰਨਾ ਬਹੁਤ ਹੀ ਮਾੜੀ ਗੱਲ ਹੈ।
ਇਸ ਮੌਕੇ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਕੋਲੋਂ ਸ਼ਿਕਾਇਤ ਆਈ ਸੀ ਤੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ। ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।